ਕਾਰਤਿਕ ਆਰੀਅਨ ਨੇ ਕੁੱਤੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ‘ਕਟੋਰੀ’ ਨਾਲ ਮਸਤੀ ਕਰਦੇ ਨਜ਼ਰ ਆਏ

06/14/2022 12:12:56 PM

ਮੁੰਬਈ: ਇਸ ਸਮੇਂ ਅਦਾਕਾਰ ਕਾਰਤਿਕ ਆਰੀਅਨ ਦੀ ਖੁਸ਼ੀ ਆਸਮਾਨ ਨੂੰ ਛੂਹ ਰਹੀ ਹੈ। ਅਦਾਕਾਰ ਦੀ ਫ਼ਿਲਮ ‘ਭੂਲ ਭੁਲਾਈਆ 2’ ਬਾਕਸ ਆਫ਼ਿਸ ’ਤੇ ਧਮਾਲ ਮਚਾ ਰਹੀ ਹੈ। ਫ਼ਿਲਮ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਦੌਰਾਨ ਕਾਰਤਿਕ ਨੇ ਆਪਣੇ ਕੁੱਤੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ’ਚ ਅਦਾਕਾਰ ਗ੍ਰੇ ਟੀ-ਸ਼ਰਟ ਅਤੇ ਨੀਲੇ ਰੰਗ ਦੀ ਟਰਾਊਜ਼ਰ ’ਚ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਅਦਾਕਾਰ ਸੋਫ਼ੇ ’ਤੇ ਲੇਟਿਆ ਹੋਇਆ  ਹੈ। ਅਦਾਕਾਰ ਆਪਣੇ ਕੁੱਤੇ ‘ਕਟੋਰੀ’ ਨਾਲ ਮਸਤੀ ਕਰਦੇ ਨਜ਼ਰ ਆ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ‘ਕੇ.ਬੀ.ਸੀ’ ਦੇ ਨਵੇਂ ਸੀਜ਼ਨ ’ਚ ਅਮਿਤਾਭ ਬੱਚਨ ਨੇ ਔਰਤ ਨੂੰ ਪੁੱਛਿਆ ਇਹ ਸਵਾਲ, ਦੇਖੋ ਵੀਡੀਓ

ਪਹਿਲੀ ਤਸਵੀਰ ’ਚ ਅਦਾਕਾਰ ਕੁੱਤੇ ਨਾਲ ਸੈਲਫ਼ੀ ਲੈ ਰਿਹਾ ਹੈ ਅਤੇ ਦੂਜੀ ਤਸਵੀਰ ’ਚ ਉਸ ਦਾ ਸਿਰ ਚੁੰਮ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ :  ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

ਕਾਰਤਿਕ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਾਰਤਿਕ ਨੇ ਕਾਫ਼ੀ ਚੰਗਾ ਕੰਮ ਕੀਤਾ ਹੈ।ਫ਼ਿਲਮ ’ਚ ਕਾਰਤਿਕ ਦੇ ਇਲਾਵਾ ਕਿਆਰਾ ਅਡਵਾਨੀ , ਤਬੂ, ਰਾਜਪਾਲ ਯਾਦਵ, ਅਤੇ ਸੰਜੇ ਮਿਸ਼ਰਾ ਹੈ। ਫ਼ਿਲਮ ਨੇ ਹੁਣ ਤੱਕ 171 ਕਰੋੜ ਤੋਂ ਜ਼ਿਆਦਾ ਕਮਾਈ ਕਰ ਲਈ ਹੈ।


Anuradha

Content Editor

Related News