ਆਸਿਮ ਨਾਲ ਵਿਆਹ ਕਰਾਉਣ ''ਤੇ ਹਿਮਾਂਸ਼ੀ ਖੁਰਾਨਾ ਦਾ ਵੱਡਾ ਬਿਆਨ, ਦੱਸਿਆ ਕਦੋਂ ਬਣੇਗੀ ਅਦਾਕਾਰ ਦੀ ਪਤਨੀ

4/5/2021 4:01:18 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਟੀ. ਵੀ. ਇੰਡਸਟਰੀ ਦੇ ਚਰਚਿਤ ਕਪੱਲਸ 'ਚੋਂ ਇਕ ਹਨ। ਇਨ੍ਹਾਂ ਦੋਵਾਂ ਨੂੰ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਚ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਉਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਰਿਲੇਸ਼ਨਸ਼ਿਪ 'ਚ ਹਨ। ਹਿਮਾਂਸ਼ੀ ਤੇ ਆਸਿਮ ਨੂੰ ਜ਼ਿਆਦਾਤਰ ਇਕੱਠੇ ਦੇਖਿਆ ਜਾਂਦਾ ਹੈ। ਹੁਣ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਨਾਲ ਵਿਆਹ ਸਬੰਧੀ ਵੱਡੀ ਗੱਲ ਆਖੀ ਹੈ।

PunjabKesari
ਹਿਮਾਂਸ਼ੀ ਖੁਰਾਨਾ ਨੇ ਹਾਲ ਹੀ 'ਚ ਇਕ ਵੈੱਬ ਸਾਈਟ ਨੂੰ ਦਿੱਤੇ 'ਚ ਆਪਣੇ ਕਰੀਅਰ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਆਸਿਮ ਰਿਆਜ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਨਾਲ ਆਪਣੇ ਵਿਆਹ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਇਹ ਇਕ ਵੱਡਾ ਕੁਮੈਂਟ ਹੈ, ਅਸੀਂ ਦੋਵੇਂ ਇਸ 'ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਹਾਂ।

PunjabKesari

ਹਿਮਾਂਸ਼ੀ ਖੁਰਾਨਾ ਨੇ ਕਿਹਾ ਕਿ ਆਸਿਮ ਰਿਆਜ਼ ਨੇ ਇਸ ਸਮੇਂ ਪੂਰੀ ਤਰ੍ਹਾਂ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹੀ ਸਮਾਂ ਹੈ ਜਦੋਂ ਉਹ ਅੱਗੇ ਵਧ ਸਕਦਾ ਹੈ ਤੇ ਤਰੱਕੀ ਕਰ ਸਕਦਾ ਹੈ। ਇਸ ਲਈ ਅਸੀਂ ਹਾਲੇ ਵਿਆਹ ਬਾਰੇ ਨਹੀਂ ਸੋਚ ਰਹੇ। ਮੈਂ ਵੀ ਲਗਾਤਾਰ ਕੰਮ ਕਰ ਰਹੀ ਹਾਂ ਅਤੇ ਮੇਰੇ ਕੋਲ ਕਈ ਵਧੀਆ ਆਫ਼ਰ ਵੀ ਹਨ। ਵਿਆਹ ਕਰਨ ਦਾ ਮਤਲਬ ਹੈ ਕਿ ਇਕ-ਦੂਜੇ ਨੂੰ ਸਮਾਂ ਦੇਣਾ। ਫਿਲਹਾਲ ਅਸੀਂ ਵੱਖ-ਵੱਖ ਇੰਡਸਟਰੀ 'ਚ ਕੰਮ ਕਰ ਰਹੇ ਤੇ ਉਥੋਂ ਦੇ ਤੌਰ ਤਰੀਕੇ ਤੇ ਮਾਈਂਡਸੈੱਟ ਇਕਦਮ ਵੱਖ ਹੈ।'

PunjabKesari
ਹਿਮਾਂਸ਼ੀ ਖੁਰਾਨਾ ਨੇ ਕਿਹਾ ਕਿ ਸਾਡਾ ਧਰਮ, ਸਾਡੀ ਪਰਵਰਿਸ਼ ਵੀ ਇਕਦਮ ਵੱਖ ਹਨ। ਉਹ ਮੁੰਬਈ 'ਚ ਹੈ ਤੇ ਮੈਂ ਇੱਥੇ ਪੰਜਾਬ 'ਚ ਹਾਂ ਤਾਂ ਅਸੀਂ ਜਲਦਬਾਜ਼ੀ ਕਰਕੇ ਚੀਜ਼ਾਂ ਖ਼ਰਾਬ ਨਹੀਂ ਕਰਨਾ ਚਾਹੁੰਦੇ। ਹਿਮਾਂਸ਼ੀ ਖੁਰਾਨਾ ਦਾ ਮੰਨਣਾ ਹੈ ਕਿ ਉਹ ਆਸਿਮ ਰਿਆਜ਼ ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਣਾ ਚਾਹੁੰਦੀ ਤਾਂ ਜੋ ਕੱਲ੍ਹ ਨੂੰ ਕੋਈ ਉਨ੍ਹਾਂ ਦਾ ਮਜ਼ਾਕ ਨਾ ਬਣਾਵੇ।

PunjabKesari


sunita

Content Editor sunita