ਆਯੁਸ਼ਮਾਨ ਦੀ ‘ਡਾਕਟਰ ਜੀ’ ਨੇ ਪਹਿਲੇ ਦਿਨ ਉਮੀਦ ਤੋਂ ਵੱਧ ਕੀਤੀ ਕਮਾਈ, ਵੀਕੈਂਡ ’ਤੇ ਕਰੇਗੀ ਜ਼ਬਰਦਸਤ ਕਲੈਕਸ਼ਨ

Saturday, Oct 15, 2022 - 10:43 AM (IST)

ਆਯੁਸ਼ਮਾਨ ਦੀ ‘ਡਾਕਟਰ ਜੀ’ ਨੇ ਪਹਿਲੇ ਦਿਨ ਉਮੀਦ ਤੋਂ ਵੱਧ ਕੀਤੀ ਕਮਾਈ, ਵੀਕੈਂਡ ’ਤੇ ਕਰੇਗੀ ਜ਼ਬਰਦਸਤ ਕਲੈਕਸ਼ਨ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਕਾਮੇਡੀ ਡਰਾਮਾ ਫ਼ਿਲਮ ‘ਡਾਕਟਰ ਜੀ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ’ਚ ਆਯੁਸ਼ਮਾਨ ਦੇ ਨਾਲ ਰਕੁਲ ਪ੍ਰੀਤ ਸਿੰਘ ਅਤੇ ਸ਼ੈਫਾਲੀ ਸ਼ਾਹ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਹੁਣ ਫ਼ਿਲਮ ਦੇ ਪਹਿਲੇ ਦਿਨ ਦੀ ਕਲੈਕਸ਼ਨ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਰਾਜਸਥਾਨ ਸਰਕਾਰ ਨੇ ਰੇਵਤੀ ਅਤੇ ਸਤਿਆਜੀਤ ਦੂਬੇ ਦੀ ਫ਼ਿਲਮ ‘ਏ ਜ਼ਿੰਦਗੀ’ ਨੂੰ ਟੈਕਸ ਮੁਕਤ ਕੀਤਾ ਐਲਾਨ

ਫ਼ਿਲਮ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਫ਼ਿਲਮ ‘ਡਾਕਟਰ ਜੀ’ 1 ਤੋਂ 2 ਕਰੋੜ ਰੁਪਏ ਤੱਕ ਕਮਾਈ ਕਰੇਗੀ। ਹਾਲਾਂਕਿ ਫ਼ਿਲਮ ਨੂੰ ਲੈ ਕੇ ਕੋਈ ਜ਼ਿਆਦਾ ਪ੍ਰਮੋਸ਼ਨ ਨਹੀਂ ਸੀ, ਫਿਰ ਵੀ ਡਾਕਟਰ ਜੀ ਪਹਿਲੇ ਦਿਨ 3 ਕਰੋੜ ਤੋਂ ਵੱਧ ਦੀ ਕਮਾਈ ਕਰਨ ’ਚ ਕਾਮਯਾਬ ਰਹੀ। 

PunjabKesari

ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਅੰਦਾਜ਼ੇ ਡਾਕਟਰ ਜੀ ਨੇ ਪਹਿਲੇ ਦਿਨ ਬਾਕਸ ਆਫ਼ਿਸ ’ਤੇ 3 ਤੋਂ 3.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ।ਡਾਕਟਰ ਜੀ ਦੇ ਓਪਨਿੰਗ ਡੇਅ ਦੇ ਕਲੈਕਸ਼ਨ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਸ਼ਨੀਵਾਰ ਅਤੇ ਐਤਵਾਰ ਨੂੰ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਕਰਸ਼ਿਤ ਕਰੇਗੀ। 

ਇਹ ਵੀ ਪੜ੍ਹੋ : ਆਨੰਦ ਆਹੂਜਾ ਦੀ ਇਸ ਗੱਲ ਕਾਰਨ ਸੋਨਮ ਨੇ ਛੱਡਿਆ ਕਰਵਾ ਚੌਥ , ਕਿਹਾ- ‘ਮੇਰੇ ਪਤੀ ਕਰਵਾ ਚੌਥ ਦੇ ਪ੍ਰਸ਼ੰਸਕ ਨਹੀਂ ਹਨ’

ਇਸ ਦੇ ਨਾਲ ਹੀ ਫ਼ਿਲਮ ਦੀ ਕਮਾਈ ’ਚ 50 ਤੋਂ 60 ਫ਼ੀਸਦੀ ਦਾ ਵਾਧਾ ਦੇਖਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਰੀਬ 35 ਕਰੋੜ ਦੇ ਬਜਟ ’ਚ ਬਣੀ ‘ਡਾਕਟਰ ਜੀ’ ਇਸ ਦਾ ਖ਼ਰਚਾ ਆਸਾਨੀ ਨਾਲ ਕੱਢ ਲਵੇਗੀ।


author

Shivani Bassan

Content Editor

Related News