ਸਟੇਜ ’ਤੇ ਧੂੰਆਂ ਦੇਖ ਤੱਤੇ ਹੋਏ ਬੱਬੂ ਮਾਨ, ਵੀਡੀਓ ਹੋਈ ਵਾਇਰਲ
Saturday, Jan 07, 2023 - 05:17 PM (IST)

ਚੰਡੀਗੜ੍ਹ (ਬਿਊਰੋ)– ਬੱਬੂ ਮਾਨ ਇਨ੍ਹੀਂ ਦਿਨੀਂ ਆਪਣੇ ਸ਼ੋਅਜ਼ ’ਚ ਰੁੱਝੇ ਹੋਏ ਹਨ। ਇਨ੍ਹਾਂ ਸ਼ੋਅਜ਼ ਤੋਂ ਬੱਬੂ ਮਾਨ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ’ਤੇ ਕੁੱਟਮਾਰ ਦੇ ਦੋਸ਼ ਲਗਾਉਣ ’ਤੇ ਟਰੋਲ ਹੋਈ ਸੋਮੀ ਅਲੀ, ਅਦਾਕਾਰ ਨੂੰ ਦਿੱਤੀ ਚਿਤਾਵਨੀ
ਹਾਲ ਹੀ ’ਚ ਬੱਬੂ ਮਾਨ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਬੱਬੂ ਮਾਨ ਸਟੇਜ ’ਤੇ ਨਿਕਲ ਰਹੇ ਧੂੰਏਂ ਤੋਂ ਪ੍ਰੇਸ਼ਾਨ ਹਨ। ਬੱਬੂ ਮਾਨ ਨੂੰ ਇਸ ਦੌਰਾਨ ਗੁੱਸੇ ’ਚ ਦੇਖਿਆ ਜਾ ਸਕਦਾ ਹੈ ਤੇ ਸਟੇਜ ’ਚੋਂ ਨਿਕਲਣ ਵਾਲੇ ਇਸ ਧੂੰਏਂ ਨੂੰ ਬੰਦ ਕਰਨ ਲਈ ਵੀ ਕਹਿੰਦੇ ਹਨ।
ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਵੀ ਦੇਖੋ ਵੀਡੀਓ–
ਨੋਟ– ਬੱਬੂ ਮਾਨ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।