ਆਯੁਸ਼ਮਾਨ ਨੇ ਦਿਖਾਈ ਭਤੀਜੀ ਦੀ ਪਿਆਰੀ ਝਲਕ, ਪਿਤਾ ਦੇ ਸੀਨੇ ਨਾਲ ਲੱਗ ਸੁੱਤੀ ਸਕੂਨ ਦੀ ਨੀਂਦ

2021-09-13T12:10:46.07

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੀ ਭਤੀਜੀ ਅਰਜੋਈ ਖੁਰਾਣਾ ਅਤੇ ਛੋਟੇ ਭਰਾ ਅਪਾਰਸ਼ਕਤੀ ਖੁਰਾਣਾ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਅਪਾਰਸ਼ਕਤੀ ਦੀ ਧੀ ਅਰਜੋਈ ਬਹੁਤ ਪਿਆਰੀ ਲੱਗ ਰਹੀ ਹੈ। ਉਹ ਆਪਣੇ ਪਿਤਾ ਅਪਾਰਸ਼ਕਤੀ ਦੇ ਮੋਢੇ 'ਤੇ ਸਿਰ ਰੱਖ ਕੇ ਗੂੜੀ ਨੀਂਦ ਸੌਂ ਰਹੀ ਹੈ। ਅਪਾਰਸ਼ਕਤੀ ਵੀ ਉਸ ਨੂੰ ਪਿਆਰ ਨਾਲ ਸਹਿਲਾਉਂਦਾ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਉਸ ਦੀ ਇਹ ਤਸਵੀਰ ਕੁਝ ਮਿੰਟਾਂ 'ਚ ਵਾਇਰਲ ਹੋ ਗਈ ਹੈ। 

PunjabKesari

ਆਯੁਸ਼ਮਾਨ ਖੁਰਾਨਾ ਨੇ ਇਸ ਤਸਵੀਰ ਨੂੰ ਇੰਸਟਾਗ੍ਰਾਮ ਸਟੋਰੀ 'ਚ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਭਰਾ ਅਪਾਰਸ਼ਕਤੀ ਅਤੇ ਉਸ ਦੀ ਪਤਨੀ ਆਕ੍ਰਿਤੀ ਆਹੂਜਾ ਨੂੰ ਟੈਗ ਕੀਤਾ ਹੈ। ਉਸ ਨੇ ਇਸ ਤਸਵੀਰ 'ਤੇ ਪਿਆਰ ਦਾ ਇਮੋਜੀ ਵੀ ਲਗਾਇਆ ਹੈ। ਅਰਜੋਈ ਦੇ ਜਨਮ ਤੋਂ ਬਾਅਦ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਪਾਪਾ ਅਪਾਰਸ਼ਕਤੀ ਅਤੇ ਮੰਮੀ ਆਕ੍ਰਿਤੀ ਉਨ੍ਹਾਂ ਦਾ ਖ਼ਾਸ ਧਿਆਨ ਰੱਖ ਰਹੇ ਹਨ। ਅਰਜੋਈ ਦੇ ਤਾਇਆ ਯਾਨੀ ਆਯੁਸ਼ਮਾਨ ਖੁਰਾਨਾ ਵੀ ਆਪਣੀ ਭਤੀਜੀ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਹਨ। 

PunjabKesari

ਦੱਸ ਦੇਈਏ ਕਿ ਅਪਰਸ਼ਕਤੀ ਖੁਰਾਣਾ ਅਤੇ ਆਕ੍ਰਿਤੀ ਖੁਰਾਣਾ ਦਾ ਵਿਆਹ 2014 'ਚ ਹੋਇਆ ਸੀ। ਦੋਵੇਂ ਵਿਆਹ ਦੇ ਲਗਭਗ 7 ਸਾਲਾਂ ਬਾਅਦ ਮਾਪੇ ਬਣ ਗਏ ਹਨ। ਅਪਾਰਸ਼ਕਤੀ ਖੁਰਾਣਾ ਨੇ ਇਹ ਖੁਸ਼ਖਬਰੀ ਸਿਰਫ 2 ਮਹੀਨੇ ਪਹਿਲਾਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਉਨ੍ਹਾਂ ਇੱਕ ਮਜ਼ਾਕੀਆ ਕੈਪਸ਼ਨ ਨਾਲ ਖੁਸ਼ਖਬਰੀ ਦੱਸੀ ਸੀ। ਆਕ੍ਰਿਤੀ ਦੇ ਬੇਬੀ ਬੰਪ ਨੂੰ ਚੁੰਮਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ, ''ਤਾਲਾਬੰਦੀ 'ਚ ਕੰਮ ਤਾਂ ਐਕਸਪੈਂਡ ਨਹੀਂ ਹੋਇਆ ਤਾਂ ਅਸੀਂ ਸੋਚਿਆ ਕਿ ਪਰਿਵਾਰ ਐਕਸਪੈਂਡ ਕਰ ਲਈਏ। ਅਪਾਰਸ਼ਕਤੀ ਨੇ 'ਲੂਕਾ ਛੁਪੀ', 'ਇਸਤਰੀ', 'ਪਤੀ ਪਤਨੀ ਔਰ ਵੋਹ' ਵਰਗੀਆਂ ਫ਼ਿਲਮਾਂ ਨਾਲ ਕਾਫ਼ੀ ਸੁਰਖੀਆਂ ਬਟੋਰੀਆਂ ਹਨ।

PunjabKesari
 


sunita

Content Editor sunita