ਬਨੀਤਾ ਸੰਧੂ ਨੇ ਏ. ਪੀ. ਢਿੱਲੋਂ ਨਾਲ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਤਸਵੀਰਾਂ ਸਾਂਝੀਆਂ ਕਰ ਲਿਖੀ ਖ਼ਾਸ ਗੱਲ

Monday, Aug 21, 2023 - 11:52 AM (IST)

ਬਨੀਤਾ ਸੰਧੂ ਨੇ ਏ. ਪੀ. ਢਿੱਲੋਂ ਨਾਲ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਤਸਵੀਰਾਂ ਸਾਂਝੀਆਂ ਕਰ ਲਿਖੀ ਖ਼ਾਸ ਗੱਲ

ਐਂਟਰਟੇਨਮੈਂਟ ਡੈਸਕ– ਜਦੋਂ ਤੋਂ ਏ. ਪੀ. ਢਿੱਲੋਂ ਦਾ ਮਾਡਲ ਤੇ ਅਦਾਕਾਰਾ ਬਨੀਤਾ ਸੰਧੂ ਨਾਲ ਗੀਤ ‘ਵਿਦ ਯੂ’ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦੋਵੇਂ ਰਿਲੇਸ਼ਨਸ਼ਿਪ ’ਚ ਹਨ।

PunjabKesari

ਹੁਣ ਬਨੀਤਾ ਸੰਧੂ ਨੇ ਇੰਸਟਾਗ੍ਰਾਮ ’ਤੇ ਨਵੀਂ ਪੋਸਟ ਸਾਂਝੀ ਕਰਕੇ ਏ. ਪੀ. ਢਿੱਲੋਂ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਪੁਸ਼ਟੀ ਕਰ ਦਿੱਤੀ ਹੈ।

PunjabKesari

ਬਨੀਤਾ ਨੇ 19 ਅਗਸਤ ਨੂੰ ਏ. ਪੀ. ਢਿੱਲੋਂ ਨਾਲ ਕੁਝ ਬੇਹੱਦ ਪਿਆਰੀਆਂ ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਏ. ਪੀ. ਢਿੱਲੋਂ ਦੀ ਬਾਇਓਗ੍ਰਾਫੀ ਦੇ ਪ੍ਰੀਮੀਅਰ ਦੌਰਾਨ ਦੀਆਂ ਹਨ, ਜਿਥੇ ਏ. ਪੀ. ਢਿੱਲੋਂ ਨਾਲ ਬਨੀਤਾ ਸੰਧੂ ਵੀ ਸ਼ਾਮਲ ਹੋਈ ਸੀ।

PunjabKesari

ਤਸਵੀਰਾਂ ਨਾਲ ਬਨੀਤਾ ਸੰਧੂ ਨੇ ਕੈਪਸ਼ਨ ’ਚ ‘ਮੇਰੇ ਨਾਲ’ ਲਿਖਿਆ ਹੈ ਤੇ ਇਸ ਦੇ ਨਾਲ ਹੀ ਇਕ ਦਿਲ ਵਾਲੀ ਇਮੋਜੀ ਵੀ ਬਣਾਈ ਹੈ। ਇਨ੍ਹਾਂ ਤਸਵੀਰਾਂ ’ਤੇ ਏ. ਪੀ. ਢਿੱਲੋਂ ਨੇ ਪਿੰਚਡ ਫਿੰਗਰਸ ਦੀ ਇਮੋਜੀ ਵਾਲਾ ਕੁਮੈਂਟ ਕੀਤਾ ਹੈ।

PunjabKesari

ਦੱਸ ਦੇਈਏ ਕਿ ਬਨੀਤਾ ਸੰਧੂ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ‘ਅਕਤੂਬਰ’ ਫ਼ਿਲਮ ਰਾਹੀਂ ਵਰੁਣ ਧਵਨ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

ਗੀਤਾਂ ਦੀ ਗੱਲ ਕਰੀਏ ਤਾਂ ‘ਵਿਦ ਯੂ’ ਤੋਂ ਪਹਿਲਾਂ ਬਨੀਤਾ ਦਿਲਜੀਤ ਦੋਸਾਂਝ ਨਾਲ ਗੀਤ ‘ਜਿੰਦ ਮਾਹੀ’ ’ਚ ਨਜ਼ਰ ਆਈ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News