ਆਰ ਨੇਤ ਦੇ ਸ਼ੋਅ 'ਚ ਹੋਏ ਹਾਦਸੇ ਮਗਰੋਂ ਗਾਇਕ ਦੀ ਪਹਿਲੀ ਪੋਸਟ, ਹੱਥ ਜੋੜ ਆਖ 'ਤੀ ਇਹ ਗੱਲ

Tuesday, Sep 10, 2024 - 03:57 PM (IST)

ਆਰ ਨੇਤ ਦੇ ਸ਼ੋਅ 'ਚ ਹੋਏ ਹਾਦਸੇ ਮਗਰੋਂ ਗਾਇਕ ਦੀ ਪਹਿਲੀ ਪੋਸਟ, ਹੱਥ ਜੋੜ ਆਖ 'ਤੀ ਇਹ ਗੱਲ

ਐਂਟਰਟੇਨਮੈਂਟ ਡੈਸਕ : ਬੀਤੇ ਦਿਨੀਂ ਪ੍ਰਸਿੱਧ ਗਾਇਕ ਆਰ ਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੌਰਾਨ ਲੋਕ ਟੈਂਟ 'ਤੇ ਚੜ੍ਹ ਗਏ ਸਨ ਅਤੇ ਟੈਂਟ ਹੇਠਾਂ ਡਿੱਗ ਗਿਆ। ਹਾਦਸੇ 'ਚ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਹਾਦਸੇ ਮਗਰੋਂ ਆਰ ਨੇਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। 

PunjabKesari
ਆਰ ਨੇਤ ਨੇ ਲਿਖਿਆ, ''ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰ ਕਰਨ ਵਾਲਿਆਂ ਨੂੰ, ਸਵੇਰ ਦੀਆਂ ਖ਼ਬਰਾਂ ਚੱਲ ਰਹੀਆਂ ਰਾਤ ਮਲੋਟ ਸ਼ੋਅ ਦੀਆਂ। ਸ੍ਰੀ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਕੱਠ ਜ਼ਿਆਦਾ ਹੋਣ ਕਰਕੇ ਬਹੁਤ ਪਿਆਰ ਕਰਨ ਵਾਲੇ ਟੈਂਟਾਂ ਉਪਰ ਬੈਠੇ ਹੋਏ ਸੀ, ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਆ ਆਪਣੀ ਜਾਨ ਤੋਂ ਵੱਧ ਕੇ ਕੁਝ ਨਹੀਂ, ਸੋ ਇਹ ਅਣਗਹਿਲੀਆਂ ਨਾ ਵਰਤਿਆ ਕਰੋ। ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ। ਤੁਹਾਡੇ ਅੱਗੇ ਸਿਰ ਝੁੱਕਦਾ ਮੇਰਾ, ਬੱਸ ਦੁੱਖ ਹੁੰਦਾ ਕਿਸੇ ਦੇ ਵੀ ਕੋਈ ਸੱਟ ਫੇਟ ਵੱਜ ਜਾਂਦੀ। ਕਿੰਨੀ ਕਿੰਨੀ ਦੂਰ ਤੋਂ ਤੁਸੀਂ ਆਉਂਦੇ ਹੋ, ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵਾਹਿਗੁਰੂ ਜੀ ਮਿਹਰ ਕਰੇ ਸਭ 'ਤੇ, ਤੁਹਾਡੇ ਪਿਆਰ ਦਾ ਕਦੇ ਦੇਣ ਨਹੀਂ ਦੇ ਸਕਦਾ। ਸੋ ਖਿਆਲ ਰੱਖਿਆ ਕਰੋ, ਫ਼ਿਕਰ ਹੁੰਦਾ ਤੁਹਾਡਾ।''

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਦੱਸ ਦੇਈਏ ਕਿ ਮਲੋਟ 'ਚ ਕਿਸਾਨ ਮੇਲੇ ਦੌਰਾਨ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ। ਇਸ ਦੌਰਾਨ ਕੁੱਝ ਵਿਅਕਤੀ ਇੱਕ ਨਾਲ ਲੱਗੇ ਟੈਂਟ ਉੱਪਰ ਚੜ੍ਹ ਗਏ। ਜ਼ਿਆਦਾ ਲੋਕ ਚੜ੍ਹਨ ਨਾਲ ਟੈਂਟ ਅਚਾਨਕ ਡਿੱਗ ਪਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਵੀਡੀਓ ਤੇਜ਼ੀ ਨਾਲ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਟੈਂਟ 'ਤੇ ਚੜ੍ਹੇ ਲੋਕਾਂ ਨੂੰ ਹੇਠਾਂ ਉਤਰਨ ਦੀ ਅਪੀਲ ਵੀ ਕੀਤੀ ਗਈ ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ 'ਤੇ ਚੜ੍ਹਨਾ ਜਾਰੀ ਰੱਖਿਆ, ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਬੈਠੇ ਲੋਕ ਹੇਠਾਂ ਡਿੱਗ ਗਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News