‘ਬਿੱਗ ਬੌਸ 16’ ਦਾ ਧਮਾਕੇਦਾਰ ਪ੍ਰੋਮੋ ਰਿਲੀਜ਼, ਘਰ ਤੇ ਨਿਯਮ ਸਭ ਬਦਲੇ, ਦੇਖੋ ਵੀਡੀਓ

Monday, Sep 12, 2022 - 12:15 PM (IST)

‘ਬਿੱਗ ਬੌਸ 16’ ਦਾ ਧਮਾਕੇਦਾਰ ਪ੍ਰੋਮੋ ਰਿਲੀਜ਼, ਘਰ ਤੇ ਨਿਯਮ ਸਭ ਬਦਲੇ, ਦੇਖੋ ਵੀਡੀਓ

ਮੁੰਬਈ (ਬਿਊਰੋ)– ਦੇਸ਼ ਦੇ ਸਭ ਤੋਂ ਵਿਵਾਦਿਤ ਸ਼ੋਅ ‘ਬਿੱਗ ਬੌਸ 16’ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਆਖਿਰਕਾਰ ‘ਬਿੱਗ ਬੌਸ 16’ ਦਾ ਪ੍ਰੋਮੋ ਵੀਡੀਓ ਰਿਲੀਜ਼ ਹੋ ਗਿਆ ਹੈ ਤੇ ਸਲਮਾਨ ਖ਼ਾਨ ਦਾ ਫਰਸਟ ਲੁੱਕ ਵੀ ਸਾਹਮਣੇ ਆ ਚੁੱਕਾ ਹੈ। ਨਾਲ ਹੀ ‘ਬਿੱਗ ਬੌਸ 16’ ਹਾਊਸ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੋਅ ਰੱਦ ਹੋਣ 'ਤੇ ਭੜਕੇ ਕੁਨਾਲ ਕਾਮਰਾ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੂੰ ਚਿੱਠੀ ਲਿਖ ਦਿੱਤੀ ਵੱਡੀ ਚੁਣੌਤੀ

ਇਸ ਪ੍ਰੋਮੋ ਵੀਡੀਓ ਰਾਹੀਂ ‘ਬਿੱਗ ਬੌਸ 16’ ਦੀ ਥੀਮ ਨੂੰ ਲੈ ਕੇ ਵੀ ਫੈਨਜ਼ ਅੰਦਾਜ਼ਾ ਲਗਾਉਣ ਲੱਗੇ ਹਨ। ਇਹ ਪ੍ਰੋਮੋ ਵੀਡੀਓ ਸ਼ੋਅ ਨੂੰ ਲੈ ਕੇ ਹੋਰ ਉਤਸ਼ਾਹ ਵਧਾ ਰਿਹਾ ਹੈ। ਆਓ ਦਿਖਾਉਂਦੇ ਹਾਂ ਮੋਸਟ ਅਵੇਟਿਡ ‘ਬਿੱਗ ਬੌਸ 16’ ਦਾ ਪ੍ਰੋਮੋ ਵੀਡੀਓ ਤੇ ਪਹਿਲੀ ਝਲਕ।

ਸਲਮਾਨ ਖ਼ਾਨ ਦੀ ਐਂਟਰੀ ਇਸ ਪ੍ਰੋਮੋ ਵੀਡੀਓ ’ਚ ਦੇਖ ਕੇ ਤੁਸੀਂ ਉਤਸ਼ਾਹਿਤ ਹੋ ਜਾਓਗੇ। ਇਸ ਵੀਡੀਓ ’ਚ ਸਲਮਾਨ ਖ਼ਾਨ ਕਹਿੰਦੇ ਹਨ, ‘‘15 ਸਾਲ ਤੋਂ ਬਿੱਗ ਬੌਸ ਨੇ ਸਭ ਦੀ ਗੇਮ ਦੇਖੀ। ਇਸ ਵਾਰ ਬਿੱਗ ਬੌਸ ਆਪਣੀ ਗੇਮ ਦਿਖਾਉਣਗੇ। ਸਵੇਰ ਹੋਵੇਗੀ ਪਰ ਆਸਮਾਨ ’ਚ ਚੰਨ ਦਿਖੇਗਾ। ਗ੍ਰੈਵਿਟੀ ਉੱਡੇਗੀ ਹਵਾ ਤੇ ਘੋੜਾ ਚੱਲੇਗਾ ਸਿੱਧੀ ਚਾਲ। ਪਰਛਾਈ ਵੀ ਛੱਡੇਗੀ ਸਾਥ, ਖੇਡੇਗੀ ਆਪਣੀ ਖੇਡ ਕਿਉਂਕਿ ਇਸ ਵਾਰ ਬਿੱਗ ਬੌਸ ਖ਼ੁਦ ਖੇਡਣਗੇ।’’

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਧਮਾਕੇਦਾਰ ਡਾਇਲਾਗ ਨਾਲ ਸਲਮਾਨ ਖ਼ਾਨ ਦਾ ਲੁੱਕ ਵੀ ਬਹੁਤ ਚਕਾਚਕ ਹੈ। ‘ਬਿੱਗ ਬੌਸ 16’ ਦੇ ਪ੍ਰੋਮੋ ਨੂੰ ਦੇਖ ਕੇ ਤੁਸੀਂ ਸਲਮਾਨ ਖ਼ਾਨ ਦੀ ਤਾਰੀਫ਼ ਤਾਂ ਕਰਨਗੇ ਪਰ ਇਸ ਸੋਚ ’ਚ ਪੈ ਜਾਣਗੇ, ਆਖਿਰ ਇਸ ਵਾਰ ਇਸ ਰਿਐਲਿਟੀ ਸ਼ੋਅ ਦੀ ਥੀਮ ਕੀ ਹੋਣ ਵਾਲੀ ਹੈ। ਪ੍ਰੋਮੋ ’ਚ ਦਿਖਾਈ ਦੇ ਰਿਹਾ ਘਰ ਅਲੱਗ ਜਿਹੀ ਰਹੱਸਮਈ ਜਗ੍ਹਾ ਲੱਗ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ‘ਬਿੱਗ ਬੌਸ 16’ ਦਾ ਘਰ ਤੇ ਨਿਯਮ ਸਭ ਕੁਝ ਅਲੱਗ ਹੋਣ ਵਾਲਾ ਹੈ। ਜਿਵੇਂ ਕਿ ਹੋਸਟ ਸਲਮਾਨ ਖ਼ਾਨ ਦੇ ਡਾਇਲਾਗ ਤੋਂ ਹੀ ਸਾਫ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News