ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Monday, Feb 22, 2021 - 01:50 PM (IST)

ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਮੁੰਬਈ : ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਦੀ ਰਹਿਣ ਵਾਲੀ ਛੋਟੇ ਪਰਦੇ ਦੀ ਪ੍ਰਸਿੱਧ ਅਦਾਕਾਰਾ ਰੂਬੀਨਾ ਦਿਲੈਕ ਬਿਗ ਬੌਸ 14 ਦੀ ਜੇਤੂ ਬਣ ਗਈ ਹੈ, ਜਦੋਂਕਿ ਰਾਹੁਲ ਵੈਦਿਆ ਉਪ ਜੇਤੂ ਰਿਹਾ। ਸਲਮਾਨ ਖਾਨ ਨੇ ਰੂਬੀਨਾ ਨੂੰ ਟਰਾਫ਼ੀ ਦਿੱਤੀ ਹੈ। ਟਰਾਫ਼ੀ ਤੋਂ ਇਲਾਵਾ ਰੂਬੀਨਾ ਨੇ ਇਕ ਵੱਡੀ ਰਕਮ ਵੀ ਆਪਣੇ ਨਾਮ ਕਰ ਲਈ ਹੈ। ਦਰਅਸਲ ਰੂਬੀਨਾ ਨੂੰ 36 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: 100ਵਾਂ ਟੈਸਟ ਖੇਡਣ ਲਈ ਤਿਆਰ ਇਸ਼ਾਂਤ, ਕਪਿਲ ਦੇਵ ਤੋਂ ਬਾਅਦ ਦੂਜੇ ਭਾਰਤੀ ਪੇਸਰ ਦੇ ਨਾਮ ਹੋਵੇਗਾ ਇਹ ਰਿਕਾਰਡ

 

 

ਉਥੇ ਹੀ ਟਰਾਫ਼ੀ ਆਪਣੇ ਨਾਮ ਕਰਨ ਤੋਂ ਬਾਅਦ ਰੂਬੀਨਾ ਨੇ ਆਪਣੇ ਪ੍ਰਸ਼ੰਸਕਾਂ ਲਈ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ, ‘ਉਨ੍ਹਾਂ ਕੋਲ ਇਸ ਪਿਆਰ ਅਤੇ ਸਪੋਰਟ ਲਈ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ। ਰੂਬੀਨਾ ਨੇ ਸਿਰਫ਼ ਆਪਣੇ ਪ੍ਰਸ਼ੰਸਕਾਂ ਹੀ ਨਹੀਂ ਸਗੋਂ ਸ਼ੋਅ ਦੇ ਹੋਸਟ ਸਲਮਾਨ ਖਾਨ, ਚੈਨਲ ਅਤੇ ਸੋਅ ਦੇ ਮੇਕਰਸ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਜਲਦ ਹੀ ਇੰਸਟਾਗ੍ਰਾਮ ’ਤੇ ਇਕ ਲਾਈਵ ਸੈਸ਼ਨ ਜ਼ਰੀਏ ਬਿਗ ਬੌਸ ਦੇ ਘਰ ਵਿਚ ਆਪਣੇ ਸਾਰੇ ਤਜ਼ਰਬੇ ਪ੍ਰਸ਼ੰਸਕਾਂ ਨਾਲ ਸਾਂਝਾ ਕਰੇਗੀ।’ 

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ

 

 

ਦੱਸ ਦੇਈਏ ਕਿ ਸ਼ੋਅ ਦੇ ਆਖ਼ਰੀ ਪੜਾਅ ਵਿਚ ਇਸ ਵਾਰ 5 ਮੁਕਾਬਲੇਬਾਜ਼ਾਂ ਨੂੰ ਫਾਈਨਲ ਵਿਚ ਜਾਣ ਦਾ ਮੌਕਾ ਮਿਲਿਆ ਸੀ। ਇਨ੍ਹਾਂ ਵਿਚ ਰੂਬੀਨਾ ਦਿਲੈਕ, ਨਿੱਕੀ ਤੰਬੋਲੀ, ਅਲੀ ਗੋਲੀ, ਰਾਹੁਲ ਵੈਦਿਆ ਅਤੇ ਰਾਖ ਸਾਵੰਤ ਦਾ ਨਾਮ ਸ਼ਾਮਲ ਸੀ। 3 ਅਕਤੂਬਰ 2020 ਨੂੰ ਬਿਗ ਬੌਸ ਸੀਜ਼ਨ 14 ਦਾ ਪਹਿਲਾ ਐਪੀਸੋਡ ਆਨ-ਏਅਰ ਕੀਤਾ ਗਿਆ ਸੀ ਜੋ ਕਿ ਕੁੱਲ ਮਿਲਾ ਕੇ 138 ਦਿਨਾਂ ਤੱਕ ਚੱਲਿਆ।

ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News