ਦੁਬਈ ’ਚ ਗਲੋਬਲ ਪ੍ਰੈੱਸ ਈਵੈਂਟ ’ਚ ਫਿਲਮ ‘ਬਵਾਲ’ ਦਾ ਟਰੇਲਰ ਰਿਲੀਜ਼

Monday, Jul 10, 2023 - 02:56 PM (IST)

ਦੁਬਈ ’ਚ ਗਲੋਬਲ ਪ੍ਰੈੱਸ ਈਵੈਂਟ ’ਚ ਫਿਲਮ ‘ਬਵਾਲ’ ਦਾ ਟਰੇਲਰ ਰਿਲੀਜ਼

ਮੁਬਈ (ਬਿਊਰੋ) - ਭਾਰਤ ’ਚ ਦਰਸ਼ਕਾਂ ਲਈ ਮਨੋਰੰਜਨ ਲਈ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਪ੍ਰਾਈਮ ਵੀਡੀਓ ਨੇ ਦੁਬਈ ’ਚ ਸਥਿਤ ਆਲੀਸ਼ਾਨ ‘ਮਹਾਰਾਣੀ ਐਲਿਜ਼ਾਬੈਥ 2’ ’ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ’ਚ ਰੋਮਾਂਟਿਕ ਫ਼ਿਲਮ ‘ਬਵਾਲ’ ਦੇ ਗਲੋਬਲ ਪ੍ਰੀਮੀਅਰ ਵੱਲ ਪਹਿਲਾ ਕਦਮ ਵਧਾਉਂਦੇ ਹੋਏ ਇਸ ਫ਼ਿਲਮ ਦੇ ਟਰੇਲਰ ਨੂੰ ਲਾਂਚ ਕੀਤਾ। ਇਸ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਫ਼ਿਲਮ ਦੀ ਪੂਰੀ ਕਾਸਟ ਤੇ ਨਿਰਮਾਤਾ ਅਮੀਰਾਤ ਦੀ ਬੇਅੰਤ ਪ੍ਰਸਿੱਧ ਰਾਜਧਾਨੀ ਸ਼ਹਿਰ ’ਚ ਮੌਜੂਦ ਸਨ।

ਦੱਸ ਦਈਏ ਕਿ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀਆਂ ਮੁੱਖ ਭੂਮਿਕਾ ਵਾਲੀ ਇਸ ਸਦਾਬਹਾਰ ਪ੍ਰੇਮ ਕਹਾਣੀ ਦਾ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾਰੀ ਅਤੇ ਨਿਤੇਸ਼ ਤਿਵਾਰੀ ਦੇ ਸਹਿਯੋਗ ਨਾਲ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ ਬੈਨਰ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੁਆਰਾ ਨਿਰਮਿਤ ਤੇ ਦੂਰਦਰਸ਼ੀ ਨਿਰਦੇਸ਼ਕ ਨਿਤੇਸ਼ ਤਿਵਾਰੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ‘ਬਵਾਲ’ ਭਾਰਤ ਦੇ ਨਾਲ-ਨਾਲ 21 ਜੁਲਾਈ ਨੂੰ 200 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਪ੍ਰੀਮੀਅਰ ਕਰੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News