ਦੁਨੀਆ ਭਰ 'ਚ ਰਿਲੀਜ਼ ਹੋਈ ਫਿਲਮ 'ਬੀਬੀ ਰਜਨੀ'

Friday, Aug 30, 2024 - 09:27 AM (IST)

ਜਲੰਧਰ (ਬਿਊਰੋ)– ਪੰਜਾਬੀ ਫਿਲਮ 'ਬੀਬੀ ਰਜਨੀ' ਦੀ ਦਰਸ਼ਕਾਂ ਲਈ ਉਡੀਕ ਖ਼ਤਮ ਹੋ ਗਈ ਹੈ। ਇਹ ਫਿਲਮ 30 ਅਗਸਤ ਯਾਨੀ ਕਿ ਅੱਜ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ ਤੇ ਬੀ. ਐੱਨ. ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਸਿੱਖ ਇਤਿਹਾਸ ਨਾਲ ਸਬੰਧਤ ਘੱਟ ਹੀ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਸ਼ਾਇਦ ਇਸੇ ਕਰ ਕੇ 'ਬੀਬੀ ਰਜਨੀ' ਨੂੰ ਲੈ ਕੇ ਦਰਸ਼ਕ ਉਤਸ਼ਾਹਿਤ ਹਨ। ਅਸੀਂ ਬਚਪਨ 'ਚ ਆਪਣੀਆਂ ਮਾਵਾਂ-ਦਾਦੀਆਂ ਤੋਂ ਬੀਬੀ ਰਜਨੀ ਦੀ ਕਹਾਣੀ ਸੁਣੀ ਹੋਈ ਹੈ ਤੇ ਇਸ ਕਹਾਣੀ ਨੂੰ ਵੱਡੇ ਪਰਦੇ 'ਤੇ ਦੇਖ ਕੇ ਭਾਵੁਕ ਹੋਣਾ ਵੀ ਸੁਭਾਵਿਕ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ, ਪੋਸਟ ਰਾਹੀਂ ਦਿੱਤੀ ਜਾਣਕਾਰੀ

'ਬੀਬੀ ਰਜਨੀ' ਫਿਲਮ ਪ੍ਰਮਾਤਮਾ 'ਤੇ ਵਿਸ਼ਵਾਸ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਹੈ। ਜਦੋਂ ਪੂਰੀ ਦੁਨੀਆ ਦੇ ਦੁੱਖ ਤੁਹਾਡੇ ਮੂਹਰੇ ਆ ਜਾਣ ਤਾਂ ਪ੍ਰਮਾਤਮਾ ਕਿਵੇਂ ਤੁਹਾਡੇ ਦੁੱਖ ਦੂਰ ਕਰਦਾ ਹੈ, ਇਹੀ ਇਹ ਫਿਲਮ ਸਿਖਾਏਗੀ।ਇਕ ਪਾਸੇ ਦੂਨੀ ਚੰਦ ਵਰਗਾ ਜ਼ਾਲਮ ਪਿਤਾ ਹੈ, ਜੋ ਰੱਬ 'ਚ ਵਿਸ਼ਵਾਸ ਨਹੀਂ ਰੱਖਦਾ ਤੇ ਖ਼ੁਦ ਨੂੰ ਰੱਬ ਤੋਂ ਉੱਪਰ ਸਮਝਦਾ ਹੈ। ਉਥੇ ਦੂਜੇ ਪਾਸੇ ਬੀਬੀ ਰਜਨੀ ਵਰਗੀ ਪ੍ਰਮਾਤਮਾ 'ਚ ਵਿਸ਼ਵਾਸ ਰੱਖਣ ਵਾਲੀ ਇਕ ਧੀ ਹੈ, ਜੋ ਆਪਣੇ ਪਿਤਾ ਦੇ ਆਖੇ ਬੋਲਾਂ ਨੂੰ ਵਾਹਿਗੁਰੂ ਦੀ ਮਰਜ਼ੀ ਮੰਨ ਕੇ ਸਿਰ ਮੱਥੇ ਲਾ ਲੈਂਦੀ ਹੈ। ਇਸ 'ਚ ਕੋਈ ਦੋਰਾਇ ਨਹੀਂ ਹੈ ਕਿ ਔਰਤ 'ਚ ਸਹਿਣ ਸ਼ਕਤੀ ਜ਼ਿਆਦਾ ਹੁੰਦੀ ਹੈ। ਔਰਤ ਇਕ ਧੀ, ਪਤਨੀ, ਮਾਂ ਤੇ ਨਾ ਜਾਣੇ ਕਿੰਨੇ ਰਿਸ਼ਤਿਆਂ ਨੂੰ ਸੰਭਾਲਦੀ ਹੈ ਤੇ ਕਦੇ ਸ਼ਿਕਾਇਤ ਨਹੀਂ ਕਰਦੀ। ਅਜਿਹੀ ਔਰਤ ਦਾ ਕਿਰਦਾਰ 'ਬੀਬੀ ਰਜਨੀ' ਪੇਸ਼ ਕਰਨ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News