14 ਦਿਨਾਂ ਲਈ ''ਬਿੱਗ ਬੌਸ'' ਦੇ ਘਰ ''ਚ ਰਹਿਣ ਲਈ ਸਿਧਾਰਥ ਸ਼ੁਕਲਾ ਲੈਣਗੇ ਇੰਨੀ ਵੱਡੀ ਰਕਮ

10/03/2020 5:00:47 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 14' ਦੇ ਪ੍ਰੀਮੀਅਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਹੁਣ ਖ਼ਬਰਾਂ ਦੀ ਮੰਨੀਏ ਤਾਂ ਸਿਧਾਰਥ ਸ਼ੁਕਲਾ ਨੇ 'ਬਿੱਗ ਬੌਸ 14' ਦੇ ਘਰ 'ਚ ਰਹਿਣ ਲਈ ਇਕ ਮੋਟੀ ਰਕਮ ਵਸੂਲਣ ਦੀ ਖ਼ਬਰ ਹੈ। ਕਥਿਤ ਤੌਰ 'ਤੇ ਉਹ 14 ਦਿਨਾਂ ਤੱਕ 'ਬਿੱਗ ਬੌਸ' ਦੇ ਘਰ 'ਚ ਰਹਿਣ ਲਈ ਇਕ ਵੱਡੀ ਰਾਸ਼ੀ ਲੈ ਰਹੇ ਹਨ। 'ਬਿੱਸ ਬੌਸ 14' ਦੇ ਪ੍ਰੀਮੀਅਰ ਦਾ ਹਿੱਸਾ ਬਣਨ ਲਈ ਅਸੀਂ ਕੁਝ ਹੀ ਘੰਟੇ ਦੂਰ ਹਾਂ, ਜੋ ਅੱਜ ਰਾਤ ਨੂੰ ਹੋਵੇਗਾ।
PunjabKesari
ਰਿਪੋਰਟ ਮੁਤਾਬਕ ਸਿਧਾਰਥ ਸ਼ੁਕਲਾ ਨੂੰ ਲਗਪਗ ਪ੍ਰਤੀ ਹਫਤਾ 35 ਤੋਂ 40 ਲੱਖ ਰੁਪਏ ਮਿਲ ਰਹੇ ਹਨ। BB13 ਲਈ ਉਨ੍ਹਾਂ ਨੂੰ 9 ਲੱਖ ਦੇ ਆਸ-ਪਾਸ ਭੁਗਤਾਨ ਕੀਤਾ ਜਾ ਰਿਹਾ ਸੀ। ਉਹ ਰਸ਼ਮੀ ਦੇਸਾਈ ਤੋਂ ਬਾਅਦ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਮੁਕਬਾਲੇਬਾਜ਼ ਬਣੇ ਸੀ। ਇਹ ਵੀ ਕਿਹਾ ਜਾਂਦਾ ਹੈ ਕਿ 'ਬਿੱਗ ਬੌਸ 13' ਦੇ ਵਿਸਥਾਰ ਤੋਂ ਬਾਅਦ ਉਨ੍ਹਾਂ ਨੂੰ ਪੱਧਰ ਦੇ ਅੰਤ ਤਕ ਲਗਭਗ 2 ਕਰੋੜ ਰੁਪਏ ਦੀ ਕਮਾਈ ਹੋਈ ਸੀ। ਇਕ ਪੋਰਟਲ ਮੁਤਾਬਕ ਰਾਧੇ ਮਾਂ ਨੂੰ ਸਭ ਤੋਂ ਜ਼ਿਆਦਾ ਰਾਸ਼ੀ ਮਿਲ ਰਿਹਾ ਹੈ। ਉਨ੍ਹਾਂ ਨੂੰ ਸ਼ੋਅ 'ਚ ਮੁਕਾਬਲੇਬਾਜ਼ ਬਣਨ ਲਈ ਹਰ ਹਫ਼ਤੇ 25 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।
PunjabKesari
ਦੱਸ ਦਈਏ ਕਿ 'ਬਿੱਗ ਬੌਸ' ਦੇ ਫੈਨ ਪੇਜ 'ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਰਾਧੇ ਮਾਂ ਇਕ ਹਫ਼ਤੇ ਦੇ 25 ਲੱਖ ਰੁਪਏ ਲਵੇਗੀ ਯਾਨੀ ਉਹ ਹਰ ਦਿਨ ਦੇ ਕਰੀਬ ਸਾਢੇ ਤਿੰਨ ਲੱਖ ਰੁਪਏ 'ਬਿੱਗ ਬੌਸ' ਦੇ ਘਰ ਰਹਿਣ ਲਈ ਲਵੇਗੀ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਤੇ ਖ਼ਬਰਾਂ ਦੇ ਆਧਾਰ 'ਤੇ ਹੀ ਉਸ ਦੀ ਫ਼ੀਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
PunjabKesari
ਮੰਨਿਆ ਜਾ ਰਿਹਾ ਹੈ ਕਿ ਰਾਧੇ ਮਾਂ ਇਸ ਵਾਰ ਸ਼ੋਅ 'ਚ ਹਿੱਸਾ ਲੈਣ ਵਾਲਿਆਂ 'ਚੋਂ ਸਭ ਤੋਂ ਜ਼ਿਆਦਾ ਫ਼ੀਸ ਲੈਣ ਵਾਲਿਆਂ 'ਚੋਂ ਇਕ ਹੋ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਰਾਧੇ ਮਾਂ ਸ਼ੋਅ ਦਾ ਹਿੱਸਾ ਲੈਣ ਵਾਲਿਆਂ ਨਾਲ ਕਿਸ ਤਰ੍ਹਾਂ ਰਹਿੰਦੀ ਹੈ ਤੇ ਉਸ ਨੂੰ ਵੀ ਆਪਣੀ ਜੀਵਨਸ਼ੈਲੀ ਨੂੰ ਕਾਫ਼ੀ ਬਦਲਣਾ ਪਵੇਗਾ, ਨਾਲ ਹੀ ਹੋਰ ਮੁਕਾਬਲੇਹਾਜ਼ਾਂ ਦਾ ਵਿਹਾਰ ਵੀ ਦੇਖਣ ਵਾਲਾ ਹੋਵੇਗਾ।
PunjabKesari
 


sunita

Content Editor

Related News