ਫੇਸਬੁੱਕ ''ਤੇ ਵਿਰੋਧ ਕਰਨ ਵਾਲਿਆਂ ਨੂੰ ਬੱਬੂ ਮਾਨ ਨੇ ਦਿੱਤਾ ਜਵਾਬ, ਆਖੀ ਇਹ ਗੱਲ
Saturday, Jul 16, 2022 - 05:13 PM (IST)
ਜਲੰਧਰ (ਬਿਊਰੋ)- ਮਸ਼ਹੂਰ ਗਾਇਕ ਬੱਬੂ ਮਾਨ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਏ ਹੋਏ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਹਿੱਟ ਗੀਤ ਦਿੱਤੇ ਹਨ। ਬੱਬੂ ਮਾਨ ਆਪਣੇ ਨਾਲ ਜੁੜੀ ਹਰ ਗੱਲ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਕਹਿ ਰਹੇ ਹਨ ਕਿ 'ਮੈਂ ਆਪਣੇ ਸਾਰੇ ਧਾਰਮਿਕ ਤੇ ਸਮਾਜਿਕ ਗੀਤਾਂ ਦੀ ਸੀ.ਡੀ. ਬਣਾ ਕੇ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਹੈ। ਜੇ ਉਹ ਕਹਿਣਗੇ ਮੈਂ ਸਹੀ ਹਾਂ ਤਾਂ ਮੰਦਾ ਨਾ ਬੋਲਿਓ, ਜੇ ਉਹ ਕਹਿਣਗੇ ਗਲਤ ਹਾਂ ਤਾਂ ਦੋਵੇਂ ਹੱਥ ਜੋੜ ਕੇ ਸੰਗਤ ਦੇ ਜੋੜੇ ਝਾੜਾਂਗਾ। ਪਰ ਜੇ ਮੈਂ ਸਹੀ ਹੋਇਆ ਤਾਂ ਫੇਸਬੁੱਕ ਵਾਲੇ ਮੁਆਫ਼ੀ ਮੰਗਣ'।