ਕੋਰੋਨਾ ਕਾਰਨ ਨਿੱਕੀ ਤੰਬੋਲੀ ਦੇ ਭਰਾ ਦੀ ਹਾਲਤ ਨਾਜ਼ੁਕ, ਪ੍ਰਸ਼ੰਸਕਾਂ ਨੂੰ ਅਰਦਾਸਾਂ ਕਰਨ ਦੀ ਕੀਤੀ ਅਪੀਲ
Saturday, May 01, 2021 - 05:41 PM (IST)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਨਿੱਕੀ ਤੰਬੋਲੀ ਨੇ ਕਿਹਾ ਕਿ ਉਸ ਦਾ ਭਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਨਿੱਕੀ ਤੰਬੋਲੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਰਿਵਾਰ ਲਈ ਪ੍ਰਾਰਥਨਾ/ਅਰਦਾਸਾਂ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਸ ਸਾਲ ਮਾਰਚ 'ਚ ਨਿੱਕੀ ਤੰਬੋਲੀ ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਸੀ। ਹੁਣ ਨਿੱਕੀ ਤੰਬੋਲੀ ਦੇ ਭਰਾ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ।
ਨਿੱਕੀ ਤੰਬੋਲੀ ਦੀ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੇ ਭਰਾ ਦਾ ਸਥਿਤੀ ਗੰਭੀਰ ਹੈ। ਉਸ ਨੇ ਆਪਣੇ ਚਾਹੁੰਣ ਵਾਲਿਆਂ ਨੂੰ ਭਰਾ ਲਈ ਪ੍ਰਾਰਥਨਾ ਕਰਨ ਲਈ ਕਿਹਾ। ਨਿੱਕੀ ਤੰਬੋਲੀ ਨੇ ਪੋਸਟ ਕਰਦੇ ਹੋਏ ਲਿਖਿਆ, 'ਮੇਰੇ ਭਰਾ ਲਈ ਪ੍ਰਾਰਥਨਾ ਕਰੋ। ਉਹ ਲੰਬੇ ਸਮੇਂ ਤੋਂ ਕੋਰੋਨਾ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਤੋਂ ਵੀ ਪੀੜਤ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਤੁਹਾਡੀਆਂ ਅਰਦਾਸਾਂ ਦੀ ਜ਼ਰੂਰਤ ਹੈ।' ਇਸ ਦੇ ਨਾਲ ਨਿੱਕੀ ਤੰਬੋਲੀ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਨਿੱਕੀ ਤੰਬੋਲੀ ਨੇ ਇੰਸਟਾ 'ਤੇ ਲਾਈ ਕੀਤਾ ਹੈ। ਇਸ 'ਚ ਉਸ ਨੇ ਪਲਾਜ਼ਮਾ ਡੋਨੇਟ ਕਰਨ ਦੀ ਗੱਲ ਵੀ ਆਖੀ ਹੈ। ਨਿੱਕੀ ਨੇ ਇਹ ਵੀ ਕਿਹਾ ਹੈ ਕਿ ਮੇਰੇ ਭਰਾ ਦੀ ਸਥਿਤੀ ਕਾਫ਼ੀ ਗੰਭੀਰ ਹੈ। ਇਸ ਤੋਂ ਇਲਾਵਾ ਨਿੱਕੀ ਨੇ ਕਿਹਾ, 'ਪਿਛਲੇ 10 ਦਿਨਾਂ ਤੋਂ ਮੈਨੂੰ ਕੋਈ ਹੋਸ਼ ਨਹੀਂ ਸੀ ਅਤੇ ਮੈਂ ਬਿਸਤਰ 'ਤੇ ਹੀ ਪਈ ਹੋਈ ਸੀ। ਠੀਕ ਤਰ੍ਹਾਂ ਨਾਲ ਸਾਹ ਵੀ ਲੈ ਪਾ ਰਹੀ ਸੀ। ਮੈਂ ਆਪਣੇ ਘਰ ਪਰਿਵਾਰ ਨੂੰ ਦੂਰ ਭੇਜ ਦਿੱਤਾ ਸੀ ਕਿਉਂਕਿ ਉਨ੍ਹਾਂ ਸਾਰਿਆਂ ਦਾ ਟੈਸਟ ਨੇਗੈਟਿਵ ਆਇਆ ਸੀ। ਮੈਂ ਘਰ ਦੇ ਨੌਕਰਾਂ ਨੂੰ ਵੀ ਦੂਰ ਕਰ ਦਿੱਤਾ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਕਰਕੇ ਕੋਈ ਵੀ ਮੁਸ਼ਕਿਲ 'ਚ ਫਸੇ।'