ਸੁਪਰਸਟਾਰ ਜੀਤ ‘ਮਾਨੁਸ਼’ ’ਚ ‘ਬਰਸੇ ਰੇ...’ ਨਾਲ ਲੈ ਕੇ ਆਏ ਬਾਰਿਸ਼ ਦਾ ਗੀਤ

Thursday, Nov 16, 2023 - 04:33 PM (IST)

ਸੁਪਰਸਟਾਰ ਜੀਤ ‘ਮਾਨੁਸ਼’ ’ਚ ‘ਬਰਸੇ ਰੇ...’ ਨਾਲ ਲੈ ਕੇ ਆਏ ਬਾਰਿਸ਼ ਦਾ ਗੀਤ

ਮੁੰਬਈ (ਬਿਊਰੋ) - ਬਹੁ-ਭਾਸ਼ਾਈ ਫਿਲਮ ‘ਮਾਨੁਸ਼’ ਦੀ ਪਹਿਲੀ ਝਲਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲੈਣ ਤੋਂ ਬਾਅਦ, ਬੰਗਾਲੀ ਸੁਪਰਸਟਾਰ ਜੀਤ ਨੇ ਸੱਚਮੁੱਚ ਫਿਲਮ ਪ੍ਰਤੀ ਉਤਸੁਕਤਾ ਦਾ ਪੱਧਰ ਵਧਾ ਦਿੱਤਾ ਹੈ। 

ਜੀਤ ਨੇ ਟ੍ਰੇਲਰ ’ਚ ਕਈ ਸ਼ੇਡਸ ਦਿਖਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਤੇ ਹੁਣ ਉਹ ‘ਬਰਸੇ ਰੇ...’ ਗੀਤ ਨਾਲ ਫਿਰ ਤੋਂ ਪ੍ਰਸ਼ੰਸਕਾਂ ’ਤੇ ਰਾਜ ਕਰਨ ਲਈ ਤਿਆਰ ਹੈ। ਜੀਤਜ਼ ਫਿਲਮਵਰਕਸ ਦੇ ਬੈਨਰ ਹੇਠ ਜੀਤ, ਗੋਪਾਲ ਮਦਨਾਨੀ ਤੇ ਅਮਿਤ ਜੁਮਰਾਨੀ ਦੁਆਰਾ ਨਿਰਮਿਤ ‘ਮਾਨੁਸ਼ : ਚਾਈਲਡ ਆਫ ਡੈਸਟਿਨੀ’ 24 ਨਵੰਬਰ ਨੂੰ ਰਿਲੀਜ਼ ਹੋਵੇਗੀ।


author

sunita

Content Editor

Related News