ਫੁਲ ਐਕਸ਼ਨ ਪੈਕਡ ਫ਼ਿਲਮ ਕਰਨਾ ਚਾਹੁੰਦੀ ਹਾਂ : ਭੂਮੀ ਪੇਡਨੇਕਰ

04/06/2022 12:07:59 PM

ਮੁੰਬਈ (ਬਿਊਰੋ)– ਯੰਗ ਬਾਲੀਵੁੱਡ ਸਟਾਰ ਭੂਮੀ ਪੇਡਨੇਕਰ ਨੇ ਆਪਣੇ ਆਪ ਨੂੰ ਆਪਣੀ ਪੀੜ੍ਹੀ ਦੇ ਸਭ ਤੋਂ ਵਰਸੇਟਾਈਲ ਅਦਾਕਾਰਾ ’ਚੋਂ ਇਕ ਦੇ ਰੂਪ ’ਚ ਸਥਾਪਿਤ ਕਰ ਲਿਆ ਹੈ। ਉਹ ਹੁਣ ਐਕਸ਼ਨ ਜਾਨਰ ਨੂੰ ਐਕਸਪਲੋਰ ਕਰਨਾ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

ਭੂਮੀ ਦੇ ਕੋਲ ਧਮਾਕੇਦਾਰ ਫ਼ਿਲਮਾਂ ਦੀ ਇਕ ਲੰਬੀ ਲਿਸਟ ਹੈ, ਜਿਸ ’ਚ ਅਨੁਭਵ ਸਿਨਹਾ ਦੀ ‘ਭੀੜ’, ਅਜੈ ਬਹਿਲ ਦੀ ‘ਦਿ ਲੇਡੀ ਕਿੱਲਰ’, ਸ਼ਸ਼ਾਂਕ ਖੇਤਾਨ ਦੀ ‘ਗੋਵਿੰਦਾ ਆਲਾ ਰੇ’, ਅਕਸ਼ੇ ਕੁਮਾਰ ਸਟਾਰਰ ‘ਰਕਸ਼ਾ ਬੰਧਨ’, ਸੁਧੀਰ ਮਿਸ਼ਰਾ ਦੀ ‘ਅਫਵਾਹ’ ਤੇ ਗੌਰੀ ਖ਼ਾਨ ਪ੍ਰੋਡਿਊਸ ‘ਭਕਸ਼ਕ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਇਸ ਲਾਈਨਅੱਪ ’ਚ ਉਹ ਇਕ ਐਕਸ਼ਨ ਫ਼ਿਲਮ ਨੂੰ ਐਡ ਕਰਨ ਤੇ ਦਰਸ਼ਕਾਂ ਨੂੰ ਇਹ ਦਿਖਾਉਣ ਲਈ ਬਹੁਤ ਉਤਸ਼ਾਹਿਤ ਹੈ ਕਿ ਉਹ ਐਕਸ਼ਨ ਪੈਕਡ ਫ਼ਿਲਮਾਂ ਤੇ ਕੂਲ ਸਟੰਟਸ ਵੀ ਚੰਗੇ ਤਰੀਕੇ ਨਾਲ ਕਰ ਸਕਦੀ ਹੈ।

 
 
 
 
 
 
 
 
 
 
 
 
 
 
 

A post shared by Bhumi 🌻 (@bhumipednekar)

ਭੂਮੀ ਕਹਿੰਦੀ ਹੈ, ‘‘ਮੈਂ ਇਕ ਫੁਲ ਪਾਵਰ ਐਕਸ਼ਨ ਫ਼ਿਲਮ ਜ਼ਰੂਰ ਕਰਨਾ ਚਾਹੁੰਦੀ ਹਾਂ। ਮੈਂ ਪਹਿਲਾਂ ਕਦੇ ਕੋਈ ਐਕਸ਼ਨ ਫ਼ਿਲਮ ਨਹੀਂ ਕੀਤੀ ਹੈ। ਮੈਂ ਆਪਣੇ ਆਪ ਨੂੰ ‘ਮੈਟਰਿਕਸ’ ਤੇ ‘ਲਾਰਾ ਕਰਾਫਟ’ ਦੇ ਕਿਰਦਾਰ ਦੀ ਤਰ੍ਹਾਂ ਕੁਝ ਕਰਦਿਆਂ ਦੇਖਣਾ ਚਾਹੁੰਦੀ ਹਾਂ। ਮੇਰੇ ਲਈ ਇਹ ਐਕਸਾਈਟਿੰਗ ਹੈ ਤੇ ਨਜ਼ਦੀਕ ਭਵਿੱਖ ’ਚ ਮੈਂ ਯਕੀਨੀ ਤੌਰ ’ਤੇ ਇਸ ਨੂੰ ਐਕਸਪਲੋਰ ਕਰਨਾ ਚਾਹੁੰਦੀ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News