ਬਿੱਗ ਬੌਸ 14 : ਸਿਧਾਰਥ, ਹਿਨਾ ਖਾਨ ਤੇ ਗੌਹਰ ਨੂੰ ਮਿਲੀਆਂ ਇਹ ਸ਼ਕਤੀਆਂ, ਮੁਕਾਬਲੇਬਾਜ਼ਾਂ 'ਤੇ ਕੱਸਣਗੇ ਸਿਕੰਜ਼ਾ

Monday, Oct 05, 2020 - 11:52 AM (IST)

ਬਿੱਗ ਬੌਸ 14 : ਸਿਧਾਰਥ, ਹਿਨਾ ਖਾਨ ਤੇ ਗੌਹਰ ਨੂੰ ਮਿਲੀਆਂ ਇਹ ਸ਼ਕਤੀਆਂ, ਮੁਕਾਬਲੇਬਾਜ਼ਾਂ 'ਤੇ ਕੱਸਣਗੇ ਸਿਕੰਜ਼ਾ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। 'ਬਿੱਗ ਬੌਸ 14' ਦੇ ਗਰੈਂਡ ਪ੍ਰੀਮੀਅਰ 'ਚ ਤੂਫ਼ਾਨੀ ਸੀਨੀਅਰਜ਼ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਅਤੇ ਗੌਹਰ ਖ਼ਾਨ ਨੇ ਮੁਕਾਬਲੇਬਾਜ਼ ਨਾਲ ਘਰ 'ਚ ਐਂਟਰੀ ਕੀਤੀ ਹੈ। ਹੁਣ 'ਬਿੱਗ ਬੌਸ 14' ਦੇ ਪਹਿਲੇ ਦਿਨ ਦੇ ਪ੍ਰੋਮੋ ਵੀਡੀਓ 'ਚ 'ਬਿੱਗ ਬੌਸ' ਨੇ ਆਖ਼ੀਰਕਾਰ ਤੂਫ਼ਾਨੀ ਸੀਨੀਅਰਜ਼ ਦੀਆਂ ਸ਼ਕਤੀਆਂ ਦਾ ਖ਼ੁਲਾਸਾ ਕੀਤਾ ਹੈ। ਇਸ ਗਰੈਂਡ ਪ੍ਰੀਮੀਅਰ ਦੌਰਾਨ ਤੂਫ਼ਾਨੀ ਸੀਨੀਅਰਜ਼ ਨੇ ਘਰ 'ਚ ਐਂਟਰੀ ਕਰਨ ਤੋਂ ਪਹਿਲਾਂ ਮੁਕਾਬਲੇਬਾਜ਼ ਨੂੰ ਕੁਝ ਟਾਸਕ ਦਿੱਤੇ ਅਤੇ ਕੁਝ ਨੂੰ ਐਂਟਰੀ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ। 'ਬਿੱਗ ਬੌਸ 14' ਦੇ ਪਹਿਲੇ ਦਿਨ ਪ੍ਰੋਮੋ ਵੀਡੀਓ 'ਚ ਸਿਧਾਰਥ, ਹਿਨਾ ਅਤੇ ਗੌਹਰ ਨੇ ਪ੍ਰਤੀਭਾਗੀਆਂ ਨਾਲ ਘਰ 'ਚ ਐਂਟਰੀ ਕਰਦੇ ਹਨ। 'ਬਿੱਗ ਬੌਸ' ਨੇ ਹੁਣ ਖ਼ੁਲਾਸਾ ਕੀਤਾ ਹੈ ਕਿ ਤੂਫ਼ਾਨੀ ਸੀਨੀਅਰਜ਼ ਦੇ ਕੋਲ ਕੀ-ਕੀ ਅਧਿਕਾਰ ਹਨ।

 
 
 
 
 
 
 
 
 
 
 
 
 
 

Aaate hi seniors ne kar liya hai ghar ke bedroom, kitchen aur luxurious emenities par apna kabzaa! 😮 Kya baaki ke gharwale ab ho jayenge isse troubled? Dekhiye #BiggBoss14 aaj raat 9 baje.. Watch #BiggBoss before TV on @vootselect. @beingsalmankhan #BiggBoss2020 #BB14 @realsidharthshukla @realhinakhan @gauaharkhan

A post shared by Colors TV (@colorstv) on Oct 4, 2020 at 4:30am PDT

ਇੰਸਟਾਗ੍ਰਾਮ 'ਤੇ ਕਲਰਸ ਟੀ. ਵੀ. ਨੇ 'ਬਿੱਗ ਬੌਸ 14' ਦੇ ਘਰ 'ਚ ਪਹਿਲੇ ਦਿਨ ਪ੍ਰਤੀਭਾਗੀਆਂ ਅਤੇ ਤੂਫ਼ਾਨੀ ਸੀਨੀਅਰਜ਼ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, 'ਅਜਿਹੀਆਂ ਕਿਹੜੀਆਂ ਸ਼ਕਤੀਆਂ ਹਨ ਜੋ ਸੀਨੀਅਰਜ਼ ਦੇ ਕੋਲ ਹਨ, ਕਿ ਅਟਕ ਗਿਆ ਹੈ #BiggBoss ke ਘਰਵਾਲਿਆਂ ਦਾ ਸਾਹ?' ਵੀਡੀਓ ਦੇ ਕੈਪਸ਼ਨ ਨਾਲ ਕੋਈ ਵੀ ਸਪੱਸ਼ਟ ਰੂਪ ਨਾਲ ਸਮਝ ਸਕਦਾ ਹੈ ਕਿ 'ਬਿੱਗ ਬੌਸ 14' ਦੇ ਘਰ 'ਚ ਤੂਫ਼ਾਨੀ ਸੀਨੀਅਰਜ਼ ਦੇ ਕੋਲ ਵੱਧ ਸ਼ਕਤੀਆਂ ਹਨ ਅਤੇ ਦਰਸ਼ਕਾਂ ਨੂੰ ਇਸ ਦਾ ਗਿਆਨ ਵੀ ਹੈ। ਜਿਵੇਂ ਕਿ 'ਬਿੱਗ ਬੌਸ 14' ਦਾ ਥੀਮ #AbScenePaltega ਹੈ।

 
 
 
 
 
 
 
 
 
 
 
 
 
 

Aisi kaunsi powers hain seniors ke paas, ki atak gayi hai #BiggBoss ke gharwalon ki saans? Dekhiye #BiggBoss14 aaj raat 9 baje. Watch before TV on @vootselect. #BiggBoss2020 #BB14 @plaympl @daburdantrakshak @tresemmeindia @lotus_herbals @realsidharthshukla @gauaharkhan @realhinakhan @eijazkhan @rahulvaidyarkv @nishantsinghm_official @jasminbhasin2806 @ashukla09 @saragurpals @pavitrapunia_ @rubinadilaik @jaan.kumar.sanu @shehzaddeol @nikki_tamboli

A post shared by Colors TV (@colorstv) on Oct 4, 2020 at 12:39am PDT

ਦੱਸ ਦਈਏ ਕਿ 'ਬਿੱਗ ਬੌਸ 14' ਦੇ ਪ੍ਰੋਮੋ ਵੀਡੀਓ 'ਚ 'ਬਿੱਗ ਬੌਸ' ਗੇਮ 'ਚ ਇਕ ਟਵਿੱਸਟ ਲਿਆਉਂਦੇ ਹਨ, ਜਿਸ 'ਚ ਐਲਾਨ ਕੀਤਾ ਗਿਆ ਹੈ ਕਿ ਸੀਨੀਅਰਜ਼ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਅਤੇ ਗੌਹਰ ਖ਼ਾਨ ਦੇ ਕੋਲ ਕੀ ਅਧਿਕਾਰ ਹੈ। 'ਬਿੱਗ ਬੌਸ' ਨੇ ਖ਼ੁਲਾਸਾ ਕੀਤਾ ਹੈ ਕਿ ਸੀਨੀਅਰਜ਼ ਦੇ ਕੋਲ ਇਹ ਸ਼ਕਤੀ ਹੈ ਕਿ ਜੋ ਪ੍ਰਤੀਭਾਗੀ ਨਹੀਂ ਜਿੱਤੇ, ਉਨ੍ਹਾਂ ਨੂੰ ਉਦੋਂ ਤੱਕ ਘਰ 'ਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਜਦੋਂ ਤੱਕ ਸਿਧਾਰਥ, ਗੌਹਰ ਜਾਂ ਹਿਨਾ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦੇ ਦਿੰਦੇ।


author

sunita

Content Editor

Related News