''ਬਾਹੁਬਲੀ'' ਦੇ ਭੱਲਾਲ ਦੇਵ ਨੇ ਸ਼ਾਹਰੁਖ ਦੇ ਛੂਹੇ ਪੈਰ, ਹੋ ਰਹੀ ਹੈ ਤਾਰੀਫ਼

Wednesday, Sep 11, 2024 - 11:02 AM (IST)

''ਬਾਹੁਬਲੀ'' ਦੇ ਭੱਲਾਲ ਦੇਵ ਨੇ ਸ਼ਾਹਰੁਖ ਦੇ ਛੂਹੇ ਪੈਰ, ਹੋ ਰਹੀ ਹੈ ਤਾਰੀਫ਼

ਮੁੰਬਈ- ਹਿੰਦੀ ਸਿਨੇਮਾ ਦਾ ਮਸ਼ਹੂਰ ਐਵਾਰਡ ਸ਼ੋਅ IIFA (IIFA Awards 2024) ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹੈ। ਇਸ ਫਿਲਮ ਐਵਾਰਡ ਦਾ 24ਵਾਂ ਐਡੀਸ਼ਨ ਇਸ ਸਾਲ ਆਬੂ ਧਾਬੀ ਵਿੱਚ ਹੋਣਾ ਹੈ। 10 ਸਤੰਬਰ ਨੂੰ ਮੁੰਬਈ ਵਿੱਚ ਇੱਕ ਪ੍ਰੀ ਈਵੈਂਟ ਦੇ ਆਧਾਰ ਉੱਤੇ ਆਈਫਾ ਐਵਾਰਡ ਬਾਰੇ ਇੱਕ ਅਧਿਕਾਰਤ ਐਲਾਨ ਕੀਤਾ ਗਿਆ ਹੈ। ਜਿਸ 'ਚ ਸ਼ਾਹਰੁਖ ਖਾਨ, ਕਰਨ ਜੌਹਰ ਅਤੇ ਸਾਊਥ ਦੇ ਸੁਪਰਸਟਾਰ ਰਾਣਾ ਡੱਗੂਬਾਤੀ ਵਰਗੇ ਕਲਾਕਾਰਾਂ ਨੇ ਹਿੱਸਾ ਲਿਆ।ਇਸ ਮੌਕੇ ਦਾ ਇਕ ਖਾਸ ਪਲ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਦੋਂ ਰਾਣਾ ਨੇ ਜਨਤਕ ਤੌਰ 'ਤੇ ਸ਼ਾਹਰੁਖ ਦੇ ਪੈਰ ਛੂਹੇ। ਆਓ ਇਸਦੀ ਵੀਡੀਓ  'ਤੇ ਇੱਕ ਨਜ਼ਰ ਮਾਰੀਏ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

 

ਫਿਲਮ ਬਾਹੂਬਲੀ 'ਚ ਭੱਲਾਲ ਦੇਵ ਦੀ ਭੂਮਿਕਾ ਨਿਭਾਉਣ ਵਾਲੇ ਰਾਣਾ ਡੱਗੂਬਾਤੀ ਦੱਖਣ ਸਿਨੇਮਾ ਦੇ ਮਸ਼ਹੂਰ ਸੁਪਰਸਟਾਰਾਂ ਵਿੱਚੋਂ ਇੱਕ ਹਨ। ਆਈਫਾ ਐਵਾਰਡ ਦੇ ਅਧਿਕਾਰਤ ਐਲਾਨ ਦੌਰਾਨ, ਉਸ ਨੇ ਸ਼ਾਹਰੁਖ ਖ਼ਾਨ ਅਤੇ ਕਰਨ ਜੌਹਰ ਨਾਲ ਮੰਚ ਸਾਂਝਾ ਕੀਤਾ।ਇਸ ਮੌਕੇ ਦੀ ਇੱਕ ਤਾਜ਼ਾ ਤਸਵੀਰ ਮਸ਼ਹੂਰ ਫੋਟੋਗ੍ਰਾਫਰ ਯੋਗੇਸ਼ ਸ਼ਾਹ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਰਾਣਾ ਡੱਗੂਬਾਤੀ ਸਭ ਦੇ ਸਾਹਮਣੇ ਸ਼ਾਹਰੁਖ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਕਿੰਗ ਖਾਨ ਨੇ ਉਨ੍ਹਾਂ ਨੂੰ ਜੱਫੀ ਪਾ ਲਈ। ਸ਼ਾਹਰੁਖ ਖਾਨ ਦੇ ਪ੍ਰਤੀ ਸਾਊਥ ਸੁਪਰਸਟਾਰ ਦੇ ਇਸ ਸਨਮਾਨ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News