ਬੱਬੂ ਮਾਨ ਦੇ ਅਖਾੜੇ ’ਚ ਨੌਜਵਾਨਾਂ ਦਾ ਆਇਆ ਭਾਰੀ ਹਜ਼ੂਮ
Wednesday, Feb 21, 2024 - 11:04 AM (IST)
ਰੁੜਕਾ ਕਲਾਂ (ਮੁਨੀਸ਼ ਬਾਵਾ)– ਜਗ ਬਾਣੀ ਦੇ ਸਹਿਯੋਗ ਨਾਲ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਸਮੂਹ ਐੱਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ 11ਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਤੇ ਕਬੱਡੀ ਕੱਪ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ। ਬੱਬੂ ਮਾਨ ਦੇ ਅਖਾੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਠਾਠਾ ਮਾਰਦੇ ਵੱਡੇ ਇਕੱਠ ’ਚ ਖਿਡਾਰੀਆਂ ਲਈ ਲੱਖਾਂ ਰੁਪਏ ਦੇ ਇਨਾਮ ਜਿਥੇ ਤਕਸੀਮ ਕੀਤੇ ਗਏ, ਉਥੇ ਹੀ ਛੋਟੇ-ਛੋਟੇ ਬੱਚਿਆਂ ਵੱਲੋਂ ਕੱਢਿਆ ਮਾਰਚ ਪਾਸਟ ਖਿੱਚ ਦਾ ਕੇਂਦਰ ਰਿਹਾ।
ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਸ਼ਾਹਕੋਟ ਤੇ ਨਕੋਦਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ’ਚ ਸ਼ਾਹਕੋਟ ਦੀ ਟੀਮ ਜੇਤੂ ਰਹੀ ਤੇ ਇਸ ’ਚ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਹਾਰਲੇ ਡੈਵਿਡਸਨ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਅਗਲੇ ਸਾਲ ਦੇ ਮੇਲੇ ਦੀ ਵੀ ਪ੍ਰਬੰਧਕਾਂ ਨੇ ਤਾਰੀਖ਼ ਦਾ ਐਲਾਨ ਕਰਦਿਆਂ ਕਿਹਾ ਕਿ 16 ਫਰਵਰੀ, 2025 ਨੂੰ ਅਗਲੇ ਸਾਲ ਦਾ ਇਹ ਕੱਪ ਤੇ ਲੀਗ ਕਰਵਾਈ ਜਾਵੇਗੀ ਤੇ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ।
ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਖੇਡ ਮੇਲੇ ’ਚ ਪਹੁੰਚੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਮੇਲੇ ਦੀਆਂ ਪ੍ਰਬੰਧਕਾਂ ਨੂੰ ਜਿਥੇ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਕਿਹਾ ਕਿ ਵਾਈ. ਐੱਫ. ਸੀ. ਦਾ ਇਹ ਇਕ ਚੰਗਾ ਉਪਰਾਲਾ ਹੈ, ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੀ ਲੀਗ ਕਰਵਾਉਂਦੇ ਹਨ ਤੇ ਖੇਡਾਂ ਨਾਲ ਜੋੜਦੇ ਹਨ।
ਉਥੇ ਹੀ ਰਜੀਵ ਰਤਨ, ਟੋਨੀ ਸੰਧੂ, ਗੁਰਮੰਗਲ ਦਾਸ ਸੋਨੀ ਨੇ ਸਾਰੇ ਹੀ ਪ੍ਰਬੰਧਕਾਂ, ਐੱਨ. ਆਰ. ਆਈ. ਵੀਰਾਂ, ਸਹਿਯੋਗੀ ਸੱਜਣਾਂ, ਖਿਡਾਰੀਆਂ ਦਾ ਉਨ੍ਹਾਂ ਦੇ ਮੇਲੇ ’ਚ ਸਹਿਯੋਗ ਕਰਨ ਤੇ ਵਿਸ਼ੇਸ਼ ਤੌਰ ’ਤੇ ਪਹੁੰਚਣ ’ਤੇ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।