ਸਿਰਫ ਕਾਮੇਡੀਅਨ ਹੀ ਨਹੀਂ, ਪੰਜਾਬ ’ਚ ਫੈਕਟਰੀ ਦੀ ਮਾਲਕਣ ਹੈ ਭਾਰਤੀ ਸਿੰਘ

Tuesday, Sep 13, 2022 - 02:29 PM (IST)

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਸਫਲ ਸ਼ਖ਼ਸੀਅਤਾਂ ’ਚ ਸ਼ੁਮਾਰ ਹੈ। ਸਫਲਤਾ ਦੇ ਇਸ ਮੁਕਾਮ ’ਤੇ ਭਾਰਤੀ ਸਖ਼ਤ ਮਿਹਨਤ ਤੇ ਲਗਨ ਨਾਲ ਪਹੁੰਚੀ ਹੈ। ਕਈ ਕਾਮੇਡੀ ਤੇ ਰਿਐਲਿਟੀ ਸ਼ੋਅਜ਼ ’ਚ ਕੰਮ ਕਰਕੇ ਭਾਰਤੀ ਅੱਜ ਲਗਜ਼ਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਿੰਘ ਸ਼ੋਅਜ਼ ਤੋਂ ਇਲਾਵਾ ਸਾਈਡ ਬਿਜ਼ਨੈੱਸ ਨਾਲ ਵੀ ਪੈਸੇ ਕਮਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਖੁੱਲ੍ਹੀ ਪੋਲ, ਖਾਲੀ ਪਏ ਸਿਨੇਮਾਘਰ, ਫਿਰ ਕਿਥੋਂ ਹੋ ਰਹੀ ਕਰੋੜਾਂ ਦੀ ਕਮਾਈ?

ਭਾਰਤੀ ਸਿੰਘ ਨੇ ਆਪਣੇ ਨਵੇਂ ਵਲਾਗ ’ਚ ਪਹਿਲੀ ਵਾਰ ਆਪਣੀ ਫੈਕਟਰੀ ਦਾ ਜ਼ਿਕਰ ਕੀਤਾ। ਭਾਰਤੀ ਦੀ ਇਹ ਫੈਕਟਰੀ ਪੰਜਾਬ ’ਚ ਹੈ। ਇਸ ਫੈਕਟਰੀ ਨੂੰ ਭਾਰਤੀ ਸਿੰਘ ਨੇ ਆਪਣੇ ਵਲਾਗ ’ਚ ਦਿਖਾਇਆ ਸੀ। ਮਿਨਰਲ ਵਾਟਰ ਦੀ ਇਹ ਫੈਕਟਰੀ ਅੰਮ੍ਰਿਤਸਰ ਤੋਂ ਥੋੜ੍ਹੀ ਬਾਹਰ ਖੁੱਲ੍ਹੇ ਏਰੀਏ ’ਚ ਬਣਾਈ ਗਈ ਹੈ।

ਕਾਮੇਡੀਅਨ ਨੇ ਫੈਕਟਰੀ ਨਾਲ ਇਕ ਛੋਟਾ ਜਿਹਾ ਰਿਜ਼ਾਰਟ ਵੀ ਬਣਾਇਆ ਹੈ, ਉਥੇ ਭਾਰਤੀ ਰੁਕੀ ਹੋਈ ਹੈ। ਭਾਰਤੀ ਸਿੰਘ ਨੇ ਇਹ ਫੈਕਟਰੀ 4-5 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸ ਦੇ ਮਿਨਰਲ ਵਾਟਰ ਬ੍ਰੈਂਡ ਦਾ ਨਾਂ Kelbey ਹੈ। ਭਾਰਤੀ ਸਿੰਘ ਦੀ ਫੈਕਟਰੀ ’ਚ ਪਿੰਡ ਦੇ ਆਲੇ-ਦੁਆਲੇ ਦੇ ਲੋਕ ਕੰਮ ਕਰਦੇ ਹਨ। ਉਨ੍ਹਾਂ ਨੂੰ ਕੰਮ ਦੇ ਕੇ ਭਾਰਤੀ ਕਾਫੀ ਖ਼ੁਸ਼ ਹੈ।

ਭਾਰਤੀ ਸਿੰਘ 4 ਸਾਲਾਂ ਬਾਅਦ ਅੰਮ੍ਰਿਤਸਰ ਗਈ ਹੈ। ਅੰਮ੍ਰਿਤਸਰ ’ਚ ਹੀ ਭਾਰਤੀ ਦਾ ਜਨਮ ਹੋਇਆ ਸੀ। ਭਾਰਤੀ ਦੀ ਮਾਂ ਦੀ ਸਿਹਤ ਖ਼ਰਾਬ ਸੀ। ਉਹ ਹਸਪਤਾਲ ’ਚ ਦਾਖ਼ਲ ਸਨ। ਇਸ ਦੌਰਾਨ ਭਾਰਤੀ ਦਾ ਕੋਈ ਸ਼ੂਟ ਨਹੀਂ ਸੀ, ਇਸ ਲਈ ਉਸ ਨੇ ਸੋਚਿਆ ਕਿ ਉਹ ਅੰਮ੍ਰਿਤਸਰ ਜਾ ਕੇ ਆਪਣੀ ਮਾਂ ਨੂੰ ਮਿਲੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News