ਇੰਤਜ਼ਾਰ ਖ਼ਤਮ, ਇਸ ਦਿਨ ਹੋਵੇਗਾ ‘ਬਿੱਗ ਬੌਸ 15’ ਦਾ ਗਰੈਂਡ ਫਿਨਾਲੇ

01/25/2022 10:52:28 AM

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਭਾਵੇਂ ਹੀ ਇਕ ਫਲਾਪ ਸੀਜ਼ਨ ਰਿਹਾ ਹੈ ਪਰ ਸ਼ੋਅ ਨੇ ਸ਼ੁਰੂਆਤ ਤੋਂ ਹੀ ਕਿਸੇ ਨਾ ਕਿਸੇ ਕਾਰਨ ਖ਼ੂਬ ਚਰਚਾ ਬਟੋਰੀ ਹੈ। ਮੁਕਾਬਲੇਬਾਜ਼ਾਂ ਵਿਚਾਲੇ ਤਮਾਮ ਲੜਾਈ-ਝਗੜੇ, ਰੋਮਾਂਸ ਤੇ ਬਾਹਰ ਦੇ ਰਸਤੇ ਦੇਖਣ ਦੇ ਨਾਲ ਹੀ ‘ਬਿੱਗ ਬੌਸ 15’ ਨੇ ਆਪਣਾ ਸਫਰ ਪੂਰਾ ਕਰ ਲਿਆ ਹੈ।

ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ‘ਬਿੱਗ ਬੌਸ 15’ ਦੀ ਫਿਨਾਲੇ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਹੁਣ ਪ੍ਰਸ਼ੰਸਕਾਂ ਨੂੰ ਸਿਰਫ ਉਸ ਪਲ ਦਾ ਇੰਤਜ਼ਾਰ ਹੈ, ਜਦੋਂ ਸ਼ੋਅ ਦੇ ਜੇਤੂ ਦਾ ਨਾਂ ਐਲਾਨਿਆ ਜਾਵੇਗਾ।

‘ਬਿੱਗ ਬੌਸ 15’ ਦਾ ਗਰੈਂਡ ਫਿਨਾਲੇ ਇਸ ਵਾਰ 30 ਜਨਵਰੀ ਨੂੰ ਹੋਵੇਗਾ। ਇਹੀ ਉਹ ਦਿਨ ਹੈ, ਜਦੋਂ ਪ੍ਰਸ਼ੰਸਕਾਂ ਨੂੰ ਇਸ ਸੀਜ਼ਨ ਦਾ ਜੇਤੂ ਮਿਲੇਗਾ। ਮੁਕਾਬਲੇਬਾਜ਼ਾਂ ਸਮੇਤ ਪ੍ਰਸ਼ੰਸਕ ਵੀ ਹੁਣ ਗਰੈਂਡ ਫਿਨਾਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੇ ਮਨਪਸੰਦ ਮੁਕਾਬਲੇਬਾਜ਼ ਨੂੰ ਰੱਜ ਕੇ ਸੁਪੋਰਟ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)

ਫਿਨਾਲੇ ਵੀਕ ’ਚ ਇਸ ਵਾਰ ਕਈ ਮੁਕਾਬਲੇਬਾਜ਼ ਆਪਣੀ ਜਗ੍ਹਾ ਬਣਾਉਣ ’ਚ ਸਫਲ ਹੋਏ ਹਨ। ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ, ਨਿਸ਼ਾਂਤ ਭੱਟ, ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਰਸ਼ਮੀ ਦੇਸਾਈ ਤੇ ਰਾਖੀ ਸਾਵੰਤ ਟਿਕਟ ਟੂ ਫਿਨਾਲੇ ਜਿੱਤ ਕੇ ਫਿਨਾਲੇ ਵੀਕ ’ਚ ਪਹੁੰਚ ਗਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News