''ਬਿੱਗ ਬੌਸ 14'' ਦੇ ਮੁਕਾਬਲੇਬਾਜ਼ਾਂ ਦੀ ਲਿਸਟ ਹੋਈ ਵਾਇਰਲ, ਕਰਨਗੇ ਇਹ ਸਿਤਾਰੇ ਘਰ ''ਚ ਐਂਟਰੀ

09/18/2020 12:41:11 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬਾਸ 14' ਦਾ ਐਲਾਨ ਹੋ ਚੁੱਕਾ ਹੈ ਅਤੇ ਜਲਦ ਹੀ ਟੀ. ਵੀ. ਸਕਰੀਨ 'ਤੇ ਡਰਾਮਾ ਸ਼ੁਰੂ ਹੋਣ ਵਾਲਾ ਹੈ। 'ਬਿੱਗ ਬੌਸ 14' ਦੇ ਪ੍ਰੀਮੀਅਰ ਦੀ ਤਾਰੀਕ ਤਾਂ ਆ ਗਈ ਹੈ ਪਰ ਹਾਲੇ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਇਸ ਵਾਰ ਦੇ ਸ਼ੋਅ 'ਚ ਕਿਹੜੇ-ਕਿਹੜੇ ਲੋਕ ਹਿੱਸਾ ਲੈਣ ਵਾਲੇ ਹਨ। ਇਸ ਦੌਰਾਨ ਕੰਟੈਸਟੈਂਟਸ ਦੇ ਨਾਵਾਂ ਨੂੰ ਲੈ ਕੇ ਚਰਚਾ ਵੀ ਹੋ ਰਹੀ ਹੈ ਪਰ ਫਾਈਨਲ ਲਿਸਟ ਹਾਲੇ ਆਉਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਯੂ-ਟਿਊਬਰ ਸੈਂਸੇਸ਼ਨ ਕੈਰੀ ਮਿਨਾਤੀ ਭਾਵ ਅਜੇ ਨਾਗਰ ਵੀ ਇਸ ਵਾਰ ਹਿੱਸਾ ਬਣ ਸਕਦੇ ਹਨ।

ਰਿਪੋਰਟਸ ਮੁਤਾਬਕ ਹਾਲੇ ਅਜੇ ਮੁੰਬਈ 'ਚ ਹੀ ਹੈ ਅਤੇ ਕੁਆਰੰਟਾਈਨ ਹਨ। ਅਜਿਹੇ 'ਚ ਉਹ ਕੁਆਰੰਟਾਈਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਸ਼ੋਅ ਦੇ ਨਾਲ ਜੁੜ ਸਕਦੇ ਹਨ। ਹਾਲਾਂਕਿ ਹਾਲੇ ਤਕ ਇਸ 'ਤੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ ਦਿ ਖ਼ਬਰੀ ਦੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਕੈਰੀ ਮਿਨਾਤੀ ਹਾਲੇ ਫਰੀਦਾਬਾਦ 'ਚ ਹਨ ਤੇ ਉਹ ਕਿਸੇ ਹੋਟਲ 'ਚ ਕੁਆਰੰਟਾਈਨ ਨਹੀਂ ਹਨ। ਅਜਿਹੇ 'ਚ ਹਾਲੇ ਅਧਿਕਾਰਤ ਜਾਣਕਾਰੀ ਆਉਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।

ਦੂਜੇ ਪਾਸੇ ਸ਼ੋਅ ਦੀ ਸ਼ੂਟਿੰਗ ਨੂੰ ਅਕਤੂਬਰ 'ਚ ਮੁੰਬਈ ਦੀ ਫ਼ਿਲਮ ਸਿਟੀ 'ਚ ਸ਼ੁਰੂ ਹੋਣ ਵਾਲੀ ਹੈ ਅਤੇ 3 ਅਕਤੂਬਰ ਤੋਂ 'ਬਿੱਗ ਬੌਸ' ਦਾ ਪ੍ਰਸਾਰਣ ਸ਼ੁਰੂ ਹੋ ਜਾਵੇਗਾ। ਖ਼ਬਰ ਇਹ ਹੈ ਕਿ ਕੈਰੀ ਮਿਨਾਤੀ ਨਾਲ ਤੇ ਵੀ ਯੂ-ਟਿਊਬ ਸਟਾਰ ਇਸ ਵਾਰ ਕੰਨਟੇਸਟੈਂਟ ਦੀ ਲਿਸਟ 'ਚ ਸ਼ਾਮਲ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੈਰੀ ਮਿਨਾਤੀ ਨਾਲ ਹੀ ਜੈਸਮੀਨ ਭਾਸੀਨ, ਪਵਿੱਤਰ ਪੂਨੀਆ, ਸਾਰਾ ਗੁਰਪਾਲ, ਨੈਨਾ ਸਿੰਘ, ਨਿਸ਼ਾਂਤ ਨਿਲਕਾਨੀ ਆਦਿ ਸੈਲੇਬਸ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜੋ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਵਾਰ ਕੋਰੋਨਾ ਵਾਇਰਸ ਨੂੰ ਧਿਆਨ ਰੱਖਦੇ ਹੋਏ ਸ਼ੋਅ 'ਚ ਐਂਟਰੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਾਇਰਸ ਦੇ ਫੈਲਣ ਦਾ ਡਰ ਘੱਟ ਹੋ ਸਕੇ।


sunita

Content Editor

Related News