ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ''ਚ ਆਯੁਸ਼ਮਾਨ ਖੁਰਾਨਾ ਨੂੰ ਇਸ ਵਜ੍ਹਾ ਕਾਰਨ ਮਿਲੀ ਜਗ੍ਹਾ
Wednesday, Sep 23, 2020 - 12:13 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਆਪਣੀਆਂ ਫ਼ਿਲਮਾਂ ਨਾਲ ਲਗਾਤਾਰ ਖ਼ਾਸ ਪਛਾਣ ਬਣਾਉਂਦੇ ਜਾ ਰਹੇ ਹਨ। ਭਾਰਤ 'ਚ ਵੱਡੇ ਪੁਰਸਕਾਰ ਜਿੱਤਣ ਤੋਂ ਬਾਅਦ ਹੁਣ ਅਦਾਕਾਰ ਨੇ ਦੁਨੀਆਭਰ 'ਚ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਪੀ. ਐੱਮ. ਮੋਦੀ ਦਾ ਨਾਂ ਆਗੂਆਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਆਯੁਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਇਕ ਇਨਫੋਬੈਨਰ ਸਾਂਝਾ ਕੀਤਾ ਹੈ। ਆਯੁਸ਼ਮਾਨ ਖੁਰਾਨਾ ਦਾ ਨਾਂ ਇਸ ਲਿਸਟ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉਧਰ ਟਾਈਮ ਮੈਗਜ਼ੀਨ 'ਚ ਆਯੁਸ਼ਮਾਨ ਖੁਰਾਨਾ ਲਈ ਦੀਪਿਕਾ ਪਾਦੂਕੋਣ ਨੇ ਇਕ ਨੋਟ ਲਿਖਿਆ ਹੈ। ਦੀਪਿਕਾ ਪਾਦੂਕੋਣ ਨੇ ਲਿਖਿਆ ਹੈ ਮੈਨੂੰ ਆਯੁਸ਼ਮਾਨ ਖੁਰਾਨਾ ਦੀ ਡੈਬਿਊ ਫ਼ਿਲਮ 'ਵਿੱਕੀ ਡੋਨਰ' ਤੋਂ ਯਾਦ ਹੈ। ਉਂਝ ਇੰਟਰਟੇਨਮੈਂਟ ਇੰਡਸਟਰੀ ਤੋਂ ਕਈ ਹੋਰ ਮਾਧਿਅਮਾਂ ਰਾਹੀਂ ਸਾਲਾਂ ਤੋਂ ਹੀ ਜੁੜੇ ਹੋਏ ਹਨ ਪਰ ਤੁਸੀਂ ਤੇ ਅਸੀਂ ਅੱਜ ਉਨ੍ਹਾਂ ਦੀ ਵਜ੍ਹਾ ਕਰਕੇ ਗੱਲ ਕਰ ਰਹੇ ਹਾਂ, ਉਹ ਹੈ ਉਨ੍ਹਾਂ ਦੇ ਫ਼ਿਲਮ ਮਾਧਿਅਮ ਰਾਹੀਂ ਸ਼ਾਨਦਾਰ ਕਿਰਦਾਰਾਂ ਦਾ ਪ੍ਰਭਾਵ।
ਟਾਈਮ ਦੀ ਅਧਿਕਾਰਤ ਵੈੱਬਸਾਈਟ 'ਚ ਦਿੱਤੇ ਗਏ ਦੀਪਿਕਾ ਪਾਦੂਕੋਣ ਦੇ ਮੈਸੇਜ 'ਚ ਅੱਗੇ ਲਿਖਿਆ ਹੈ ਭਾਰਤ ਦੀ 1.3 ਬਿਲੀਅਨ ਤੋਂ ਜ਼ਿਆਦਾ ਦੀ ਆਬਾਦੀ 'ਚ ਸਿਰਫ਼ ਕੁਝ ਹੀ ਫੀਸਦੀ ਲੋਕ ਆਪਣੇ ਸੁਫ਼ਨਿਆਂ ਨੂੰ ਜਿਊਂਦੇ ਦੇਖਦੇ ਹਨ ਤੇ ਆਯੂਸ਼ਮਾਨ ਖੁਰਾਨਾ ਉਨ੍ਹਾਂ 'ਚੋਂ ਇਕ ਹਨ। ਆਯੁਸ਼ਮਾਨ ਖੁਰਾਨਾ ਦਾ ਟਾਈਮ 100 ਲਿਸਟ 'ਚ ਸ਼ਾਮਲ ਹੋਣਾ ਬਾਲੀਵੁੱਡ ਲਈ ਵੀ ਖ਼ਾਸ ਕੀਰਤੀਮਾਨ ਹੈ।