‘ਫ੍ਰਾਈਡੇ ਨਾਈਟ ਪਲਾਨ’ ਦੋ ਭਰਾਵਾਂ ਦੀ ਕਹਾਣੀ, ਜੋ ਮਾਂ ਦੇ ਘਰ ਨਾ ਹੋਣ ’ਤੇ ਬਣਾਉਂਦੇ ਹਨ ਪਾਰਟੀ ਦਾ ਪਲਾਨ

09/01/2023 11:55:14 AM

ਨੈੱਟਫ਼ਲਿਕਸ ’ਤੇ 1 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਫ੍ਰਾਈਡੇ ਨਾਈਟ ਪਲਾਨ’ ਦੋ ਭਰਾਵਾਂ ਦੀ ਵੀਕੈਂਡ ’ਤੇ ਪਾਰਟੀ ਪਲਾਨ ਦੀ ਕਹਾਣੀ ਹੈ। ਜਦੋਂ ਉਹ ਮਾਂ ਦੇ ਘਰ ’ਚ ਨਾ ਹੋਣ ਦਾ ਫਾਇਦਾ ਉਠਾਉਂਦੇ ਹਨ ਅਤੇ ਪਾਰਟੀ ਦਾ ਪਲਾਨ ਬਣਾਉਂਦੇ ਹਨ। ਫ਼ਿਲਮ ਵਿਚ ਬਾਬਿਲ ਖਾਨ ਦੇ ਨਾਲ ਜੂਹੀ ਚਾਵਲਾ ਵੀ ਹੈ। ਫ਼ਿਲਮ ਨੂੰ ਵਤਸਲ ਨੀਲਕੰਠਨ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਲੈ ਕੇ ਬਾਬਿਲ ਖਾਨ, ਵਤਸਲ ਨੀਲਕੰਠਨ ਅਤੇ ਕਾਸਿਮ ਜਗਮਗੀਆ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਤੁਹਾਡਾ ਫ੍ਰਾਈਡੇ ਨਾਈਟ ਦਾ ਪਲਾਨ ਕੀ ਹੈ?
ਮੈਂ ਸੌਵਾਂਗਾ, ਬਹੁਤ ਪ੍ਰਮੋਸ਼ਨ ਹੋ ਗਿਆ। ਮੈਂ ਪਿਕਚਰ ਵੇਖਦਾ ਹਾਂ, ਕਿਤਾਬ ਪੜ੍ਹਦਾ ਹਾਂ ਅਤੇ ਸੌਂ ਜਾਂਦਾ ਹਾਂ।

ਤੁਸੀਂ ਸਿਡ ਵਰਗੇ ਹੋ ਜਾਂ ਆਦੀ ਵਰਗੇ?
ਮੈਂ ਆਦੀ ਵਰਗਾ ਇਸ ਲਈ ਹਾਂ, ਕਿਉਂਕਿ ਆਦੀ ਲਾਈਫ਼ ਨੂੰ ਫਲੋਅ ਵਿਚ ਜਿਊਂਦਾ ਹੈ ਅਤੇ ਲਾਈਫ਼ ਨੂੰ ਇਨਫਲੂਐਂਸ ਕਰਨ ਦਿੰਦਾ ਹੈ। ਉਹ ਵੇਖਦਾ ਹੈ ਕਿ ਲਾਈਫ਼ ਕੀ ਕਹਿਣਾ ਚਾਹ ਰਹੀ ਹੈ ਅਤੇ ਉਸ ਮੁਤਾਬਕ ਚੁਆਇਸਿਜ਼ ਮੇਕ ਕਰਦਾ ਹੈ। ਸਿਡ ਦਾ ਲਾਈਫ਼ ਤੋਂ ਭਰੋਸਾ ਉੱਠ ਗਿਆ ਹੈ। ਉਸ ਦੇ ਹਰ ਡਿਸੀਜ਼ਨ ’ਤੇ ਪ੍ਰੈਸ਼ਰ ਹੁੰਦਾ ਹੈ। ਇਸ ਲਈ ਉਹ ਮੇਰੇ ਤੋਂ ਬਹੁਤ ਦੂਰ ਹੈ।

ਵਤਸਲ ਅਤੇ ਤੁਹਾਨੂੰ ਦੋਵਾਂ ਨੂੰ ਫੁੱਟਬਾਲ ਪਸੰਦ ਹੈ?
ਕੰਮ ਕਰਦੇ-ਕਰਦੇ ਸਾਡੇ ਦੋਵਾਂ ਵਿਚ ਕਾਫ਼ੀ ਚੰਗੀ ਬਾਂਡਿੰਗ ਹੋ ਗਈ। ਮੈਂ ਜਦੋਂ ਸਿਡ ਪਲੇਅ ਕਰ ਰਿਹਾ ਸੀ ਤਾਂ ਸਮਝ ਨਹੀਂ ਪਾ ਰਿਹਾ ਸੀ ਕਿ ਕਿਵੇਂ ਕਰਾਂ। ਮੈਂ ਵਤਸਲ ਦੀ ਫੈਮਿਲੀ ਨੂੰ ਮਿਲਿਆ ਅਤੇ ਮੈਨੂੰ ਵਤਸਲ ਦੀ ਲਾਈਫ਼ ਸਟੋਰੀ ਸਮਝ ਆਈ। ਉਦੋਂ ਮੈਨੂੰ ਸਮਝ ਆਇਆ ਵਤਸਲ ਦੇ ਦਿਲ ਵਿਚ ਸਿਡ ਆਇਆ ਕਿੱਥੋਂ ਹੈ। ਇਸ ਨਾਲ ਮੈਨੂੰ ਸਮਝ ਆਇਆ ਕਿ ਸਿਡ ਕਿਵੇਂ ਪਲੇਅ ਕਰਨਾ ਹੈ। ਮੈਨੂੰ ਪਤਾ ਨਹੀਂ ਮੈਂ ਸਫ਼ਲਤਾਪੂਰਵਕ ਪਲੇਅ ਕੀਤਾ ਹੈ ਜਾਂ ਨਹੀਂ।

ਤੁਹਾਨੂੰ ਵਾਰ-ਵਾਰ ਵੇਖ ਕੇ ਤੁਹਾਡੇ ਪਿਤਾ ਇਰਫਾਨ ਖਾਨ ਯਾਦ ਆਉਂਦੇ ਹਨ?
ਮੇਰੀ ਉਨ੍ਹਾਂ ਦੇ ਨਾਲ ਤੁਲਨਾ ਨਾ ਕਰੋ। ਉਹ ਸ਼ਾਨਦਾਰ ਐਕਟਰ ਸਨ। ਮੈਂ ਖੁਦ ਕਈ ਵਾਰ ਆਪਣਾ ਚਿਹਰਾ ਸ਼ੀਸ਼ੇ ਵਿਚ ਵੇਖ ਕੇ ਘਬਰਾ ਜਾਂਦਾ ਹਾਂ। ਉਨ੍ਹਾਂ ਨੇ ਆਪਣਾ ਇਕ ਮੁਕਾਮ ਬਣਾਇਆ ਸੀ। ਹੁਣ ਮੈਂ ਵੀ ਕੋਸ਼ਿਸ਼ ਕਰ ਰਿਹਾ ਹਾਂ।

ਤੁਸੀਂ ਆਪਣੇ ਮਾਤਾ-ਪਿਤਾ ਦੀ ਕੋਈ ਸਿੱਖਿਆ, ਜੋ ਨਾਲ ਲੈ ਕੇ ਚਲਦੇ ਹੋ?
ਮਾਂ-ਪਿਓ ਦਾ ਇਕ ਲੈਸਨ ਰਿਹਾ ਹੈ ‘ਸਰੈਂਡਰ’। ਸਰੈਂਡਰ ਭਾਵ ਇਕ ਆਈਡੀਆ। ਪਹਿਲਾਂ ਤੁਸੀਂ ਡਾਇਰੈਕਟਰ ਨੂੰ ਸਰੈਂਡਰ ਕਰਦੇ ਹੋ, ਫਿਰ ਤੁਸੀਂ ਜ਼ਿੰਦਗੀ ਨੂੰ ਸਰੈਂਡਰ ਕਰਦੇ ਹੋ। ਮੈਂ 25 ਸਾਲ ਦਾ ਹਾਂ, ਇੰਨਾ ਸਮਝਦਾਰ ਨਹੀਂ ਹਾਂ ਪਰ ਜਾਣ ਗਿਆ ਹਾਂ ਕਿ ਕਿੱਥੇ ਜਾਣਾ ਹੈ।

ਤੁਹਾਡੀ ਫ਼ਿਲਮ ਇੱਕ ਸਲਾਈਜ਼ ਆਫ ਡਰਾਮਾ ਹੈ, ਜਿਸ ਦਾ ਟ੍ਰੇਲਰ ਵੇਖ ਕੇ ਸਕੂਲ ਵਾਲੀ ਜ਼ਿੰਦਗੀ ਦੇ ਦਿਨ ਯਾਦ ਆ ਜਾਂਦੇ ਹਨ। ਫ਼ਿਲਮ ਬਣਾਉਂਦੇ ਹੋਏ ਪੁਰਾਣੇ ਦਿਨ ਕਿੰਨੇ ਯਾਦ ਆਏ ?
ਮੈਂ ਪੂਰੀ ਤਰ੍ਹਾਂ ਨਾਲ ਪੁਰਾਣੇ ਦਿਨਾਂ ਵਿਚ ਚਲਿਆ ਗਿਆ ਸੀ। ਫ਼ਿਲਮ ਨੂੰ ਲਿਖਦੇ ਸਮੇਂ ਆਪਣੇ ਤਜ਼ਰਬਿਆਂ ’ਤੇ ਵੀ ਵਿਚਾਰ ਕੀਤਾ ਹੈ। ਮੈਂ ਜੋ ਜ਼ਿੰਦਗੀ ਵੇਖੀ ਹੈ, ਇਹ ਕਹਾਣੀ ਉਸੇ ਤੋਂ ਆਈ ਹੈ। ਜਿਨ੍ਹਾਂ ਲੋਕਾਂ ਨੂੰ ਮਿਲਿਆ ਹਾਂ, ਜੋ ਚੀਜ਼ਾਂ ਮੈਂ ਕੀਤੀਆਂ ਹਨ ਉਨ੍ਹਾਂ ਨਾਲ, ਜੋ ਸਿੱਖਿਆ ਹੈ, ਜੋ ਮੈਂ ਆਪਣੀ ਜ਼ਿੰਦਗੀ ਵਿਚ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਸਾਰਿਆਂ ਨੂੰ ਮਿਲਾ ਕੇ ਇੱਕ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਸ ਸਮੇਂ ਦੋਸਤਾਂ ਅਤੇ ਸਕੂਲ ਨੂੰ ਬਹੁਤ ਮਿਸ ਕੀਤਾ, ਅਧਿਆਪਕਾਂ, ਖੇਡ ਕੋਚਾਂ ਸਾਰਿਆਂ ਨੂੰ ਬਹੁਤ ਯਾਦ ਕੀਤਾ।

ਤੁਹਾਨੂੰ ਕਿਹੜੀ ਖੇਡ ਪਸੰਦ ਸੀ?
ਫੁੱਟਬਾਲ, ਮੈਨੂੰ ਸਭ ਤੋਂ ਜ਼ਿਆਦਾ ਪਸੰਦ ਸੀ।

ਤੁਸੀਂ ਆਪਣੇ ਆਬਜ਼ਰਵੇਸ਼ਨ ਤੋਂ ਸਿਡ ਦਾ ਕਰੈਕਟਰ ਲਿਆਏ, ਤੁਹਾਡੇ ਅੰਦਰ ਇਹ ਕਰੈਕਟਰ ਕਿਵੇਂ ਆਇਆ?
ਖੁਦ ਦੇ ਤਜ਼ਰਬਿਆਂ ਤੋਂ। ਮੇਰਾ ਇੱਕ ਵੱਡਾ ਭਰਾ ਹੈ। ਜਦੋਂ ਮੈਂ ਛੋਟਾ ਸੀ ਤਾਂ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ। ਮਾਂ ਨੇ ਹੀ ਸਾਨੂੰ ਵੱਡਾ ਕੀਤਾ ਹੈ। ਫ਼ਿਲਮ ਵਰਗਾ ਇੱਕਦਮ ਰੀਅਲ ਲਾਈਫ ਵਿਚ ਤਾਂ ਨਹੀਂ ਹੋਇਆ ਹੈ ਪਰ ਇਮੋਸ਼ਨਲ ਟਰੁਥ ਹੈ, ਜਿਵੇਂ ਅਸੀਂ ਜ਼ਿੰਦਗੀ ਵਿਚ ਵੇਖਿਆ, ਉਹੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਿਰਦਾਰ ਉੱਥੋਂ ਆਇਆ ਹੈ। ਕੀ ਹੁੰਦਾ ਹੈ ਜ਼ਿੰਦਗੀ ਤੋਂ ਡਰ ਜਾਣਾ, ਕਿਸੇ ਤੋਂ ਲੁਕ ਜਾਣਾ, ਕੀ ਸੁਕੂਨ ਮਿਲਦਾ ਹੈ, ਜੇਕਰ ਤੁਸੀਂ ਦੁਨੀਆਂ ’ਤੇ ਭਰੋਸਾ ਰੱਖੋ, ਇਨ੍ਹਾਂ ਸਾਰੀਆਂ ਚੀਜ਼ਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਅੱਗੇ ਵਧਾਂ, ਜੋ ਉਮੀਦਾਂ ਹਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂ। ਉਮੀਦ ਹੈ ਜਿੰਨੇ ਪਿਆਰ ਨਾਲ ਫ਼ਿਲਮ ਬਣਾਈ ਹੈ, ਓਨੀ ਹੀ ਪਿਆਰੀ ਲੋਕਾਂ ਨੂੰ ਇਹ ਲੱਗੇ।

ਤੁਹਾਨੂੰ ਵੀ ਯਾਦ ਆਇਆ ਸਕੂਲ ਵਾਲੀ ਜ਼ਿੰਦਗੀ ਦਾ ਸਮਾਂ ?
‘ਫ੍ਰਾਈਡੇ ਨਾਈਟ ਪਲਾਨ’ ਇਨ੍ਹਾਂ ਦੋਵਾਂ ਨੇ ਬਣਾਇਆ ਹੈ, ਉਸ ਵਿਚ ਸਾਰਿਆਂ ਨੂੰ ਸ਼ਾਮਲ ਹੋਣਾ ਹੈ। ਉਸੇ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਵਤਸਲ ਨੇ ਜਦੋਂ ਸਾਰਿਆਂ ਨੂੰ ਆਈਡੀਆ ਸੁਣਾਇਆ ਤਾਂ ਇੱਕਦਮ ਸਾਰਿਆਂ ਨੂੰ ਬਹੁਤ ਪਸੰਦ ਆਇਆ। ਵਤਸਲ ਨਾਲ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਹਾਂ। ਇਸ ਦਾ ਹਮੇਸ਼ਾ ਤੋਂ ਖਵਾਬ ਸੀ ਕਿ ਇਸ ਨੇ ਫ਼ਿਲਮ ਬਣਾਉਣੀ ਹੈ। ਇਹ ਕਹਾਣੀ ਇਸ ਦੇ ਬਹੁਤ ਕਰੀਬ ਹੈ। ਜਦੋਂ ਅਸੀਂ ਫ਼ਿਲਮ ’ਤੇ ਕੰਮ ਕਰ ਰਹੇ ਸੀ ਤਾਂ ਬਹੁਤ ਮਜ਼ਾ ਆ ਰਿਹਾ ਸੀ। ਸਾਨੂੰ ਸਭ ਦੇ ਤਜ਼ਰਬੇ ਬਹੁਤ ਯਾਦ ਆ ਰਹੇ ਸਨ। ਇਸ ਕਹਾਣੀ ਵਿਚ ਉਨ੍ਹਾਂ ਤਜ਼ਰਬਿਆਂ ਨੂੰ ਪਾ ਕੇ ਫਨ ਹੋਰ ਵਧਾਈਏ, ਇਸ ਚੀਜ਼ ’ਤੇ ਬਹੁਤ ਕੰਮ ਹੋਇਆ ।

ਕੀ ਸੋਚ ਹੁੰਦੀ ਹੈ ਕਿ ਤੁਸੀਂ ਇਸੇ ਤਰ੍ਹਾਂ ਦੀ ਫ਼ਿਲਮ ਲੈ ਕੇ ਆਓਂ, ਜਿਸ ਨੂੰ ਲੋਕ ਪਸੰਦ ਕਰਨ ?
ਇੱਕ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਵਤਸਲ ਬਿਲਕੁੱਲ ਲਾਈਕ ਏ ਸਿਡ। ਇਹ ਆਪਣੀ ਉਮਰ ਤੋਂ ਜ਼ਿਆਦਾ ਮੈਚਿਓਰ ਹੈ। ਹਰ ਕੰਮ ਨੂੰ ਇੰਨਾ ਸ਼ਿੱਦਤ ਨਾਲ ਕਰਦਾ ਹੈ ਕਿ ਉਸ ਨੂੰ ਵੇਖ ਕੇ ਟੀਮ ਦੇ ਮੈਂਬਰ ਵੀ ਉਸ ਨਾਲ ਉਸ ਕੰਮ ਵਿਚ ਜੁੜ ਜਾਂਦੇ ਹਨ। ਅਸੀਂ ਬਿਲਕੁੱਲ ਚਿੰਤਤ ਨਹੀਂ ਸੀ, ਅਸੀਂ ਜਾਣਦੇ ਸੀ ਇਹ ਫ਼ਿਲਮ ਚੰਗੇ ਢੰਗ ਨਾਲ ਬਣੇਗੀ। ਇਹ ਇੱਕ ਸਾਦੀ ਫ਼ਿਲਮ ਹੈ, ਜੋ ਸਾਰਿਆਂ ਦੇ ਦਿਲਾਂ ਨੂੰ ਛੂਹੇਗੀ। ਇਹ ਇੱਕ ਸਾਫ਼-ਸੁਥਰੀ ਫ਼ਿਲਮ ਹੈ। ਇਸ ਦੇ ਕਰੈਕਟਰ ਸਾਰਿਆਂ ਨੂੰ ਪਸੰਦ ਆਉਣਗੇ। ਫ਼ਿਲਮ ਵੇਖ ਕੇ ਸਾਰਿਆਂ ਨੂੰ ਫੀਲਗੁੱਡ ਹੋਵੇਗਾ। ਉੱਥੇ ਹੀ ਬਾਬਿਲ ਕਹਿੰਦੇ ਹਨ ਕਿ ਇਸ ਫ਼ਿਲਮ ਦੀ ਜੋ ਆਡੀਐਂਸ ਹੈ, ਜਿਸ ਉਮਰ ਵਰਗ ਦੀ ਆਡੀਐਂਸ ਹੈ, ਉਸ ਨੂੰ ਇਹ ਫ਼ਿਲਮ ਲਾਈਟ ਮਹਿਸੂਸ ਕਰਵਾਏਗੀ, ਜੋ ਮੇਰੇ ਲਈ ਬਹੁਤ ਜ਼ਰੂਰੀ ਸੀ।

ਤੁਹਾਨੂੰ ਆਪਣੇ ਭਰਾ ਦੇ ਕਿਹੜੇ ਕਿੱਸੇ ਯਾਦ ਹਨ?
ਸਾਡੇ ਦੋਵਾਂ ਵਿਚਾਕਰ 2 ਸਾਲ ਦਾ ਫਰਕ ਸੀ। ਅਸੀਂ ਇੱਕ-ਦੂਜੇ ਨਾਲ ਬਹੁਤ ਮਸਤੀ ਕਰਦੇ ਸੀ।


sunita

Content Editor

Related News