ਯੈਲੋ ਲਹਿੰਗੇ ''ਚ ਸ਼ਹਿਨਾਜ਼ ਗਿੱਲ ਨੇ ਦਿੱਤੇ ਖੂਬਸੂਰਤ ਪੋਜ਼, ਅਦਾਕਾਰਾ ਦੀ ਸਾਦਗੀ ''ਤੇ ਦਿਲ ਹਾਰੇ ਪ੍ਰਸ਼ੰਸਕ (ਤਸਵੀਰਾਂ)

01/22/2022 1:34:28 PM

ਮੁੰਬਈ- ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਗਿਣਤੀ ਭਾਰਤ ਦੀਆਂ ਸਭ ਤੋਂ ਮਸ਼ਹੂਰ ਟੀ.ਵੀ. ਹਸਤੀਆਂ 'ਚ ਹੁੰਦੀ ਹੈ। ਉਹ ਸਵ. ਅਦਾਕਾਰ ਸਿਧਾਰਥ ਸ਼ੁਕਲਾ ਦੇ ਨਾਲ ਆਪਣੀ ਖੂਬਸੂਰਤ ਕੈਮਿਸਟਰੀ ਦੀ ਵਜ੍ਹਾ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛਾਈ ਸੀ। ਹੁਣ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੀ ਹੈ ਪਰ ਹਾਲ ਹੀ 'ਚ ਉਸ ਨੇ ਆਪਣੀਆਂ ਨਵੀਂਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।

PunjabKesari
ਸ਼ਹਿਨਾਜ਼ ਗਿੱਲ ਨੇ ਯੈਲੋ ਰੰਗ ਦੇ ਲਹਿੰਗੇ 'ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

PunjabKesari
ਸ਼ਹਿਨਾਜ਼ ਗਿੱਲ ਤਸਵੀਰਾਂ 'ਚ ਖੂਬਸੂਰਤ ਐਂਬਰੋਡਰੀ ਵਾਲਾ ਲਹਿੰਗੇ ਚੋਲੀ ਪਹਿਨੇ ਨਜ਼ਰ ਆ ਰਹੀ ਹੈ।

PunjabKesari
ਸ਼ਹਿਨਾਜ਼ ਨੇ ਇਸ ਲੁੱਕ ਲਈ ਲਾਈਟ ਮੇਕਅਪ ਚੁਣਿਆ ਹੈ। ਯੈਲੋ ਰੰਗ ਦੇ ਲਹਿੰਗੇ ਦੇ ਨਾਲ ਗੁਲਾਬੀ ਆਈਸ਼ੈਡੋ ਉਸ ਦੀ ਲੁੱਕ ਨੂੰ ਖੂਬਸੂਰਤ ਬਣਾ ਰਿਹਾ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਰਿਐਲਿਟੀ ਸ਼ੋਅ 'ਹੁਨਰਬਾਜ਼-ਦੇਸ਼ ਕੀ ਸ਼ਾਨ 'ਚ ਨਜ਼ਰ ਆਵੇਗੀ ਜਿਸ ਦਾ ਪ੍ਰੋਮੋ ਵੀਡੀਓ ਹਾਲ ਹੀ ਆਇਆ ਸੀ।
PunjabKesari

PunjabKesari

PunjabKesari

PunjabKesari

PunjabKesari

 

 


Aarti dhillon

Content Editor

Related News