'ਬਿੱਗ ਬੌਸ 14' ਦੇ ਆਨ ਏਅਰ ਹੋਣ ਤੋਂ ਪਹਿਲਾ ਲੀਕ ਹੋਏ ਮੁਕਾਬਲੇਬਾਜ਼ਾਂ ਦੇ ਪ੍ਰੋਮੋ ਵੀਡੀਓਜ਼
Tuesday, Sep 29, 2020 - 04:47 PM (IST)

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 14' ਹੁਣ ਬਸ ਦਸਤਕ ਦੇਣ ਲਈ ਤਿਆਰ ਹੈ। ਸ਼ੋਅ ਆਨ ਏਅਰ ਹੋਣ 'ਚ ਸਿਰਫ਼ 4 ਦਿਨ ਬਾਕੀ ਹਨ। ਅੱਜ ਤੋਂ ਠੀਕ ਚਾਰ ਦਿਨ ਬਾਅਦ ਭਾਵ 3 ਅਕਤੂਬਰ ਨੂੰ ਤੁਹਾਡਾ ਹਰਮਨ ਪਿਆਰਾ 'ਬਿੱਗ ਬੌਸ 14' ਆਨ ਏਅਰ ਹੋ ਜਾਵੇਗਾ। ਹਰ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਨੂੰ ਲੈ ਕੇ ਵੀ ਪ੍ਰਸ਼ੰਸਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਸ ਸੀਜ਼ਨ ਨੂੰ ਲੈ ਕੇ ਖ਼ਾਸ ਉਤਸ਼ਾਹ ਇਸ ਲਈ ਵੀ ਹੈ ਕਿਉਂਕਿ ਦਰਸ਼ਕਾਂ ਨੂੰ ਹੁਣ ਤਕ ਬਸ ਇਨ੍ਹਾਂ ਹੀ ਦੱਸਿਆ ਗਿਆ ਹੈ ਕਿ ਇਸ ਸੀਜ਼ਨ 'ਚ ਕਾਫ਼ੀ ਕੁਝ ਪਲਟੇਗਾ ਪਰ ਕੀ ਪਲਟਣ ਵਾਲਾ ਹੈ, ਕੀ ਧਮਾਲ ਹੋਣ ਵਾਲਾ ਹੈ ਇਹ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਲੇਗਾ।
'ਬਿੱਗ ਬੌਸ' ਦੇ ਕਾਫ਼ੀ ਜ਼ਿਆਦਾ ਪ੍ਰੋਮੋ ਤੇ ਪ੍ਰੋਬੇਕ ਵੀਡੀਓਜ਼ ਹੁਣ ਤਕ ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਸ਼ੋਅ 'ਚ ਭਾਗ ਲੈਣ ਵਾਲੇ ਮੁਕਾਬਲੇਬਾਜ਼ ਵੀ ਕੁਝ ਅਨਸੀਨ ਵੀਡੀਓ ਲੀਕ ਹੋ ਗਏ ਹਨ।
ਇਹ ਵੀਡੀਓ 'ਬਿੱਗ ਬੌਸ' ਦੇ ਫੈਨ ਪੇਜ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਹਾਲਾਂਕਿ ਪ੍ਰੋਮੋਜ਼ 'ਚ ਮੁਕਾਬਲੇਬਾਜ਼ਾਂ ਦੇ ਚਿਹਰੇ ਤਾਂ ਨਜ਼ਰ ਨਹੀਂ ਆ ਰਹੇ ਪਰ ਪ੍ਰਸ਼ੰਸਕ ਹਲਕੀ ਜਿਹੀ ਝਲਕ ਦੇਖ ਕੇ ਇਹ ਅੰਦਾਜ਼ਾ ਲਾ ਸਕਦੇ ਹਨ ਕਿ ਉਹ ਕਿ ਇਹ ਕੌਣ ਹੈ। ਦੇਖੋ ਵੀਡੀਓ...