Bigg Boss 17 ਫੇਮ ਅਨੁਰਾਗ ਡੋਭਾਲ ਨੇ ਕਰਵਾਈ Engagement, ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ
Friday, Mar 07, 2025 - 11:11 AM (IST)

ਐਂਟਰਟੇਨਮੈਂਟ ਡੈਸਕ- ਬਿੱਗ ਬੌਸ 17 ਫੇਮ UK Rider 07 ਉਰਫ਼ ਅਨੁਰਾਗ ਡੋਭਾਲ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਰਿਤਿਕਾ ਚੌਹਾਨ ਨਾਲ ਮੰਗਣੀ ਕਰਵਾ ਲਈ ਹੈ। ਹਾਲ ਹੀ ਵਿੱਚ ਅਨੁਰਾਗ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਮੰਗਣੀ ਦੀ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਕਲਿੱਪ ਵਿਚ ਅਨੁਰਾਗ ਆਪਣੀ ਪ੍ਰੇਮਿਕਾ ਦਾ ਹੱਥ ਫੜ ਕੇ ਰਿੰਗ ਸੈਰੇਮਨੀ ਇਵੈਂਟ ਵਿਚ ਐਂਟਰੀ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਸੜਕ 'ਤੇ ਮੋਮੋਜ਼ ਵੇਚਦਾ ਨਜ਼ਰ ਆਇਆ ਇਹ ਅਦਾਕਾਰ, ਇਨ੍ਹਾਂ ਹਿੱਟ ਫਿਲਮਾਂ 'ਚ ਆ ਚੁੱਕੈ ਨਜ਼ਰ
ਇਸ ਖਾਸ ਮੌਕੇ 'ਤੇ, ਅਨੁਰਾਗ ਡੋਭਾਲ ਬਲੈਕ ਆਊਟਫਿਟ ਵਿਚ ਨਜ਼ਰ ਆਏ। ਜਦੋਂਕਿ, ਰਿਤਿਕਾ ਨੇ ਪੇਸਟਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਵੀਡੀਓ ਸ਼ੇਅਰ ਕਰਦੇ ਹੋਏ ਅਨੁਰਾਗ ਨੇ ਲਿਖਿਆ, 'ਹਮੇਸ਼ਾ ਇਕੱਠੇ ਰਹਾਂਗੇ 5-03-2025'। ਵੀਡੀਓ ਸ਼ੇਅਰ ਹੋਣ ਤੋਂ ਥੋੜ੍ਹੀ ਦੇਰ ਬਾਅਦ, ਪ੍ਰਸ਼ੰਸਕ ਅਤੇ ਦੋਸਤ ਕਮੈਂਟ ਸੈਕਸ਼ਨ ਵਿਚ ਵਧਾਈਆਂ ਦਿੰਦੇ ਨਜ਼ਰ ਆਏ। ਇੱਥੇ ਦੱਸ ਦੇਈਏ ਕਿ ਮੁਨੱਵਰ ਫਾਰੂਕੀ ਅਤੇ ਅਨੁਰਾਗ ਡੋਵਾਲ ਦੋਵਾਂ ਨੇ ਬਿੱਗ ਬੌਸ 17 ਵਿੱਚ ਹਿੱਸਾ ਲਿਆ ਸੀ, ਜਿਸ ਦੇ ਜੇਤੂ ਮੁਨੱਵਰ ਸਨ। ਅਨੁਰਾਗ ਦੀ ਮੰਗਣੀ 5 ਮਾਰਚ ਨੂੰ ਹੋਈ। ਉਨ੍ਹਾਂ ਦੀ ਮੰਗਣੀ ਵਿੱਚ ਉਨ੍ਹਾਂ ਦਾ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ।
ਇਹ ਵੀ ਪੜ੍ਹੋ: ਇੰਡੀਆਜ਼ ਗੌਟ ਲੇਟੈਂਟ ਵਿਵਾਦ: ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਇਲਾਹਾਬਾਦੀਆ ਅਤੇ ਅਪੂਰਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8