ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਕਰਨਗੇ ਵੈੱਬ ਸੀਰੀਜ਼ ਪ੍ਰੋਡਿਊਸ
Friday, Feb 04, 2022 - 10:44 AM (IST)

ਮੁੰਬਈ (ਬਿਊਰੋ)– ਟੀ-ਸੀਰੀਜ਼ ਏਸ਼ੀਆ ਦਾ ਸਭ ਤੋਂ ਵੱਡਾ ਮਿਊਜ਼ਿਕ ਲੇਬਲ, ਪਬਲੀਸ਼ਰ ਤੇ ਭਾਰਤ ਦਾ ਸਭ ਤੋਂ ਵੱਡਾ ਫ਼ਿਲਮ ਸਟੂਡੀਓ ਹੈ, ਜੋ ਹੁਣ ਓ. ਟੀ. ਟੀ. ’ਤੇ ਵੈੱਬ ਸੀਰੀਜ਼ ਪ੍ਰੋਡਿਊਸ ਕਰਨ ਜਾ ਰਿਹਾ ਹੈ।
ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦਾ ਟੀਚਾ ਜ਼ਬਰਦਸਤ ਕੰਟੈਂਟ ਕ੍ਰਿਏਟ ਕਰਨਾ ਹੈ, ਜੋ ਸਾਰੇ ਸੈਕਟਰਸ ਦੇ ਦਰਸ਼ਕਾਂ ਨੂੰ ਅਪੀਲ ਕਰੇਗਾ ਤੇ ਨਾਲ ਹੀ ਇਹ ਸ਼ਾਨਦਾਰ ਸ਼ੈਲੀ ਵਾਲੇ ਸ਼ੋਅ ਸਭ ਲਈ ਸੌਖ ਨਾਲ ਮੁਹੱਈਆ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਇਸ ਐਲਾਨ ’ਤੇ ਭੂਸ਼ਣ ਕੁਮਾਰ ਕਹਿੰਦੇ ਹਨ, ‘ਟੀ-ਸੀਰੀਜ਼ ਹਮੇਸ਼ਾ ਤੋਂ ਦਮਦਾਰ ਕਹਾਣੀਆਂ ’ਤੇ ਵਿਸ਼ਵਾਸ ਕਰਦਾ ਆਇਆ ਹੈ, ਭਾਵੇਂ ਉਹ ਸੰਗੀਤ ਦੇ ਰਾਹੀਂ ਹੋਵੇ ਜਾਂ ਫ਼ਿਲਮਾਂ ਦੇ। ਆਪਣੀ ਇਸ ਵਿਚਾਰਧਾਰਾ ਨੂੰ ਅੱਗੇ ਵਧਾਉਂਦਿਆਂ ਅਸੀਂ ਪਾਵਰਹਾਊਸ ਕੰਟੈਂਟ ਨਿਰਮਾਤਾ ਆਨੰਦ ਐੱਲ. ਰਾਏ, ਅਨੁਭਵ ਸਿਨਹਾ, ਨਿਖਿਲ ਅਡਵਾਨੀ, ਹੰਸਲ ਮਹਿਤਾ, ਸੰਜੇ ਗੁਪਤਾ, ਬਿਜੋਏ ਨਾਂਬੀਆਰ, ਸੁਪਰਨ ਐੱਸ. ਵਰਮਾ (ਦਿ ਫੈਮਿਲੀ ਮੈਨ) ਮਿਖਿਲ ਮੁਸਾਲੇ (ਮੇਡ ਇਨ ਚਾਈਨਾ), ਸੌਮੇਂਦਰ ਪਾਧੀ (ਜਾਮਤਾਰਾ) ਜਿਹੇ ਕਈ ਹੋਰ ਦਿੱਗਜਾਂ ਨਾਲ ਵੈੱਬ ਸ਼ੋਅ ਦਾ ਨਿਰਮਾਣ ਕਰਨ ਲਈ ਬੇਹੱਦ ਉਤਸ਼ਾਹਿਤ ਹਾਂ।’
ਉਨ੍ਹਾਂ ਅੱਗੇ ਕਿਹਾ, ‘ਸਾਡਾ ਅਹਿਮ ਟੀਚਾ ਇਹ ਹੈ ਕਿ ਇਸ ਰਾਹੀਂ ਅਸੀਂ ਦਰਸ਼ਕਾਂ ਨੂੰ ਫਰੈੱਸ਼, ਆਰੀਜਨਲ ਤੇ ਵਿਸ਼ੇਸ਼ ਸਟੋਰੀ ਪੇਸ਼ ਕਰਾਂਗੇ। ਇਸ ਵਿਸਥਾਰ ਦੇ ਨਾਲ ਅਸੀਂ ਅਜਿਹਾ ਕੰਟੈਂਟ ਬਣਾਉਣ ਦਾ ਟੀਚਾ ਰੱਖਦੇ ਹਾਂ, ਜੋ ਦਰਸ਼ਕਾਂ ਨੂੰ ਉਨ੍ਹਾਂ ਨਾਲ ਜੋੜੀ ਰੱਖੇਗਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।