ਆਯੁਸ਼ਮਾਨ ਖੁਰਾਨਾ ਨੇ ''ਬਾਰਡਰ 2'' ''ਚ ਕੰਮ ਕਰਨ ਤੋਂ ਕੀਤਾ ਇਨਕਾਰ, ਜਾਣੋ ਕਾਰਨ

Wednesday, Aug 07, 2024 - 03:44 PM (IST)

ਮੁੰਬਈ- ਆਯੁਸ਼ਮਾਨ ਖੁਰਾਨਾ ਨੇ ਆਪਣੇ 12 ਸਾਲ ਦੇ ਲੰਬੇ ਕਰੀਅਰ 'ਚ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।ਸਾਲ 1997 'ਚ ਫਿਲਮ 'ਬਾਰਡਰ' ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਖੂਬ ਧਮਾਲ ਮਚਾਇਆ ਸੀ। ਫਿਰ ਸੰਨੀ ਦਿਓਲ ਨੇ ਇਸ ਸਾਲ 'ਬਾਰਡਰ 2' ਦਾ ਐਲਾਨ ਕੀਤਾ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਸੀਕਵਲ 'ਚ ਆਯੁਸ਼ਮਾਨ ਖੁਰਾਨਾ ਇੱਕ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਹਾਲਾਂਕਿ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਨੇ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - Vijay Verma ਨੇ ਸਾਂਝੀ ਕੀਤੀ RIP ਮੈਸੇਜ ਵਾਲੀ ਆਪਣੀ ਤਸਵੀਰ, ਪ੍ਰਸ਼ੰਸਕਾਂ ਨੇ ਲਗਾਈ ਫਟਕਾਰ, ਮੰਗੀ ਮੁਆਫੀ

ਰਿਪੋਰਟ ਮੁਤਾਬਕ, ਅਦਾਕਾਰ ਇਸ ਫਿਲਮ 'ਚ ਸੰਨੀ ਦਿਓਲ ਦੇ ਨਾਲ ਆਪਣੀ ਭੂਮਿਕਾ ਨੂੰ ਲੈ ਕੇ ਉਲਝਣ ਵਿੱਚ ਸੀ।ਕਿਹਾ ਜਾ ਰਿਹਾ ਸੀ ਕਿ ਨਿਰਮਾਤਾ ਤੇ ਆਯੁਸ਼ਮਾਨ ਦੋਵੇਂ ਇਕੱਠੇ ਕੰਮ ਕਰਨ ਲਈ ਉਤਸ਼ਾਹਿਤ ਹਨ। ਆਯੁਸ਼ਮਾਨ ਨੇ ਫਿਲਮ 'ਚ ਸਿਪਾਹੀ ਦੀ ਭੂਮਿਕਾ ਨਿਭਾਉਣੀ ਸੀ ਪਰ ਆਯੁਸ਼ਮਾਨ ਨੂੰ ਲੱਗਾ ਕਿ ਦਿਓਲ ਡੋਮੀਨੇਸ਼ਨ ਪ੍ਰੋਜੈਕਟ 'ਚ ਫਿੱਟ ਨਹੀਂ ਬੈਠ ਸਕਣਗੇ ਅਤੇ ਇਸ ਲਈ ਉਨ੍ਹਾਂ ਨੇ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਮੁੰਬਈ 'ਚ ਭਾਰੀ ਮੀਂਹ ਕਾਰਨ ਅਕਸ਼ੈ ਦੀ ਫਿਲਮ 'ਵੈਲਕਮ 3' ਦਾ ਸੈੱਟ ਹੋਇਆ ਤਬਾਹ, ਮੇਕਰਸ ਨੇ ਰੋਕੀ ਸ਼ੂਟਿੰਗ

ਦਿਲਜੀਤ ਦੁਸਾਂਝ ਆ ਸਕਦੇ ਹਨ ਨਜ਼ਰ

ਹਾਲ ਹੀ 'ਚ ਅਫਵਾਹ ਸੀ ਕਿ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਵੀ ਇਸ ਵਾਰ ਡਰਾਮੇ 'ਚ ਨਜ਼ਰ ਆਉਣਗੇ। ਇਸ ਬਾਰੇ ਗੱਲ ਕਰਦੇ ਹੋਏ, ਸੂਤਰ ਨੇ ਕਿਹਾ, "ਅਜੇ ਤੱਕ ਕੁਝ ਵੀ ਪੁਸ਼ਟੀ ਨਹੀਂ ਹੋਈ ਹੈ। ਪਰ ਮੇਕਰਸ ਨੇ ਦਿਲਜੀਤ ਨਾਲ ਸੰਪਰਕ ਕੀਤਾ ਹੈ। ਉੱਤਰੀ ਭਾਰਤ 'ਚ ਉਨ੍ਹਾਂ ਦਾ ਇੱਕ Strong audience base ਹੈ, ਇਸ ਲਈ ਦਿਲਜੀਤ ਅਤੇ ਸੰਨੀ ਨੂੰ ਸਕਰੀਨ 'ਤੇ ਇਕੱਠੇ ਦੇਖਣਾ ਇੱਕ ਟ੍ਰੀਟ ਹੋਵੇਗਾ। ਫਿਲਮ ਦੇ ਨਵੰਬਰ ਤੱਕ ਫਲੋਰ 'ਤੇ ਜਾਣ ਦੀ ਉਮੀਦ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News