‘ਅਫ਼ਵਾਹ’ ਇਕ ਅਜਿਹੀ ਕਹਾਣੀ ਹੈ, ਜੋ ਸਮੇਂ ਦੀ ਜ਼ਰੂਰਤ ਹੈ : ਭੂਮੀ ਪੇਡਨੇਕਰ
Sunday, Apr 30, 2023 - 11:04 AM (IST)
ਮੁੰਬਈ (ਬਿਊਰੋ)– ਆਪਣੀ ਦਿਲਚਸਪ ਕਹਾਣੀ ਤੇ ਪ੍ਰਤਿਭਾਸ਼ਾਲੀ ਕਾਸਟ ਦੇ ਨਾਲ ਸੁਧੀਰ ਮਿਸ਼ਰਾ ਦੀ ‘ਅਫ਼ਵਾਹ’ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੋਣ ਜਾ ਰਹੀ ਹੈ।
ਨਵਾਜ਼ੂਦੀਨ ਸਿੱਦੀਕੀ ਤੇ ਭੂਮੀ ਪੇਡਨੇਕਰ ਦੀਆਂ ਮੁੱਖ ਭੂਮਿਕਾਵਾਂ ’ਚ ਇਹ ਫ਼ਿਲਮ ਖ਼ਤਰਨਾਕ ਅਫਵਾਹਾਂ ਦੇ ਖ਼ਿਲਾਫ਼ ਖੜ੍ਹੇ ਹੋਣ ਤੇ ਲੋਕਾਂ ਦੇ ਜੀਵਨ ’ਤੇ ਉਨ੍ਹਾਂ ਦੇ ਪ੍ਰਭਾਵ ਦੇ ਵਿਸ਼ੇ ਦੇ ਆਲੇ-ਦੁਆਲੇ ਘੁੰਮਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਇਆ ਕਰਨ ਔਜਲਾ ਦਾ ਬਿਆਨ, ਜਾਣੋ ਕੀ ਕਿਹਾ
ਭੂਮੀ ਪੇਡਨੇਕਰ ਲਈ ‘ਅਫ਼ਵਾਹ’ ਦਾ ਹਿੱਸਾ ਬਣਨਾ ਇਕ ਪ੍ਰੇਰਨਾਦਾਇਕ ਅਨੁਭਵ ਰਿਹਾ ਹੈ। ਅਦਾਕਾਰਾ ਦਾ ਕਹਿਣਾ ਹੈ, ‘‘ਅਫ਼ਵਾਹ’ ਇਕ ਅਜਿਹੀ ਕਹਾਣੀ ਹੈ, ਜੋ ਸਮੇਂ ਦੀ ਲੋੜ ਹੈ। ਅਫਵਾਹਾਂ ’ਚ ਬਹੁਤ ਸ਼ਕਤੀ ਹੁੰਦੀ ਹੈ ਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਦੇ ਵਿਰੁੱਧ ਖੜ੍ਹੇ ਹੋਈਏ। ਜਦੋਂ ਕਹਾਣੀ ਮੈਨੂੰ ਸੁਣਾਈ ਗਈ ਤਾਂ ਮੈਂ ਤੁਰੰਤ ਇਸ ਨਾਲ ਜੁੜ ਗਈ।’’
‘ਅਫ਼ਵਾਹ’ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਨੇ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।