ਆਯੁਸ਼ਮਾਨ ਦੇ ਘਰ ਆਇਆ ਨਵਾਂ ਮਹਿਮਾਨ, ਤਾਹਿਰਾ ਕਸ਼ਯਪ ਨੇ ਸਾਂਝੀ ਕੀਤੀ ਤਸਵੀਰ

Monday, Dec 14, 2020 - 03:04 PM (IST)

ਆਯੁਸ਼ਮਾਨ ਦੇ ਘਰ ਆਇਆ ਨਵਾਂ ਮਹਿਮਾਨ, ਤਾਹਿਰਾ ਕਸ਼ਯਪ ਨੇ ਸਾਂਝੀ ਕੀਤੀ ਤਸਵੀਰ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਤਾਹਿਰਾ ਬੇਸ਼ਕ ਮੇਨ ਸਟ੍ਰੀਮ ਬਾਲੀਵੁੱਡ ਨਾਲ ਤਾਅਲੁਕ ਨਹੀਂ ਰੱਖਦੀ ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਾਰਨ ਅਕਸਰ ਖ਼ਬਰਾਂ 'ਚ ਆ ਜਾਂਦੀ ਹੈ।

ਆਯੁਸ਼ਮਾਨ ਤੇ ਤਾਹਿਰਾ ਕਾਫ਼ੀ ਕਿਊਟ ਤੇ ਲਵਿੰਗ ਕਪਲ ਹਨ, ਦੋਵੇਂ ਸੋਸ਼ਲ ਮੀਡੀਆ 'ਤੇ ਅਕਸਰ ਇਕ-ਦੂਜੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਤਾਹਿਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਘਰ ਆਉਣ ਵਾਲੇ ਨਵੇਂ ਮਹਿਮਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari
ਜੀ ਹਾਂ, ਆਯੁਸ਼ਮਾਨ ਤੇ ਤਾਹਿਰਾ ਦੇ ਘਰ ਨਵਾਂ ਮਹਿਮਾਨ ਆਇਆ ਹੈ ਉਹ ਵੀ ਲੜਕੀ ਤੇ ਇਸ ਦਾ ਐਲਾਨ ਖ਼ੁਦ ਤਾਹਿਰਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਕੀਤਾ ਹੈ। ਤਾਹਿਰਾ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਸ 'ਚ ਉਹ ਨਵੇਂ ਮਹਿਮਾਨ ਨਾਲ ਖੇਡਦੀ ਨਜ਼ਰ ਆ ਰਹੀ ਹੈ। ਪਰ...ਪਰ...ਪਰ ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਹੋਰ ਸਮਝੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਯੁਸ਼ਮਾਨ ਤੇ ਤਾਹਿਰਾ ਦੇ ਘਰ ਆਉਣ ਵਾਲਾ ਨਵਾਂ ਮਹਿਮਾਨ ਇਕ ਪਪੀ/ਕੁੱਤੇ ਦਾ ਬੱਚਾ (Puppy) ਹੈ, ਜਿਸ ਨਾਲ ਤਾਹਿਰਾ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਤਸਵੀਰਾਂ ਸ਼ੇਅਰ ਕਰਦੇ ਹੋਏ ਤਾਹਿਰਾ ਨੇ ਲਿਖਿਆ ਹੈ, 'ਸਾਡੇ ਪਰਿਵਾਰ ਦਾ ਨਵਾਂ ਮੈਂਬਰ...ਇਹ ਇਕ ਲੜਕੀ ਹੈ ਤੇ ਇਸ ਦਾ ਨਾਂ ਪੀਨਟ ਹੈ। ਸਾਨੂੰ ਸਾਰਿਆਂ ਨੂੰ ਇਸ 'ਤੇ ਬਹੁਤ ਪਿਆਰ ਆ ਰਿਹਾ ਹੈ। ਮੇਰੇ ਹੇਅਰ ਐਕਸਟੈਂਸ਼ਨ ਦੀ ਹੀ ਤਰ੍ਹਾਂ ਪੀਨਟ ਦੀ ਵੀ ਇਕ ਕਹਾਣੀ ਹੈ, ਜਿਸ ਸ਼ਖਸ ਨੇ ਸਾਨੂੰ ਪੀਨਟ ਤਕ ਪਹੁੰਚਾਉਣ 'ਚ ਮਦਦ ਕੀਤੀ, ਉਸ ਨੇ ਸਾਨੂੰ ਦੱਸਿਆ ਕਿ ਲੋਕ ਹਮੇਸ਼ਾ ਪਹਿਲੇ ਲੜਕੇ ਨੂੰ ਚੁਣਦੇ ਹਨ। ਇਸ ਲਈ ਪੀਨਟ ਦਾ ਭਰਾ ਭਾਵੇਂ ਕਿੰਨਾ ਹੀ ਪਿਆਰਾ ਹੋਵੇ, ਉਸ ਨਾਲ ਫਰਕ ਨਹੀਂ ਪੈਂਦਾ।

PunjabKesari

ਮੈਂ ਪੀਨਟ ਨੂੰ ਆਪਣੀ ਸੈਕੰਡ ਚੁਆਇਸ ਨਹੀਂ ਬਣਾਉਣਾ ਚਾਹੁੰਦੀ ਸੀ। ਤੁਸੀਂ ਲੋਕ ਪਲੀਜ਼ ਇਨ੍ਹਾਂ ਦਾ ਸਵਾਗਤ ਕਰੋ।' ਤਾਹਿਰਾ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਦਿਓਰ ਤੇ ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਨਾ ਨੇ ਵੀ ਕੁਮੈਂਟ ਕੀਤਾ ਹੈ। ਅਪਾਰ ਨੇ ਲਿਖਿਆ, 'ਮੈਂ ਤੁਰੰਤ ਘਰ ਆ ਰਿਹਾ ਹਾਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਦਾ ਸਵਾਗਤ ਕਰਨ।' ਉੱਥੇ ਹੀ ਨੁਸਰਤ ਭਰੂਚਾ ਨੇ ਪੀਨਟ ਨੂੰ ਦੇਖ ਕੇ ਤੁਰੰਤ ਘਰ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ।

PunjabKesari


author

sunita

Content Editor

Related News