ਨਹੀਂ ਰਹੇ ''ਭਾਬੀ ਜੀ ਘਰ ਪੇ ਹੈਂ'' ''ਚ ਮਲਖਾਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪੇਸ਼ ਭਾਨ

Saturday, Jul 23, 2022 - 01:46 PM (IST)

ਨਹੀਂ ਰਹੇ ''ਭਾਬੀ ਜੀ ਘਰ ਪੇ ਹੈਂ'' ''ਚ ਮਲਖਾਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪੇਸ਼ ਭਾਨ

ਮੁੰਬਈ- ਟੀ.ਵੀ. ਇੰਡਸਟਰੀ ਤੋਂ ਹਾਲ ਹੀ 'ਚ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਪਾਪੁਲਰ ਸ਼ੋਅ 'ਭਾਬੀ ਜੀ ਘਰ ਪਰ ਹੈ' 'ਚ ਮਲਖਾਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪੇਸ਼ ਭਾਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦਾ ਦਿਹਾਂਤ ਬੀਤੇ ਸ਼ੁੱਕਰਵਾਰ (22 ਜੁਲਾਈ) ਨੂੰ ਹੋਇਆ। ਉਨ੍ਹਾਂ ਦੇ ਦੁਨੀਆ ਨੂੰ ਅਲਵਿਦਾ ਕਹਿਣ ਦੀ ਖ਼ਬਰ ਨਾਲ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ।

PunjabKesari
ਦੀਪੇਸ਼ ਭਾਨ ਬੀਤੇ ਦਿਨ ਕ੍ਰਿਕਟ ਖੇਡਦੇ ਹੋਏ ਡਿੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਪਾਏ ਅਤੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

PunjabKesari
ਉਧਰ ਸ਼ੋਅ ਦੇ ਅਸਿਸਟੈਂਟ ਡਾਇਰੈਕਟਰ ਅਭਿਨੀਤ ਅਤੇ ਅਦਾਕਾਰਾ ਵੈਭਵ ਮਾਥੁਰ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, 'ਹਾਂ ਹੁਣ ਉਹ ਨਹੀਂ ਰਹੇ। ਇਸ 'ਤੇ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਬੋਲਣ ਨੂੰ ਕੁਝ ਬਚਿਆ ਹੀ ਨਹੀਂ ਹੈ।

PunjabKesari
ਦੱਸ ਦੇਈਏ ਕਿ ਦੀਪੇਸ਼ ਭਾਨ ਦਾ ਵਿਆਹ ਮਈ 2019 'ਚ ਦਿੱਲੀ 'ਚ ਹੋਇਆ ਸੀ। ਜਨਵਰੀ 2021 'ਚ ਦੀਪੇਸ਼ ਇਕ ਬੱਚੇ ਦੇ ਪਿਤਾ ਬਣੇ ਸਨ। ਅਦਾਕਾਰ ਨੇ 'ਭਾਬੀ ਜੀ ਘਰ ਪੇ ਹੈਂ' ਤੋਂ ਪਹਿਲੇ 'ਕਾਮੇਡੀ ਕਾ ਕਿੰਗ ਕੌਣ', 'ਕਾਮੇਡੀ ਕਲੱਬ', 'ਭੂਤਵਾਲਾ', 'ਐੱਫ.ਆਈ.ਆਰ.', 'ਚੈਂਪ' ਅਤੇ 'ਸੁਣ ਯਾਰ ਚਿਲ ਮਾਰ' ਵਰਗੇ ਸ਼ੋਅਜ਼ 'ਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਫਿਲਮ 'ਫਾਲਤੂ ਊਟਪਟਾਂਗ ਚਟਪਟੀ ਕਹਾਣੀ' 'ਚ ਵੀ ਨਜ਼ਰ ਆ ਚੁੱਕੇ ਸਨ। ਇਸ ਤੋਂ ਇਲਾਵਾ ਉਹ ਆਮਿਰ ਖਾਨ ਦੇ ਨਾਲ ਟੀ-20 ਵਰਲਡ ਕੱਪ ਦੇ ਐਡ 'ਚ ਵੀ ਨਜ਼ਰ ਆਏ ਸਨ। 


author

Aarti dhillon

Content Editor

Related News