ਤੇਜਸਵੀ ''ਤੇ ਭੜਕੇ ਸਲਮਾਨ ਖ਼ਾਨ, ਕਿਹਾ- ਜਿਸ ਥਾਲੀ ''ਚ ਖਾਂਦੇ ਹੋ, ਉਸੇ ''ਚ ਛੇਕ ਕਿਵੇਂ ਕਰ ਸਕਦੀ ਹੋ?

01/15/2022 5:07:03 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 15' ਦਾ ਇਸ ਵਾਰ ਦਾ 'ਵੀਕੈਂਡ ਕਾ ਵਾਰ' ਕਾਫੀ ਹੰਗਾਮੇ ਵਾਲਾ ਹੈ। ਹੋਸਟ ਸਲਮਾਨ ਖ਼ਾਨ ਤੇਜਸਵੀ ਪ੍ਰਕਾਸ਼ 'ਤੇ ਗੁੱਸੇ ਹੁੰਦੇ ਦਿਖਾਈ ਦੇਣਗੇ। ਗੁੱਸੇ 'ਚ ਆਏ ਸਲਮਾਨ, ਤੇਜਸਵੀ ਦੀ ਖ਼ੂਬ ਕਲਾਸ ਲਗਾਉਣਗੇ ਅਤੇ ਅਜਿਹਾ ਇਸ ਲਈ ਕਿ ਤੇਜਸਵੀ ਨੇ ਇਸ ਹਫ਼ਤੇ ਸ਼ੋਅ ਦੇ ਮੇਕਰਜ਼ ਨੂੰ ਕਾਫੀ ਬੁਰਾ-ਭਲਾ ਕਿਹਾ ਸੀ। ਉਸ ਨੇ ਦੋਸ਼ ਲਗਾਇਆ ਕਿ ਸ਼ਮਿਤਾ ਸ਼ੈੱਟੀ ਨੂੰ ਜਾਣ-ਬੁੱਝ ਕੇ ਫੇਵਰ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਪਲਾਨਿੰਗ ਤਹਿਤ ਹੋ ਰਿਹਾ ਹੈ।

ਸਲਮਾਨ ਨੇ ਲਗਾਈ ਤੇਜਸਵੀ ਦੀ ਕਲਾਸ
ਕਲਰਸ ਚੈਨਲ ਨੇ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਸਲਮਾਨ ਖ਼ਾਨ ਤੇਜਸਵੀ ਪ੍ਰਕਾਸ਼ ਨੂੰ ਕਹਿੰਦੇ ਹਨ ਕਿ ਉਹ ਇਸ ਚੈਨਲ ਨੂੰ ਗਾਲਾਂ ਕੱਢ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਸਲਮਾਨ ਖ਼ਾਨ ਨੇ ਉਸ ਨੂੰ ਇੱਥੋਂ ਤਕ ਕਿਹਾ, ''ਜਿਸ ਥਾਲੀ 'ਚ ਉਹ ਖਾ ਰਹੀ ਹੈ, ਉਸ 'ਚ ਛੇਕ ਕੌਣ ਕਰਦਾ ਹੈ'? ਇਸ ਦੇ ਨਾਲ ਹੀ ਸਲਮਾਨ ਨੇ ਉਨ੍ਹਾਂ ਨੂੰ ਕਿਹਾ ਕਿ ਕ੍ਰਿਪਾ ਕਰਕੇ ਹਮਦਰਦੀ ਕਾਰਡ ਖੇਡਣਾ ਬੰਦ ਕਰ ਦਿਓ। 

 
 
 
 
 
 
 
 
 
 
 
 
 
 
 

A post shared by ColorsTV (@colorstv)

ਇਨ੍ਹਾਂ ਸਾਰੇ ਦੋਸ਼ਾਂ 'ਤੇ ਤੇਜਸਵੀ ਲਗਾਤਾਰ ਸਲਮਾਨ ਨੂੰ ਜਵਾਬ ਦੇ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਗੁੱਸੇ 'ਚ ਤੇਜਸਵੀ ਨੂੰ 'ਸ਼ਟਅੱਪ' ਕਹਿ ਦਿੱਤਾ। ਸਲਮਾਨ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਤੇਜਸਵੀ ਨੂੰ ਅੱਗੇ ਕਿਹਾ ਕਿ ਉਹ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਦੀ ਇੱਜ਼ਤ ਵੀ ਨਹੀਂ ਕਰਦੀ। ਦੂਜੇ ਪਾਸੇ ਇਸ ਵਾਰ ਵੀ ਸਲਮਾਨ ਨੇ ਕਰਨ ਕੁੰਦਰਾ ਨੂੰ ਆਪਣੀ ਗਰਲਫਰੈਂਡ ਤੇਜਸਵੀ ਦਾ ਸਾਥ ਨਾ ਦੇਣ ਲਈ ਝਿੜਕਿਆ। ਉਸ ਨੇ ਪੁੱਛਿਆ ਕਿ ਉਸ ਨੇ ਟਾਸਕ ਦੌਰਾਨ ਤੇਜਸਵੀ ਦੀ ਮਦਦ ਕਿਉਂ ਨਹੀਂ ਕੀਤੀ। ਕਰਨ ਇਸ 'ਤੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਪਾ ਰਿਹਾ।''

 
 
 
 
 
 
 
 
 
 
 
 
 
 
 

A post shared by ColorsTV (@colorstv)

ਇਸ ਐਪੀਸੋਡ 'ਚ ਕਾਫੀ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ। ਗੌਹਰ ਖ਼ਾਨ ਘਰ ਆਵੇਗੀ ਅਤੇ ਉਹ ਵੀ ਤੇਜਸਵੀ ਨੂੰ ਗੁੱਸੇ ਹੋਵੇਗੀ। ਇਕ ਹੋਰ ਪ੍ਰੋਮੋ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਗੌਹਰ ਨੇ ਤੇਜਸਵੀ ਨੂੰ ਕਿਹਾ ਸੀ ਕਿ, ''ਮੇਰੇ ਮੂੰਹ 'ਚ ਆਪਣੇ ਸ਼ਬਦ ਪਾਉਣ ਦੀ ਕੋਸ਼ਿਸ਼ ਨਾ ਕਰੋ।'' ਗੌਹਰ ਖ਼ਾਨ ਦੇ ਇਸ ਰਵੱਈਏ ਨੂੰ ਦੇਖ ਕੇ ਤੇਜਸਵੀ ਦੰਗ ਰਹਿ ਜਾਂਦੀ ਹੈ ਅਤੇ ਚੁੱਪਚਾਪ ਸਿਰਫ ਗੱਲਾਂ ਹੀ ਸੁਣਦੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

 


sunita

Content Editor

Related News