ਬੀ ਪਰਾਕ ਦੇ ਗੀਤ ''ਫਿਲਹਾਲ- 2 ਮੁਹੱਬਤ'' ਨੇ ਬਣਾਇਆ ਰਿਕਾਰਡ, ਹਾਸਲ ਕੀਤੇ 200 ਮਿਲੀਅਨ ਵਿਊਜ਼

07/20/2021 1:02:46 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੇ ਸਿੰਗਲ ਟਰੈਕ 'ਫਿਲਹਾਲ-2 ਮੁਹੱਬਤ' ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਹ ਗੀਤ ਯੂ-ਟਿਊਬ 'ਤੇ ਇੰਡੀਆ ਦਾ ਸਭ ਤੋਂ ਤੇਜ਼ 100 ਅਤੇ 200 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗੀਤ ਬਣ ਗਿਆ ਹੈ। 3 ਦਿਨ ਤੋਂ ਪਹਿਲਾ ਹੀ ਇਸ ਗਾਣੇ ਨੂੰ 100 ਮਿਲੀਅਨ ਲੋਕਾਂ ਨੇ ਵੇਖ ਲਿਆ ਸੀ ਅਤੇ 10 ਦਿਨ ਤੋਂ ਪਹਿਲਾਂ ਹੀ ਇਹ ਆਂਕੜਾ 100 ਮਿਲੀਅਨ ਤੋਂ ਪਾਰ ਹੋ ਗਿਆ।  

PunjabKesari
ਭਾਰਤ ਦਾ ਕੋਈ ਵੀ ਗਾਣਾ ਇਸ ਤੋਂ ਪਹਿਲਾ ਅਜਿਹਾ ਕਾਰਨਾਮਾ ਨਹੀਂ ਕਰ ਸਕਿਆ ਹੈ। ਜਾਨੀ ਅਤੇ ਬੀ ਪਰਾਕ ਨੇ ਆਪਣੇ ਗੀਤਾਂ ਨਾਲ ਇੰਡੀਅਨ ਮਿਊਜ਼ਿਕ ਦਾ ਮਾਣ ਵਧਾਇਆ ਹੈ। ਅਜੇ ਤਕ ਦੁਨੀਆ ਭਰ 'ਚ ਸਭ ਤੋਂ ਤੇਜ਼ 100 ਮਿਲੀਅਨ ਵਿਊਜ਼ ਹਾਸਿਲ ਕਰਨ 'ਚ ਇਹ ਗੀਤ ਟਾਪ 10 ਦੀ ਲਿਸਟ 'ਚ 10ਵੇਂ ਨੰਬਰ 'ਤੇ ਰਿਹਾ ਹੈ। ਇਸ ਤੋਂ ਬਾਅਦ ਹੀ 200 ਮਿਲੀਅਨ ਵਿਊਜ਼ ਦੀ ਲਿਸਟ 'ਚ ਇਹ 6ਵੇਂ ਨੰਬਰ 'ਤੇ ਹੈ। 
ਅਕਸ਼ੇ ਕੁਮਾਰ ਤੇ ਨੂਪੁਰ ਸੇਨਨ ਨੇ ਇਸ ਗੀਤ ਨੂੰ ਹੋਰ ਜ਼ਿਆਦਾ ਗ੍ਰੈਂਡ ਬਣਾਇਆ ਹੈ। ਇਹੀ ਕਾਰਨ ਹੈ ਕਿ ਇਸ ਗੀਤ ਨੂੰ ਇਨ੍ਹਾਂ ਜ਼ਿਆਦਾ ਪਿਆਰ ਮਿਲਿਆ। ਇਸ ਤੋਂ ਪਹਿਲਾ 'ਫਿਲਹਾਲ' ਗੀਤ ਦੇ 24 ਦਿਨਾਂ 'ਚ 300 ਮਿਲੀਅਨ ਵਿਊਜ਼ ਹੋ ਗਏ ਸਨ। ਜੋ ਦੁਨੀਆ ਭਰ 'ਚ ਸਭ ਤੋਂ ਤੇਜ਼ 300 ਮਿਲੀਅਨ ਹਾਸਿਲ ਕਰਨ 'ਚ 6ਵੇਂ ਨੰਬਰ 'ਤੇ ਹੈ। 


Aarti dhillon

Content Editor

Related News