'ਬਿੱਗ ਬੌਸ 15' ਦੀ ਹੋਵੇਗੀ ਜ਼ਬਰਦਸਤ ਸ਼ੁਰੂਆਤ, ਮਲਾਇਕਾ ਅਰੋੜਾ ਠੁਮਕਿਆਂ ਨਾਲ ਵਧਾਏਗੀ ਘਰ ਦਾ ਪਾਰਾ

08/08/2021 2:59:28 PM

ਮੁੰਬਈ : ਮਸ਼ਹੂਰ ਰਿਆਲਟੀ ਸ਼ੋਅ 'ਬਿੱਗ ਬੌਸ 15' ਸ਼ੁਰੂ ਹੋਣ 'ਚ ਕੁਝ ਸਮਾਂ ਬਾਕੀ ਹੈ। ਇਸ ਸ਼ੋਅ ਦੀ ਸ਼ੁਰੂਆਤ ਓਟੀਟੀ ਪਲੇਟਫਾਰਮ ਤੋਂ ਹੋ ਰਹੀ ਹੈ। ਜਿਸ ਤੋਂ ਸਾਫ਼ ਜਾਹਿਰ ਹੈ ਕਿ ਇਸ ਵਾਰ ਦਾ ਬਿੱਗ ਬੌਸ ਆਪਣੇ ਹੋਰ ਸੀਜ਼ਨ ਤੋਂ ਕਾਫੀ ਵੱਖਰਾ ਰਹਿਣ ਵਾਲਾ ਹੈ। ਓਟੀਟੀ ਬਿੱਗ ਬੌਸ 15 ਨੂੰ ਹੋਸਟ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਕਰ ਰਹੇ ਹਨ। ਅਜਿਹੇ 'ਚ ਸ਼ੋਅ ਨਾਲ ਜੁੜੇ ਕੁਝ ਵੀਡੀਓ ਸਾਹਮਣੇ ਆ ਰਹੀਆਂ ਹਨ।

 
 
 
 
 
 
 
 
 
 
 
 
 
 
 

A post shared by Voot (@voot)


ਓਟੀਟੀ ਬਿੱਗ ਬੌਸ 15 ਨਾਲ ਜੁੜੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਮਸ਼ਹੂਰ ਮਾਡਲ ਅਤੇ ਅਦਾਕਾਰਾ ਮਲਾਇਕਾ ਅਰੋੜਾ ਖ਼ਾਨ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਜ਼ਬਰਦਸਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਮਲਾਇਕਾ ਅਰੋੜਾ ਦੇ ਇਸ ਵੀਡੀਓ ਨੂੰ ਵੂਟ ਸਿਲੈਕਟ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਅਦਾਕਾਰਾ ਦਾ ਗਲੈਮਰਸ ਅਤੇ ਸਿਜਲਿੰਗ ਅੰਦਾਜ਼ ਦੇਖਿਆ ਜਾ ਰਿਹਾ ਹੈ।

Share 'yoga goals' with celebs like Malaika Arora and Mira Kapoor in new  live workout series
ਵੀਡੀਓ 'ਚ ਮਲਾਇਕਾ ਅਰੋੜਾ ਫਿਲਮ 'ਮਿਮੀ' ਦੇ ਗਾਣੇ 'ਪਰਮ ਸੁੰਦਰੀ' 'ਤੇ ਦੱਬ ਕੇ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਮਲਾਇਕਾ ਅਰੋੜਾ ਦੇ ਡਾਂਸ ਦੀ ਵੀਡੀਓ ਦੱਬ ਕੇ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਫੈਨਜ਼ ਅਤੇ 'ਬਿੱਗ ਬੌਸ 15' ਦੇ ਦਰਸ਼ਕ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਓਟੀਟੀ ਬਿੱਗ ਬੌਸ 15 ਦੀ ਇਕ ਹੋਰ ਵੀਡੀਓ ਸਾਹਮਣੇ ਆਈ ਸੀ।


Aarti dhillon

Content Editor

Related News