ਪੁੱਤਰ ‘ਗੋਲਾ’ ਨਾਲ ਸੈੱਟ ’ਤੇ ਪਹੁੰਚੀ ਭਾਰਤੀ ਸਿੰਘ, ਲਕਸ਼ ਦੇ ਸਾਹਮਣੇ ਫ਼ੇਲ ਹੋਈ ਕਿਊਟਨੈੱਸ

Tuesday, Aug 30, 2022 - 11:05 AM (IST)

ਪੁੱਤਰ ‘ਗੋਲਾ’ ਨਾਲ ਸੈੱਟ ’ਤੇ ਪਹੁੰਚੀ ਭਾਰਤੀ ਸਿੰਘ, ਲਕਸ਼ ਦੇ ਸਾਹਮਣੇ ਫ਼ੇਲ ਹੋਈ ਕਿਊਟਨੈੱਸ

ਮੁੰਬਈ: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਜੋੜਿਆਂ ’ਚੋਂ ਇਕ ਹਨ। ਦੋਵਾਂ ਦੀ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਹੈ। ਭਾਰਤੀ ਅਤੇ ਹਰਸ਼ 3 ਅਪ੍ਰੈਲ ਨੂੰ ਇਕ ਪਿਆਰੇ ਪੁੱਤਰ ਦੇ ਮਾਤਾ-ਪਿਤਾ ਬਣੇ, ਜਿਸਦਾ ਨਾਮ ਲਕਸ਼ ਸਿੰਘ ਲਿੰਬਾਚੀਆ ਹੈ। ਹਾਲਾਂਕਿ ਇਹ ਜੋੜਾ ਪਿਆਰ ਨਾਲ ਆਪਣੇ ਪੁੱਤਰ ਨੂੰ ‘ਗੋਲਾ’ ਆਖਦਾ ਹੈ। ਭਾਰਤੀ ਸਿੰਘ ਆਪਣੇ ਕੰਮ ’ਚ ਰੁੱਝੀ ਹੋਈ ਹੈ ਅਤੇ ਆਪਣੇ ਬੱਚੇ ਲਕਸ਼ ਦੀ ਦੇਖਭਾਲ ਕਰ ਰਹੀ ਹੈ। ਭਾਰਤੀ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਕੰਮ ’ਤੇ ਵਾਪਸ ਆਈ, ਹਾਲਾਂਕਿ ਉਹ ਆਪਣੇ ਪਿਆਰੇ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਛੱਡਦੀ।

PunjabKesari

ਸੋਮਵਾਰ ਸ਼ਾਮ ਨੂੰ ਭਾਰਤੀ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਦੇਖਿਆ ਗਿਆ। ਇਸ ਦੌਰਾਨ ਭਾਰਤੀ ਦੇ ਨਾਲ ਉਸ ਦਾ ਪੁੱਤਰ ਲਕਸ਼ ਵੀ ਨਜ਼ਰ ਆਇਆ। ‘ਮਾਂ’ ਦੇ ਸੈੱਟ ’ਤੇ ਪਹੁੰਚਣ ’ਤੇ ਛੋਟੇ ਲਕਸ਼ ਨੇ ਸਾਰੀ ਲਾਈਮਲਾਈਟ ਚੁਰਾ ਲਈ। ਇਸ ਦੌਰ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਸਾਹਮਣੇ ਆਈ ਤਸਵੀਰਾਂ ’ਚ ਭਾਰਤੀ ਨੂੰ ਸਕੂਲ ਦੇ ਬੱਚੇ ਦੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਲੁੱਕ ਗੱਲ ਕਰੀਏ ਤਾਂ ਭਾਰਤੀ ਵਾਈਟ ਸ਼ਰਟ ਅਤੇ ਯੈਲੋ ਚੈੱਕ ਸਕਰਟ ’ਚ ਨਜ਼ਰ ਆਈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਦੀ ਦੋ ਪੋਨੀਟੇਲ ਬਣਾਈ ਹੋਈ ਹੈ।

PunjabKesari

ਇਹ ਵੀ ਪੜ੍ਹੋ : ‘ਫਾਈਟਰ’ ਲਈ ਰਿਤਿਕ ਰੋਸ਼ਨ 9 ਨਵੰਬਰ ਤੱਕ ਪੂਰਾ ਕਰ ਲੈਣਗੇ ਆਪਣਾ ਫਿਜ਼ੀਕਲ ਟ੍ਰਾਂਸਫਾਰਮੇਸ਼ਨ

ਲਕਸ਼ ਵੀ ਆਪਣੀ ਮਾਂ ਨਾਲ ਮੈਚਿੰਗ ਕਰਦੇ ਨਜ਼ਰ ਆਇਆ। ਵਾਈਟ ਆਊਟਫ਼ਿਟ ’ਚ ਗੋਲਾ ਬੇਹੱਦ ਕਿਊਟ ਲੱਗ ਰਿਹਾ ਹੈ। ਕਿਊਟ ਨੈੱਸ ਵੀ ਗੋਲਾ ਦੇ ਸਾਹਮਣੇ ਫ਼ੇਲ ਲੱਗ ਰਹੀ ਹੈ।

PunjabKesari

ਭਾਰਤੀ ਕਦੀ ਨੂੰ ਗਲ ਲਗਾਉਂਦੀ ਹੈ ਅਤੇ ਕਦੇ ਉਸ ਉਛਾਲਦੀ ਨਜ਼ਰ ਆਉਂਦੀ ਹੈ। ਇਕ ਤਸਵੀਰ ’ਚ ਇਹ ਪਿਆਰੀ ਬੱਚੀ ਲਕਸ਼ ਨਾਲ ਖੇਡਦੀ ਨਜ਼ਰ ਆ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ’ਚ ਨਜ਼ਰ ਆਉਣਗੀਆਂ ਇਹ ‘ਗੋਲਡਨ ਗਰਲਜ਼’

ਭਾਰਤੀ ਅਤੇ ਹਰਸ਼ ਅਕਸਰ ਕਹਿੰਦੇ ਹਨ ਕਿ ਗੋਲਾ ਉਰਫ਼ ਲਕਸ਼ ਇਕ ਸ਼ਾਂਤ ਬੱਚਾ ਹੈ ਅਤੇ ਜਦੋਂ ਉਹ ਘਰ ਤੋਂ ਬਾਹਰ ਹੁੰਦਾ ਹੈ ਤਾਂ ਹਰ ਪਲ ਦਾ ਆਨੰਦ ਲੈਂਦਾ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲਕਸ਼ ਜਦੋਂ ਵੀ ਮਾਂ ਭਾਰਤੀ ਦੇ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਉਸ ਦੇ ਚਿਹਰੇ ਹਮੇਸ਼ਾ ਖੁਸ਼ੀ ਹੁੰਦੀ ਹੈ। ਇਹ ਮਾਂ-ਪੁੱਤ ਦੀ ਜੋੜੀ ਲਈ ਨਿਸ਼ਚਿਤ ਤੌਰ ’ਤੇ ਬਹੁਤ ਵਧੀਆ ਦਿਨ ਸੀ ਕਿਉਂਕਿ ਭਾਰਤੀ ਦੇ ਕੰਮ ’ਚ ਰੁੱਝੇ ਰਹਿਣ ਦੌਰਾਨ ਵੀ ਦੋਵੇਂ ਕੁਝ ਮਸਤੀ ਕਰਨ ’ਚ ਕਾਮਯਾਬ ਰਹੇ।

PunjabKesari

ਭਾਰਤੀ ਸਾਰੀਆਂ ਮਾਵਾਂ ਦੀ ਤਰ੍ਹਾਂ ਆਪਣੇ ਪੁੱਤਰ ਲਕਸ਼ ਨਾਲ ਸਮਾਂ ਬਿਤਾਉਣਾ ਅਤੇ ਉਸਦੇ ਨਾਲ ਹਰ ਪਲ ਦੀ ਕਦਰ ਕਰਨਾ ਪਸੰਦ ਕਰਦੀ ਹੈ। ਸੈੱਟ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ।


author

Shivani Bassan

Content Editor

Related News