ਬਿੱਗ ਬੌਸ 14 : ਘਰ ਤੋਂ ਬਾਹਰ ਆਉਂਦੇ ਹੀ ਸਾਰਾ ਗੁਰਪਾਲ ਨੇ ਖੋਲ੍ਹੀ ਪੋਲ, ਦੱਸੀ ਅੰਦਰ ਦੀ ਸੱਚਾਈ (ਵੀਡੀਓ)

10/17/2020 1:24:46 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਤੇ ਅਦਾਕਾਰਾ ਸਾਰਾ ਗੁਰਪਾਲ ਨੇ 'ਬਿੱਗ ਬੌਸ 14' ਦੇ ਘਰ ਤੋਂ ਪੁਰਾਣੇ ਮੁਕਾਬਲੇਬਾਜ਼ (ਸੀਨੀਅਰਸ ਮੁਕਾਬਲੇਬਾਜ਼) ਵਲੋਂ ਉਸ ਨੂੰ ਬਾਹਰ ਕੱਢੇ ਜਾਣ ਦੇ ਫ਼ੈਸਲੇ ਨੂੰ ਗਲਤ ਦੱਸਿਆ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚੋਂ ਸਭ ਤੋਂ ਪਹਿਲਾ ਬਾਹਰ ਹੋਣ ਵਾਲੀ ਮੁਕਾਬਲੇਬਾਜ਼ ਸਾਰਾ ਗੁਰਪਾਲ ਹੈ। ਉਸ ਨੂੰ ਬੀਤੇ ਸੋਮਵਾਰ ਨੂੰ ਸ਼ੋਅ ਦੇ ਤੂਫ਼ਾਨੀ ਸੀਨੀਅਰਸ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਨੇ ਫ਼ੈਸਲਾ ਲੈਂਦੇ ਹੋਏ 'ਬਿੱਗ ਬੌਸ' ਦੇ ਘਰ ਤੋਂ ਬੇਘਰ ਕੀਤਾ ਸੀ, ਜਿਸ ਨੂੰ ਹੁਣ ਸਾਰਾ ਗੁਰਪਾਲ ਨੇ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਸਾਰਾ ਗੁਰਪਾਲ ਨੇ ਇਹ ਗੱਲ ਸੋਸ਼ਲ ਮੀਡੀਆ ਦੇ ਜਰੀਏ ਆਖੀ ਹੈ।

ਵੀਡੀਓ 'ਚ ਆਖੀਆਂ ਇਹ ਗੱਲਾਂ
ਸਾਰਾ ਗੁਰਪਾਲ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਦਰਸ਼ਕਾਂ ਵਲੋਂ ਮਿਲੇ ਪਿਆਰ ਲਈ ਧੰਨਵਾਦ ਕੀਤਾ। ਨਾਲ ਹੀ ਉਸ ਨੂੰ 'ਬਿੱਗ ਬੌਸ' ਦੇ ਘਰ 'ਚੋਂ ਬੇਘਰ   ਕਰਨ ਦੇ ਸੀਨੀਅਰਸ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ। ਵੀਡੀਓ 'ਚ ਸਾਰਾ ਗੁਰਪਾਲ ਨੇ ਕਿਹਾ, 'ਮੈਂ ਸਿਰਫ਼ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਉਸੇ ਇੱਜ਼ਤ ਨਾਲ ਵਾਪਸ ਆਈ ਹਾਂ, ਜਿਸ ਦੇ ਨਾਲ ਮੈਂ 'ਬਿੱਗ ਬੌਸ 14' 'ਚ ਐਂਟਰੀ ਕੀਤੀ ਸੀ। ਦਰਸ਼ਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਵਾਪਸ ਆਉਣ ਤੋਂ ਬਾਅਦ ਮੈਂ ਸਭ ਕੁਝ ਵੇਖ ਰਹੀ ਹਾਂ।
'ਬਿੱਗ ਬੌਸ' ਦੇ ਘਰ ਤੋਂ ਬੇਘਰ ਕਰਨ ਦੇ ਫ਼ੈਸਲੇ 'ਤੇ ਸਾਰਾ ਗੁਰਪਾਲ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, 'ਮੇਰੇ ਨਾਲ ਬੇਇਨਸਾਫ਼ੀ ਹੋਈ ਹੈ। ਜੇਕਰ ਦਰਸ਼ਕ ਮੈਨੂੰ ਸ਼ੋਅ ਦੇ ਬਾਹਰ ਕਰਦੇ ਤਾਂ ਮੈਂ ਸੋਚਦੀ ਕਿ ਉਨ੍ਹਾਂ ਨੂੰ ਮੇਰਾ ਪ੍ਰਦਰਸ਼ਨ ਪਸੰਦ ਨਹੀਂ ਆਇਆ ਸੀ ਤੇ ਮੈਨੂੰ ਬਦਲਣ ਦੀ ਲੋੜ ਹੈ ਪਰ ਜਨਤਾ ਮੈਨੂੰ ਤੇ ਮੇਰੇ ਪ੍ਰਦਰਸ਼ਨ ਨੂੰ ਪਸੰਦ ਕਰ ਰਹੀ ਸੀ। ਇਹ ਸਭ ਸਿਰਫ਼ ਇਕ ਇਨਸਾਨ ਕਾਰਨ ਹੋਇਆ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਸੀ।'

 
 
 
 
 
 
 
 
 
 
 
 
 
 

I'm taking this chance to thank my audience from the core of my heart. Its only with your love and support that I'm here at this stage of my life. However, I would’ve been happy if this decision was brought in place by you guys. But life’s pretty unfair and you gotta deal with it. Thanks again for everything❤️ @vootselect @colorstv #BiggBoss #BiggBoss14 #BiggBoss2020 #BiggBoss #SalmanKhan #Voot #ColorsTv #SaraGurpal #Colors

A post shared by Sara Gurpal (@saragurpals) on Oct 16, 2020 at 6:45am PDT

ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਸਾਰਾ ਗੁਰਪਾਲ ਨੇ ਵੀਡੀਓ 'ਚ ਅੱਗੇ ਕਿਹਾ, 'ਟਾਸਕ ਤੋਂ ਲੈ ਕੇ ਘਰ ਦਾ ਕੰਮ ਕਰਨ ਤੱਕ ਮੈਂ ਸਭ ਕੁਝ ਕੀਤਾ। ਇਸ ਲਈ ਮੈਨੂੰ ਮਾਣ ਹੈ। ਇਥੋਂ ਤੱਕ ਕੀ ਹਿਨਾ ਖ਼ਾਨ ਤੇ ਗੌਹਰ ਖ਼ਾਨ ਵੀ ਇਸ ਫ਼ੈਸਲੇ ਦੇ ਖ਼ਿਲਾਫ਼ ਸਨ ਅਤੇ ਉਹ ਮੈਨੂੰ ਵਾਪਸ ਨੂੰ ਭੇਜਣਾ ਚਾਹੁੰਦੀਆਂ ਸਨ।' ਇਸ ਦੇ ਨਾਲ ਹੀ ਸਾਰਾ ਗੁਰਪਾਲ ਨੇ ਵੀਡੀਓ ਪੋਸਟ 'ਚ ਵੀ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਨਾਲ ਹੀ ਲਿਖਿਆ, 'ਇਹ ਫ਼ੈਸਲਾ ਜੇਕਰ ਤੁਸੀਂ ਲੋਕ (ਜਨਤਾ) ਲੈਂਦੇ ਤਾਂ ਮੈਨੂੰ ਖ਼ੁਸ਼ੀ ਹੁੰਦੀ।'

ਸਿਧਾਰਥ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਸਨ ਹਿਨਾ ਤੇ ਗੌਹਰ
ਦੱਸਣਯੋਗ ਹੈ ਕਿ ਸਾਰਾ ਗੁਰਪਾਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਬੀਤੇ ਸੋਮਵਾਰ ਨੂੰ 'ਬਿੱਗ ਬੌਸ 14' 'ਚ ਸਾਰੇ ਨਵੇਂ ਮੁਕਾਬਲੇਬਾਜ਼ਾਂ ਨੇ ਇਕ-ਦੂਜੇ ਨੂੰ ਵਜ੍ਹਾ ਦੱਸਦੇ ਹੋਏ ਨੌਮੀਨੇਟ ਕੀਤਾ। ਜ਼ਿਆਦਾਤਰ ਵੋਟ ਨਿਸ਼ਾਂਤ ਤੇ ਰਾਹੁਲ  ਦੇ ਖ਼ਿਲਾਫ਼ ਹੋਏ ਪਰ ਉਸ ਸਮੇਂ ਸਾਰੇ ਫ੍ਰੈਸ਼ਰਸ ਮੁਕਾਬਲੇਬਾਜ਼ ਹੈਰਾਨ ਰਹਿ ਗਏ ਜਦੋਂ ਬਿੱਗ ਬੌਸ ਨੇ ਸੀਨੀਅਰਸ ਨੂੰ ਖ਼ਾਸ ਪਾਵਰ ਦਿੱਤੀ। ਨੌਮੀਨੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 'ਬਿੱਗ ਬੌਸ' ਨੇ ਸੀਨੀਅਰਸ ਯਾਨੀਕਿ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਨੂੰ ਕਿਸੇ ਇਕ ਨੂੰ 'ਬਿੱਗ ਬੌਸ' ਦੇ ਘਰ ਤੋਂ ਬੇਘਰ ਕਰਨ ਦੀ ਪਾਵਰ ਦਿੱਤੀ। ਸਿਧਾਰਥ ਨੇ ਘਰ ਤੋਂ ਬਾਹਰ ਜਾਣ ਲਈ ਸਾਰਾ ਗੁਰਪਾਲ ਦਾ ਨਾਂ ਲਿਆ ਜਦੋਂਕਿ ਹਿਨਾ ਖ਼ਾਨ ਤੇ ਗੌਹਰ ਖ਼ਾਨ ਨੇ ਨਿਸ਼ਾਂਤ ਦੇ ਨਾਂ 'ਤੇ ਸਹਿਮਤੀ ਵਿਖਾਈ। ਹਾਲਾਂਕਿ ਜਦੋਂ ਬਾਅਦ 'ਚ 'ਬਿੱਗ ਬੌਸ' ਨੇ ਤਿੰਨਾਂ ਦਾ ਫ਼ੈਸਲਾ ਪੁੱਛਿਆ ਤਾਂ ਸਾਰਿਆਂ ਨੇ ਸਾਰਾ ਗੁਰਪਾਲ ਦਾ ਨਾਂ ਲਿਆ, ਜਿਸ ਦੇ ਚੱਲਦੇ ਸਾਰਾ ਗੁਰਪਾਲ 'ਬਿੱਗ ਬੌਸ' ਦੇ ਘਰ ਤੋਂ ਬਾਹਰ ਹੋ ਗਈ।
 


sunita

Content Editor sunita