ਪ੍ਰਾਈਮ ਵੀਡੀਓ ’ਤੇ ਪੂਰੀ ਦੁਨੀਆ ’ਚ 14 ਸਤੰਬਰ ਨੂੰ ਲਾਂਚ ਹੋਵੇਗਾ ਕ੍ਰਾਈਮ ਡਰਾਮਾ ‘ਬੰਬਈ ਮੇਰੀ ਜਾਨ’

Tuesday, Aug 29, 2023 - 11:30 AM (IST)

ਪ੍ਰਾਈਮ ਵੀਡੀਓ ’ਤੇ ਪੂਰੀ ਦੁਨੀਆ ’ਚ 14 ਸਤੰਬਰ ਨੂੰ ਲਾਂਚ ਹੋਵੇਗਾ ਕ੍ਰਾਈਮ ਡਰਾਮਾ ‘ਬੰਬਈ ਮੇਰੀ ਜਾਨ’

ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਆਉਣ ਵਾਲੇ ਕ੍ਰਾਈਮ ਡਰਾਮਾ ‘ਬੰਬਈ ਮੇਰੀ ਜਾਨ’ ਦੇ ਗਲੋਬਲ ਪ੍ਰੀਮੀਅਰ ਦਾ ਐਲਾਨ ਕੀਤਾ ਹੈ। 10-ਐਪੀਸੋਡ ਸੀਰੀਜ਼ ਦਾ ਪ੍ਰੀਮੀਅਰ 14 ਸਤੰਬਰ ਨੂੰ ਭਾਰਤ ਸਣੇ 240 ਦੇਸ਼ਾਂ ’ਚ ਪ੍ਰਾਈਮ ਵੀਡੀਓ ’ਤੇ ਹੋਵੇਗਾ। ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਦੇ ਰਿਤੇਸ਼ ਸਿਧਵਾਨੀ, ਕਾਸਿਮ ਜਗਮਗੀਆ ਤੇ ਫਰਹਾਨ ਅਖਤਰ ਦੁਆਰਾ ਨਿਰਮਿਤ, ਐੱਸ. ਹੁਸੈਨ ਜ਼ੈਦੀ ਦੀ ਕਹਾਣੀ ਨਾਲ ‘ਬੰਬਈ ਮੇਰੀ ਜਾਨ’ ਰੇਂਸਿਲ ਡੀਸਿਲਵਾ ਤੇ ਸ਼ੁਜ਼ਾਤ ਸੌਦਾਗਰ ਦੁਆਰਾ ਬਣਾਈ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ

ਅਮਾਇਰਾ ਦਸਤੂਰ ਮੁੱਖ ਭੂਮਿਕਾ ’ਚ ਹੈ। ਕੇ.ਕੇ. ਮੈਨਨ, ਅਵਿਨਾਸ਼ ਤਿਵਾਰੀ, ਕ੍ਰਿਤਿਕਾ ਕਾਮਰਾ ਤੇ ਨਿਵੇਦਿਤਾ ਭੱਟਾਚਾਰੀਆ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਇਸ ਦਾ ਹਿੱਸਾ ਹਨ। ਅਪਰਨਾ ਪੁਰੋਹਿਤ, ਇੰਡੀਆ ਓਰੀਜਨਲਜ਼, ਪ੍ਰਾਈਮ ਵੀਡੀਓ ਦੀ ਮੁਖੀ ਨੇ ਕਿਹਾ, ‘ਬੰਬਈ ਮੇਰੀ ਜਾਨ’ ਸੁਪਨਿਆਂ ਤੇ ਅਭਿਲਾਸ਼ਾਵਾਂ ਦੀ ਇਕ ਗੁੰਝਲਦਾਰ ਤੇ ਦਿਲਚਸਪ ਕਹਾਣੀ ਹੈ, ਜਿੱਥੇ ਸ਼ਕਤੀ ਦੀ ਅਥਾਹ ਭੁੱਖ ਵਿਅਕਤੀ ਦੀਆਂ ਚੋਣਾਂ ਨੂੰ ਪਰਿਭਾਸ਼ਿਤ ਕਰਦੀ ਹੈ।’ 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਨੂੰ ਪਸੰਦ ਆਈ ਸੰਨੀ ਦਿਓਲ ਦੀ 'ਗਦਰ 2', ਬੰਨ੍ਹੇ ਤਾਰੀਫ਼ਾਂ ਦੇ ਪੁਲ

ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਦੇ ਕੇ. ਰਿਤੇਸ਼ ਸਿਧਵਾਨੀ ਨੇ ਕਿਹਾ, ‘ ਅਜ਼ਾਦੀ ਤੋਂ ਬਾਅਦ ਦੇ ਯੁੱਗ ’ਤੇ ਅਧਾਰਿਤ ‘ਬੰਬਈ ਮੇਰੀ ਜਾਨ’ ਇਕ ਆਜ਼ਾਦ ਰਾਸ਼ਟਰ ਦੀ ਪਿੱਠਭੂਮੀ ’ਤੇ ਮੁੰਬਈ ’ਚ ਅੰਡਰਵਰਲਡ ਦੇ ਜਨਮ ਦੀ ਕਹਾਣੀ ਦੱਸਦੀ ਹੈ।’ ਨਿਰਮਾਤਾ ਸ਼ੁਜਾਤ ਸੌਦਾਗਰ ਨੇ ਸਾਂਝਾ ਕੀਤਾ, ‘ਬੰਬਈ ਮੇਰੀ ਜਾਨ’ ਨੇਚਰ ਵਰਸੇਜ਼ ਪਾਲਣ-ਪੋਸ਼ਣ ਦੀ ਗੁੰਝਲਤਾ ਨਾਲ ਸਬੰਧਤ ਹੈ। ਇਸ ਤਰ੍ਹਾਂ ਦੀਆਂ ਥੀਮ ਆਧਾਰਿਤ ਖ਼ਰਾਬ ਰਿਸ਼ਤਿਆਂ ਨਾਲ ਜੁੜੀਆਂ ਕਹਾਣੀਆਂ ਹਮੇਸ਼ਾ ਮੈਨੂੰ ਸਿਨੇਮਿਕ ਨਰੇਟਿਵ ਕਹਿਣ ਲਈ ਆਕਰਸ਼ਿਤ ਕਰਦੀਆਂ ਹਨ।’

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News