ਬੀ ਪਰਾਕ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਬੈਸਟ ਪਲੇਬੈਕ ਸਿੰਗਰ ਦਾ ਫ਼ਿਲਮਫੇਅਰ ਐਵਾਰਡ

Wednesday, Aug 31, 2022 - 12:09 PM (IST)

ਬੀ ਪਰਾਕ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਬੈਸਟ ਪਲੇਬੈਕ ਸਿੰਗਰ ਦਾ ਫ਼ਿਲਮਫੇਅਰ ਐਵਾਰਡ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦੀ ਹੁਣ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ ’ਚ ਚੜ੍ਹਾਈ ਹੈ। ਬੀ ਪਰਾਕ ਨੇ ਅਜਿਹੇ ਕਈ ਗੀਤ ਪੰਜਾਬੀ ਤੇ ਹਿੰਦੀ ਸੰਗੀਤ ਇੰਡਸਟਰੀ ਨੂੰ ਦਿੱਤੇ ਹਨ, ਜੋ ਇਤਿਹਾਸ ਰੱਚ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ

ਬੀਤੇ ਦਿਨੀਂ ਬੀ ਪਰਾਕ ਨੇ ਆਪਣੀਆਂ ਉਪਲੱਬਧੀਆਂ ਦੀ ਲਿਸਟ ’ਚ ਇਕ ਹੋਰ ਸਨਮਾਨ ਜੋੜ ਲਿਆ ਹੈ। ਬੀ ਪਰਾਕ ਨੂੰ 67ਵੇਂ ਫ਼ਿਲਮਫੇਅਰ ਐਵਾਰਡਸ 2022 ’ਚ ਬੈਸਟ ਪਲੇਬੈਕ ਸਿੰਗਰ ਮੇਲ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਬੀ ਪਰਾਕ ਨੂੰ ਇਹ ਐਵਾਰਡ ‘ਸ਼ੇਰਸ਼ਾਹ’ ਫ਼ਿਲਮ ਲਈ ਗਾਏ ਗੀਤ ‘ਮਨ ਭਰਿਆ’ ਲਈ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਬੀ ਪਰਾਕ ਤੋਂ ਇਲਾਵਾ ਇਸ ਕੈਟਾਗਿਰੀ ’ਚ ਅਰਿਜੀਤ ਸਿੰਘ, ਦਵਿੰਦਰਪਾਲ ਸਿੰਘ ਤੇ ਜੁਬਿਨ ਨੁਟਿਆਲ ਵੀ ਨਾਮੀਨੇਟ ਹੋਏ ਸਨ ਪਰ ਬੀ ਪਰਾਕ ਨੇ ਇਨ੍ਹਾਂ ਤਿੰਨਾਂ ਨੂੰ ਪਛਾੜ ਕੇ ਇਹ ਐਵਾਰਡ ਆਪਣੇ ਨਾਂ ਕੀਤਾ ਹੈ।

PunjabKesari

ਬੀ ਪਰਾਕ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਨ੍ਹਾਂ ਦੇ ਗੀਤ ਆਗਾਮੀ ਪੰਜਾਬੀ ਫ਼ਿਲਮ ‘ਮੋਹ’ ਤੋਂ ਰਿਲੀਜ਼ ਹੋ ਰਹੇ ਹਨ। ਇਨ੍ਹਾਂ ਗੀਤਾਂ ਨੂੰ ਬੀ ਪਰਾਕ ਨੇ ਚਾਹੁਣ ਵਾਲੇ ਰੱਜ ਕੇ ਪਿਆਰ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News