ਗਾਇਕ ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਬਾਣੀ ਸੰਧੂ ਦਾ ਫੋਨ ਵੀ ਹੋਇਆ ਚੋਰੀ
Monday, Oct 13, 2025 - 11:26 AM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਮਸ਼ਹੂਰ ਗਾਇਕਾ ਬਾਣੀ ਸੰਧੂ ਨਾਲ ਇੱਕ ਘਟਨਾ ਵਾਪਰੀ। ਜਾਣਕਾਰੀ ਮੁਤਾਬਕ ਇਸ ਦੌਰਾਨ ਬਾਣੀ ਸੰਧੂ ਦਾ ਫੋਨ ਚੋਰੀ ਹੋ ਗਿਆ। ਬਾਣੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਦਰਅਸਲ ਇਸ ਤੋਂ ਪਹਿਲਾਂ ਵੀ ਖਬਰ ਆਈ ਸੀ ਕਿ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ 150 ਦੇ ਕਰੀਬ ਫੋਨ ਚੋਰੀ ਹੋਏ ਹਨ, ਜਿਸ ਤੋਂ ਬਾਅਦ ਇਕ ਪ੍ਰਸ਼ੰਸਕ ਨੇ ਬਾਣੀ ਸੰਧੂ ਨੂੰ ਪੁੱਛਿਆ, ਅਸੀਂ ਖਬਰਾਂ ਵਿਚ ਦੇਖਿਆ ਕਿ ਰਾਜਵੀਰ ਦੇ ਸਸਕਾਰ ਮੌਕੇ ਤੁਹਾਡਾ ਫੋਨ ਚੋਰੀ ਹੋਇਆ, ਕੀ ਇਹ ਗੱਲ ਸੱਚ ਹੈ। ਪਲੀਜ਼ ਜ਼ਰੂਰ ਦੱਸਿਓ।
ਇਹ ਵੀ ਪੜ੍ਹੋ: ਉੱਡਦਾ-ਉੱਡਦਾ ਟਰੱਕਾਂ 'ਤੇ ਆ ਡਿੱਗਾ ਜਹਾਜ਼ ! ਸਾਰੇ ਸਵਾਰਾਂ ਦੀ ਹੋਈ ਮੌਤ (ਵੀਡੀਓ)
ਬਾਣੀ ਸੰਧੂ ਨੇ ਇਸ ਕੁਮੈਂਟ ਦਾ ਸਕਰੀਨ ਸ਼ਾਟ ਲੈ ਕੇ ਆਪਣੀ ਇੰਸਟਾ ਸਟੋਰੀ 'ਤੇ ਸਾਂਝਾ ਕੀਤਾ ਅਤੇ ਲਿਖਿਆ, ਹਾਂ ਇਹ ਸੱਚ ਹੈ। ਮੈਨੂੰ ਲੱਗਾ ਸੀ ਕਿ ਸਾਡਾ ਹੀ ਚੋਰੀ ਹੋਇਆ, ਮੈਂ ਇਸ ਲਈ ਇਹੋ ਜਿਹੇ ਮੌਕੇ 'ਤੇ ਕੁੱਝ ਨਹੀਂ ਕਿਹਾ ਪਰ ਬਾਅਦ ਵਿਚ ਪਤਾ ਲੱਗਾ ਕਿ ਹੋਰ ਵੀ ਫੋਨ ਚੋਰੀ ਹੋਏ ਹਨ। ਕੁੱਝ ਲੋਕਾਂ ਦੀ ਮਾਨਸਿਕਤਾ ਬਹੁਤ ਡਿੱਗੀ ਹੋਈ ਹੈ। ਥੋੜ੍ਹਾ ਸੋਚਣ ਤਾਂ ਸਹੀਂ ਜਾ ਕਿਥੇ ਰਹੇ ਨੇ।
ਇਹ ਵੀ ਪੜ੍ਹੋ: ਮਸ਼ਹੂਰ Singer ਦਾ ਕਤਲ ! ਜੇਲ੍ਹ 'ਚ ਚਾਕੂਆਂ ਨਾਲ ਵਿੰਨ੍ਹ ਕੇ ਦਿੱਤੀ ਰੂਹ ਕੰਬਾਊ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8