ਰਾਸ਼ਟਰ-ਨਿਰਮਾਣ ’ਤੇ ਚਰਚਾ ਲਈ ਇਕੱਠੇ ਹੋਏ ਟੋਨੀ ਏਬਾਟ, ਆਯੁਸ਼ਮਾਨ ਖੁਰਾਨਾ, ਪੁਲੇਲਾ ਗੋਪੀਚੰਦ

Monday, Feb 26, 2024 - 12:02 PM (IST)

ਰਾਸ਼ਟਰ-ਨਿਰਮਾਣ ’ਤੇ ਚਰਚਾ ਲਈ ਇਕੱਠੇ ਹੋਏ ਟੋਨੀ ਏਬਾਟ, ਆਯੁਸ਼ਮਾਨ ਖੁਰਾਨਾ, ਪੁਲੇਲਾ ਗੋਪੀਚੰਦ

ਮੁੰਬਈ (ਬਿਊਰੋ) - ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਦੇਸ਼ ’ਤੇ ਮਹੱਤਵਪੂਰਨ ਸੱਭਿਆਚਾਰਕ ਤੇ ਸਮਾਜਿਕ ਪ੍ਰਭਾਵ ਪਾਇਆ ਹੈ। ਉਸ ਦੀਆਂ ਸੋਚ-ਪ੍ਰੇਰਕ ਫ਼ਿਲਮਾਂ, ਜੋ ਕਿ ਸਮਾਵੇਸ਼ ਨੂੰ ਤਰਜੀਹ ਦਿੰਦੀਆਂ ਹਨ ਤੇ ਰਾਸ਼ਟਰ-ਨਿਰਮਾਣ ’ਚ ਯੋਗਦਾਨ ਪਾਉਂਦੀਆਂ ਹਨ, ਨੇ ਉਸ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਇਕ ਮੈਗਜ਼ੀਨ ਨੇ ਆਯੁਸ਼ਮਾਨ ਖੁਰਾਨਾ ਨੂੰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ’ਚੋਂ ਇਕ ਦੱਸ ਕੇ ਉਸ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਲਈ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਨੈਸ਼ਨਲ ਐਵਾਰਡ ਜੇਤੂ ਫ਼ਿਲਮ ਨਿਰਮਾਤਾ ਕੁਮਾਰ ਸਾਹਨੀ ਦਾ ਦਿਹਾਂਤ, 83 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

ਜੀਵਨ ਦੇ ਵੱਖ-ਵੱਖ ਖੇਤਰਾਂ ’ਚ ਉਨ੍ਹਾਂ ਦਾ ਯੋਗਦਾਨ ਅਜਿਹਾ ਹੈ ਕਿ ਹੁਣ ਆਯੁਸ਼ਮਾਨ ਨੂੰ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਏਬਾਟ, ਬੈਡਮਿੰਟਨ ਆਈਕਨ ਪੁਲੇਲਾ ਗੋਪੀਚੰਦ, ਆਮਿਰ ਹੁਸੈਨ ਲੋਨ ਜੰਮੂ ਤੇ ਕਸ਼ਮੀਰ ਪੈਰਾ ਕ੍ਰਿਕਟ ਟੀਮ ਦੇ ਕਪਤਾਨ ਤੇ ਹੋਰ ਕਈਆਂ ਦਿੱਗਜਾਂ ਨਾਲ ਭਵਿੱਖ ਲਈ ਰਾਸ਼ਟਰ ਨਿਰਮਾਣ ਦੇ ਵਿਚਾਰਾਂ ’ਤੇ ਚਰਚਾ ਕਰਨ ਲਈ ਸ਼ਾਮਲ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News