'ਬਾਹੂਬਲੀ' ਦੀ ਦੇਵਸੇਨਾ ਨੂੰ ਹੋਈ ਨਾਨ ਸਟਾਪ ਹੱਸਣ ਦੀ ਬੀਮਾਰੀ, ਖੁਦ ਕੀਤਾ ਖੁਲਾਸਾ

Tuesday, Jun 25, 2024 - 09:42 AM (IST)

'ਬਾਹੂਬਲੀ' ਦੀ ਦੇਵਸੇਨਾ ਨੂੰ ਹੋਈ ਨਾਨ ਸਟਾਪ ਹੱਸਣ ਦੀ ਬੀਮਾਰੀ, ਖੁਦ ਕੀਤਾ ਖੁਲਾਸਾ

ਮੁੰਬਈ- 'ਬਾਹੂਬਲੀ' ਫ੍ਰੈਂਚਾਇਜ਼ੀ 'ਚ ਦੇਵਸੇਨਾ ਦਾ ਕਿਰਦਾਰ ਨਿਭਾ ਕੇ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੂੰ ਲੈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਦੇਵਸੇਨਾ ਇਕ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਇਸ ਗੱਲ ਦਾ ਖੁਲਾਸਾ ਖੁਦ ਅਨੁਸ਼ਕਾ ਨੇ ਇੱਕ ਖਾਸ ਗੱਲਬਾਤ ਦੌਰਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ- ਮੁਸ਼ਕਲ 'ਚ ਫਸੀ ਜੈਕੀ ਭਗਨਾਨੀ ਦੀ ਪ੍ਰੋਡਕਸ਼ਨ ਕੰਪਨੀ Pooja Entertainment,ਕਰੂ ਮੈਂਬਰ ਨੇ ਲਾਏ ਇਹ ਗੰਭੀਰ ਦੋਸ਼

ਦਰਅਸਲ, ਅਦਾਕਾਰਾ ਦਾ ਕਹਿਣਾ ਹੈ ਕਿ ਉਸ ਮੁਤਾਬਕ ਉਸ ਨੂੰ ਹਾਸੇ ਦੀ ਬੀਮਾਰੀ ਹੈ। 42 ਸਾਲ ਦੀ ਅਨੁਸ਼ਕਾ ਦੇ ਇਸ ਖੁਲਾਸੇ ਨੇ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ, ਉੱਥੇ ਹੀ ਲੋਕ ਇਹ ਵੀ ਸੋਚ ਰਹੇ ਹਨ ਕਿ ਹੱਸਣ ਦੀ ਬੀਮਾਰੀ ਕੀ ਹੋ ਸਕਦੀ ਹੈ। ਪਰ ਅਨੁਸ਼ਕਾ ਜਿਸ ਬੀਮਾਰੀ ਦੀ ਗੱਲ ਕਰ ਰਹੀ ਹੈ, ਉਸ ਨੂੰ ਮੈਡੀਕਲ ਭਾਸ਼ਾ 'ਚ Pseudobulbar Effect (PBA) ਕਿਹਾ ਜਾਂਦਾ ਹੈ। ਇਸ ਕਾਰਨ ਅਚਾਨਕ ਹੀ ਬੇਕਾਬੂ ਹਾਸਾ ਜਾਂ ਰੋਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਆਮ ਹੱਸਣ ਜਾਂ ਰੋਣ ਨਾਲੋਂ ਵੱਖਰਾ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ- ਦੋ ਪਤਨੀਆਂ ਨਾਲ 'ਬਿੱਗ ਬੌਸ ਓਟੀਟੀ 3' 'ਚ ਐਂਟਰੀ 'ਤੇ ਕਰਨ ਕੁੰਦਰਾ ਨੇ ਉਡਾਇਆ ਅਰਮਾਨ ਮਲਿਕ ਦਾ ਮਜ਼ਾਕ, ਦੇਖੋ ਕੀ ਕਿਹਾ

ਦੱਸ ਦਈਏ ਕਿ ਅਨੁਸ਼ਕਾ ਸ਼ੈੱਟੀ ਨੇ ਇਕ ਇੰਟਰਵਿਊ 'ਚ ਆਪਣੀ ਹਾਲਤ ਬਾਰੇ ਦੱਸ ਰਹੀ ਹੈ। ਅਨੁਸ਼ਕਾ ਨੇ ਕਿਹਾ, "ਮੈਨੂੰ ਹੱਸਣ ਦੀ ਬੀਮਾਰੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਹੱਸਣਾ ਕੋਈ ਸਮੱਸਿਆ ਹੈ? ਮੇਰੇ ਲਈ, ਜੇਕਰ ਮੈਂ ਹੱਸਣਾ ਸ਼ੁਰੂ ਕਰ ਦਿੰਦੀ ਹਾਂ, ਤਾਂ ਮੈਂ 15-20 ਮਿੰਟ ਲਈ ਨਹੀਂ ਰੁਕ ਸਕਦੀ। ਜਦੋਂ ਮੈਂ ਕੋਈ ਕਾਮੇਡੀ ਸੀਨ ਦੇਖਦੀ ਜਾਂ ਸ਼ੂਟ ਕਰਦੀ ਹਾਂ, ਤਾਂ ਮੈਂ ਸੱਚਮੁੱਚ ਹੱਸਦੇ ਹੋਏ ਫਰਸ਼ 'ਤੇ ਲੇਟ ਜਾਂਦੀ ਹਾਂ ਅਤੇ ਕਈ ਵਾਰ ਸ਼ੂਟ ਨੂੰ ਰੋਕਣਾ ਪੈਂਦਾ ਹੈ।ਅਦਾਕਾਰਾ ਇਸ ਦੁਰਲੱਭ ਬਿਮਾਰੀ ਕਾਰਨ ਨਾ ਸਿਰਫ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਖਰਾਬ ਹੋ ਰਹੀ ਹੈ, ਸਗੋਂ ਉਨ੍ਹਾਂ ਨੂੰ ਨਿੱਜੀ ਜ਼ਿੰਦਗੀ 'ਚ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨੁਸ਼ਕਾ ਮੁਤਾਬਕ ਹੱਸਣ ਦੀ ਇਹ ਪ੍ਰਕਿਰਿਆ ਕੁਝ ਪਲਾਂ ਲਈ ਨਹੀਂ ਰਹਿੰਦੀ, ਬਲਕਿ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਅਤੇ ਕਾਫ਼ੀ ਗੰਭੀਰ ਹੋ ਸਕਦੀ ਹੈ। ਉਹ ਦੱਸਦੀ ਹੈ ਕਿ ਕਈ ਵਾਰ ਇਹ ਇੰਨਾ ਲੰਬਾ ਹੋ ਜਾਂਦਾ ਹੈ ਕਿ ਇਹ 20 ਮਿੰਟ ਤੱਕ ਵੱਧ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ- ਕੰਗਨਾ ਰਣੌਤ ਨੇ 'ਲੋਕ ਸਭਾ ਮੈਂਬਰ' ਵਜੋਂ ਚੁੱਕੀ ਸਹੁੰ, ਕਿਹਾ- ਇਸ ਵਾਰ ਵਿਰੋਧੀ ਧਿਰ ਜ਼ਿਆਦਾ ਜ਼ਿੰਮੇਵਾਰ ਹੋਵੇਗਾ ਸਾਬਤ

ਕੰਮ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ 2023 'ਚ ਰਿਲੀਜ਼ ਹੋਈ 'ਮਿਸ ਸ਼ੈਟੀ ਮਿਸਟਰ ਪੋਲਿਸ਼ਟੀ' 'ਚ ਨਜ਼ਰ ਆਈ ਹੈ। ਉਸ ਦੀਆਂ ਆਉਣ ਵਾਲੀਆਂ ਫਿਲਮਾਂ 'ਘਾਟੀ' (ਤੇਲਗੂ) ਅਤੇ 'ਕਥਾਨਾਰ ਦਿ ਵਾਈਲਡ ਸੋਰਸਰ' (ਮਲਿਆਲਮ) ਹਨ, ਜੋ ਇਸ ਸਮੇਂ ਨਿਰਮਾਣ ਪੜਾਅ 'ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News