ਐੱਪਲ ਇਵੈਂਟ ’ਚ ਇਸ ਪ੍ਰੋਡਕਟ ਦੇ ਲਾਂਚ ’ਤੇ ਸੁਣਾਈ ਦਿੱਤਾ ਬਾਦਸ਼ਾਹ ਦਾ ਗੀਤ, ਕੀ ਤੁਸੀਂ ਕੀਤਾ ਨੋਟ?

Thursday, Sep 08, 2022 - 01:05 PM (IST)

ਐੱਪਲ ਇਵੈਂਟ ’ਚ ਇਸ ਪ੍ਰੋਡਕਟ ਦੇ ਲਾਂਚ ’ਤੇ ਸੁਣਾਈ ਦਿੱਤਾ ਬਾਦਸ਼ਾਹ ਦਾ ਗੀਤ, ਕੀ ਤੁਸੀਂ ਕੀਤਾ ਨੋਟ?

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਐੱਪਲ ਦਾ ਇਵੈਂਟ ਸੀ। ਇਸ ਇਵੈਂਟ ਦੌਰਾਨ ਐੱਪਲ ਵਾਚ 8, ਐੱਪਲ ਵਾਚ ਐੱਸ. ਈ., ਐੱਪਲ ਵਾਚ ਅਲਟਰਾ, ਨਵੇਂ ਏਅਰਪੋਡਸ ਪ੍ਰੋ, ਆਈਫੋਨ 14 ਤੇ 14 ਪਲੱਸ ਤੇ ਆਈਫੋਨ 14 ਪ੍ਰੋ ਤੇ 14 ਪ੍ਰੋ ਮੈਕਸ ਰਿਲੀਜ਼ ਹੋਏ।

ਇਹ ਖ਼ਬਰ ਵੀ ਪੜ੍ਹੋ : ਵੱਖਰੀ ਕਹਾਣੀ ਨਾਲ ਢਿੱਡੀਂ ਪੀੜਾਂ ਪਾਏਗੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’

ਮਜ਼ੇਦਾਰ ਗੱਲ ਇਹ ਰਹੀ ਕਿ ਇਸ ਐੱਪਲ ਇਵੈਂਟ ਦੌਰਾਨ ਏਅਰਪੋਡਸ ਪ੍ਰੋ ਦੀ ਲਾਂਚਿੰਗ ਬਾਦਸ਼ਾਹ ਦੇ ਗੀਤ ‘ਵੂਡੂ’ ਨਾਲ ਹੋਈ। ‘ਵੂਡੂ’ ਗੀਤ ਅਧਿਕਾਰਕ ਤੌਰ ’ਤੇ ਏਅਰਪੋਡਸ ਪ੍ਰੋ ਦੀ ਪ੍ਰੋਡਕਟ ਵੀਡੀਓ ’ਚ ਲਿਆ ਗਿਆ ਹੈ, ਜਿਸ ਨੂੰ ਤੁਸੀਂ ਯੂਟਿਊਬ ’ਤੇ ਵੀ ਦੇਖ ਸਕਦੇ ਹੋ।

‘ਵੂਡੂ’ ਗੀਤ ਬਾਦਸ਼ਾਹ ਦੇ ਨਾਲ ਜੇ. ਬਾਲਵਿਨ ਤੇ ਟੈਨੀ ਨੇ ਗਾਇਆ ਹੈ ਤੇ ਇਕ ਭਾਰਤੀ ਹੋਣ ਦੇ ਨਾਅਤੇ ਇਹ ਗੱਲ ਮਾਣ ਮਹਿਸੂਸ ਕਰਵਾਉਂਦੀ ਹੈ। ‘ਵੂਡੂ’ ਗੀਤ ਨੂੰ ਹੁਣ ਤਕ ਯੂਟਿਊਬ ’ਤੇ 47 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਬਾਦਸ਼ਾਹ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ ਦੀ ਇਕ ਝਲਕ ਐੱਪਲ ਨੇ ਐੱਪਲ ਵਾਚ 5 ਦੀ ਲਾਂਚਿੰਗ ਮੌਕੇ ਵਰਤੀ ਸੀ, ਜਿਸ ’ਚ ਸਿੱਧੂ ਮੂਸੇ ਵਾਲਾ ਦਾ ‘ਲੈਜੰਡ’ ਗੀਤ ਚੱਲਦਾ ਦਿਖਾਈ ਦੇ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News