ਵੱਡੀ ਖਬਰ: ਕੈਫ਼ੇ 'ਤੇ ਹਮਲੇ ਮਗਰੋਂ ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਸਕਿਓਰਿਟੀ

Monday, Aug 11, 2025 - 05:16 PM (IST)

ਵੱਡੀ ਖਬਰ: ਕੈਫ਼ੇ 'ਤੇ ਹਮਲੇ ਮਗਰੋਂ ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਸਕਿਓਰਿਟੀ

ਐਂਟਰਟੇਨਮੈਂਟ ਡੈਸਕ- ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਮੇਡੀਅਨ ਨੂੰ ਮੁੰਬਈ ਪੁਲਸ ਨੇ ਸਕਿਓਰਿਟੀ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਨਵੇਂ ਕੈਪਸ ਕੈਫੇ 'ਤੇ ਇਕ ਮਹੀਨੇ ਵਿਚ 2 ਵਾਰ ਫਾਈਰਿੰਗ ਦੀ ਘਟਨਾ ਵਾਪਰੀ ਹੈ, ਜਿਸ ਮਗਰੋਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਸਨ। 

ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਫਸਿਆ ਮਸ਼ਹੂਰ ਰੈਪਰ; ਪੁਲਸ ਨੇ lookout notice ਕੀਤਾ ਜਾਰੀ

ਇਹ ਗੋਲੀਬਾਰੀ ਦੀ ਘਟਨਾ ਉਨ੍ਹਾਂ ਦੇ ‘ਕੈਪਸ ਕੈਫੇ’ 'ਤੇ ਵੀਰਵਾਰ ਨੂੰ ਵਾਪਰੀ ਸੀ। ਰਿਪੋਰਟਾਂ ਮੁਤਾਬਕ, ਸਰੀ ਸ਼ਹਿਰ ਦੇ 85 ਐਵੀਨਿਊ ਅਤੇ ਸਕਾਟ ਰੋਡ ’ਤੇ ਸਥਿਤ ਕੈਫੇ ’ਤੇ 6 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਕੈਫੇ ਦੇ ਸ਼ੀਸ਼ੇ ਟੁੱਟੇ ਹੋਏ ਅਤੇ ਖਿੜਕੀਆਂ ਨੁਕਸਾਨੀਆਂ ਮਿਲਿਆ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਹੈ, ਜਿਸਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਹੈ। ਗੋਲਡੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, "ਜੈ ਸ਼੍ਰੀ ਰਾਮ, ਸਤ ਸ਼੍ਰੀ ਅਕਾਲ, ਰਾਮ ਰਾਮ ਸਭ ਭਰਾਵਾਂ ਨੂੰ... ਕਪਿਲ ਸ਼ਰਮਾ ਦੇ ਕੈਫੇ ’ਤੇ ਅੱਜ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ। ਅਸੀਂ ਉਸਨੂੰ ਕਾਲ ਕੀਤੀ ਸੀ, ਪਰ ਉਸਨੇ ਜਵਾਬ ਨਹੀਂ ਦਿੱਤਾ, ਇਸ ਲਈ ਇਹ ਕਾਰਵਾਈ ਕਰਨੀ ਪਈ। ਜੇ ਫਿਰ ਵੀ ਜਵਾਬ ਨਾ ਆਇਆ ਤਾਂ ਅਗਲੀ ਕਾਰਵਾਈ ਮੁੰਬਈ ਵਿੱਚ ਕਰਾਂਗੇ।"

ਇਹ ਵੀ ਪੜ੍ਹੋ: ਕਰਨ ਔਜਲਾ ਤੇ ਹਨੀ ਸਿੰਘ ਨੇ ਮੰਗੀ ਮਾਫੀ, ਮਹਿਲਾ ਕਮਿਸ਼ਨ ਨੇ ਭੇਜਿਆ ਸੀ ਨੋਟਿਸ

ਹਾਲਾਂਕਿ, ਹਮਲੇ ਦੇ ਅਸਲ ਕਾਰਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ 10 ਜੁਲਾਈ ਨੂੰ ਵੀ ਨਵੇਂ ਖੁਲੇ ‘ਕੈਪਸ ਕੈਫੇ’ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਵੇਲੇ ਘੱਟੋ-ਘੱਟ 9 ਰਾਊਂਡ ਫਾਇਰ ਹੋਏ ਸਨ, ਪਰ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਪਹਿਲੇ ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਸੰਚਾਲਕ ਹਰਜੀਤ ਸਿੰਘ ਲਾਡੀ ਨੇ ਲਈ ਸੀ। ਉਸਨੇ ਦਾਅਵਾ ਕੀਤਾ ਸੀ ਕਿ ਕਪਿਲ ਦੁਆਰਾ ਸ਼ੋਅ ਵਿਚ ਨਿਹੰਗ ਸਿੰਘਾਂ ਦੇ ਪਹਿਰਾਵੇ ’ਤੇ ਕੀਤੀ ਗਈ ਟਿੱਪਣੀ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ ਸੀ।

ਇਹ ਵੀ ਪੜ੍ਹੋ: 'Please Call Me'; ਹਿਨਾ ਖਾਨ ਦਾ ਛਲਕਿਆ ਦਰਦ, ਕਿਹਾ- ਕੈਂਸਰ ਕਾਰਨ ਪਿਛਲੇ 1 ਸਾਲ ਤੋਂ ਨਹੀਂ ਮਿਲ ਰਿਹਾ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 

 

 

 

 


author

cherry

Content Editor

Related News