‘ਬਿੱਗ ਬੌਸ 15’ ’ਚ ਨਜ਼ਰ ਆਵੇਗੀ ਇਹ ਟੀ. ਵੀ. ਅਦਾਕਾਰਾ, ਸੋਸ਼ਲ ਮੀਡੀਆ ’ਤੇ ਰਹਿੰਦੀ ਹੈ ਚਰਚਾ ’ਚ

Tuesday, Sep 07, 2021 - 11:18 AM (IST)

‘ਬਿੱਗ ਬੌਸ 15’ ’ਚ ਨਜ਼ਰ ਆਵੇਗੀ ਇਹ ਟੀ. ਵੀ. ਅਦਾਕਾਰਾ, ਸੋਸ਼ਲ ਮੀਡੀਆ ’ਤੇ ਰਹਿੰਦੀ ਹੈ ਚਰਚਾ ’ਚ

ਮੁੰਬਈ (ਬਿਊਰੋ)– ਟੀ. ਵੀ. ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ‘ਬਿੱਗ ਬੌਸ ਓ. ਟੀ. ਟੀ.’ ਇਸ ਸਮੇਂ ਵੂਟ ਸਿਲੈਕਟ ’ਤੇ ਪ੍ਰਸਾਰਿਤ ਹੋ ਰਿਹਾ ਹੈ। ਕਰੀਬ ਇਕ ਮਹੀਨਾ ਪਹਿਲਾਂ ਸ਼ੁਰੂ ਹੋਇਆ ‘ਬਿੱਗ ਬੌਸ ਓ. ਟੀ. ਟੀ.’ ਸ਼ੁਰੂਆਤ ਤੋਂ ਹੀ ਕਾਫੀ ਚਰਚਾ ’ਚ ਹੈ ਪਰ ਹੁਣ ‘ਬਿੱਗ ਬੌਸ ਓ. ਟੀ. ਟੀ.’ ਜਲਦ ਹੀ ਖ਼ਤਮ ਹੋਣ ਵਾਲਾ ਹੈ ਤੇ ਸ਼ੁਰੂ ਹੋਣ ਵਾਲਾ ਹੈ ‘ਬਿੱਗ ਬੌਸ 15’।

PunjabKesari

‘ਬਿੱਗ ਬੌਸ ਓ. ਟੀ. ਟੀ.’ ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ, ਜਦਕਿ ‘ਬਿੱਗ ਬੌਸ 15’ ਨੂੰ ਪਿਛਲੇ ਸੀਜ਼ਨ ਦੀ ਤਰ੍ਹਾਂ ਸਲਮਾਨ ਖ਼ਾਨ ਹੀ ਹੋਸਟ ਕਰਨਗੇ। ਸ਼ੋਅ ਕਿਸ ਤਾਰੀਖ਼ ਤੋਂ ਸ਼ੁਰੂ ਹੋਵੇਗਾ, ਇਸ ਦਾ ਅਜੇ ਅਧਿਕਾਰਿਤ ਤੌਰ ’ਤੇ ਐਲਾਨ ਨਹੀਂ ਹੋਇਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸਲਮਾਨ ਖ਼ਾਨ ਅਗਲੇ ਕੁਝ ਦਿਨਾਂ ’ਚ ਹੀ ਤੁਹਾਡੇ ਟੀ. ਵੀ. ’ਤੇ ਦਸਤਕ ਦੇਣ ਵਾਲੇ ਹਨ।

PunjabKesari

ਉਥੇ ਹੁਣ ‘ਬਿੱਗ ਬੌਸ’ ਨਾਲ ਜੁੜੀ ਇਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨ ਵਾਲੀ ਪਹਿਲੀ ਮੁਕਾਬਲੇਬਾਜ਼ ਦਾ ਨਾਮ ਸਾਹਮਣੇ ਆਇਆ ਹੈ। ਸਪਾਟ ਬੁਆਏ ਦੀ ਖ਼ਬਰ ਅਨੁਸਾਰ ਇਸ ਸਾਲ ਸ਼ੋਅ ’ਚ ਮਸ਼ਹੂਰ ਟੀ. ਵੀ. ਅਦਾਕਾਰਾ ਰੀਮ ਸ਼ੇਖ਼ ਨਜ਼ਰ ਆਉਣ ਵਾਲੀ ਹੈ।

PunjabKesari

ਰੀਮ ਸ਼ੇਖ਼ ਟੀ. ਵੀ. ਦੀ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਉਹ ‘ਨਾ ਬੋਲੇ ਤੁਮ ਨਾ ਮੈਨੇ ਕੁਛ ਕਹਾ’, ‘ਚੱਕਰਵਰਤੀ ਅਸ਼ੋਕ ਸਮਰਾਠ’, ‘ਤੂ ਆਸ਼ਕੀ’ ਤੇ ‘ਤੁਝਸੇ ਹੈ ਰਾਬਤਾ’ ’ਚ ਨਜ਼ਰ ਆ ਚੁੱਕੀ ਹੈ। ਹੁਣ ਇਸ ਤਾਜ਼ਾ ਖ਼ਬਰ ਅਨੁਸਾਰ ਜਲਦ ਹੀ ਰੀਮ ‘ਬਿੱਹ ਬੌਸ 15’ ’ਚ ਨਜ਼ਰ ਆਵੇਗੀ।

PunjabKesari

ਸਪਾਟ ਬੁਆਏ ਨਾਲ ਗੱਲਬਾਤ ਕਰਦਿਆਂ ਇਕ ਸੂਤਰ ਨੇ ਦੱਸਿਆ, ‘ਮੇਕਰਸ ਬਹੁਤ ਸਮੇਂ ਤੋਂ ਰੀਮ ਨੂੰ ਸ਼ੋਅ ’ਚ ਲਿਆਉਣਾ ਚਾਹੁੰਦੇ ਸਨ ਪਰ ਉਹ ‘ਤੁਝਸੇ ਹੈ ਰਾਬਤਾ’ ਸ਼ੋਅ ਕਰ ਰਹੀ ਸੀ, ਇਸ ਲਈ ਉਸ ਨੇ ਬਿੱਗ ਬੌਸ ’ਚ ਕੁਝ ਖ਼ਾਸ ਦਿਲਚਸਪੀ ਨਹੀਂ ਦਿਖਾਈ ਪਰ ਹੁਣ ਇਹ ਸੀਰੀਅਲ ਖ਼ਤਮ ਹੋ ਚੁੱਕਾ ਹੈ ਤਾਂ ਰੀਮ ‘ਬਿੱਗ ਬੌਸ’ ਕਰਨ ਲਈ ਤਿਆਰ ਹੋ ਗਈ ਹੈ।’

PunjabKesari

ਤੁਹਾਨੂੰ ਦੱਸ ਦੇਈਏ ਕਿ ਰੀਮ ਸੋਸ਼ਲ ਮੀਡੀਆ ਦਾ ਮੰਨਿਆ-ਪ੍ਰਮੰਨਿਆ ਚਿਹਰਾ ਹੈ। ਇੰਸਟਾਗ੍ਰਾਮ ’ਤੇ ਉਸ ਦੇ 4 ਮਿਲੀਅਨ ਫਾਲੋਅਰਜ਼ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News