ਆਇਸ਼ਾ ਖ਼ਾਨ ਨੇ ਖੋਲ੍ਹੇ ਮੁਨੱਵਰ ਫਾਰੂਕੀ ਦੀ ਬਾਹਰੀ ਦੁਨੀਆ ਦੇ ਰਾਜ਼, ਕਾਮੇਡੀਅਨ ਨੇ ਕਿਹਾ– ‘ਇਹ ਬਹੁਤ ਜ਼ਿਆਦਾ ਹੋ ਰਿਹਾ’

01/10/2024 2:40:03 PM

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਫਿਨਾਲੇ ਨੂੰ ਕੁਝ ਹੀ ਦਿਨ ਬਚੇ ਹਨ, ਜਿਸ ਕਾਰਨ ਇਹ ਹਫ਼ਤਾ ਕਾਫੀ ਭਾਵੁਕ ਨਜ਼ਰ ਆ ਰਿਹਾ ਹੈ ਕਿਉਂਕਿ ਮੁਕਾਬਲੇਬਾਜ਼ਾਂ ਦੇ ਪਰਿਵਾਰ ਵਾਲਿਆਂ ਨੇ ਘਰ ’ਚ ਐਂਟਰੀ ਕਰ ਲਈ ਹੈ, ਜਿਸ ਤੋਂ ਬਾਅਦ ਕਾਫੀ ਮਸਤੀ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਸੰਭਵ ਨਹੀਂ ਹੈ ਕਿ ਇਸ ਭਾਵਨਾਤਮਕ ਘਟਨਾ ’ਚ ਕੋਈ ਲੜਾਈ ਨਾ ਹੋਵੇ। ਦਰਅਸਲ ਆਇਸ਼ਾ ਖ਼ਾਨ ਤੇ ਮੁਨੱਵਰ ਫਾਰੂਕੀ ਵਿਚਕਾਰ ਲੜਾਈ ਹੁੰਦੀ ਨਜ਼ਰ ਆ ਰਹੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਟੈਂਡਅੱਪ ਕਾਮੇਡੀਅਨ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਹੁਣ ਬਹੁਤ ਜ਼ਿਆਦਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

‘ਬਿੱਗ ਬੌਸ 17’ ਦੇ ਆਗਾਮੀ ਐਪੀਸੋਡ ਦੇ ਪ੍ਰੋਮੋ ’ਚ ਆਇਸ਼ਾ ਮੰਨਾਰਾ ਚੋਪੜਾ, ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਈਸ਼ਾ ਮਾਲਵੀਆ ਤੇ ਸਮਰਥ ਜੁਰੇਲ ਦੇ ਸਾਹਮਣੇ ਮੁਨੱਵਰ ਫਾਰੂਕੀ ਨੂੰ ਕਹਿੰਦੀ ਹੈ, ‘‘ਤੁਹਾਡਾ ਜੋ ਭਾਈ ਹੈ, ਉਹ ਰਿਸ਼ਤਾ ਭੇਜ ਕੇ ਆਇਆ ਸੀ ਬਾਹਰ ਤੇ ਇਕ ਹੋਰ ਕੁੜੀ ਨੂੰ ਤੇ ਤੁਸੀਂ ਨਿੱਜੀ ਕਾਰਨ ਵਰਤ ਰਹੇ ਹੋ ਗੇਮ ’ਚ।’’ ਇਸ ’ਤੇ ਮੁਨੱਵਰ ਕਹਿੰਦਾ ਹੈ, ‘‘ਮੈਂ ਕਿਹੜੇ ਨਿੱਜੀ ਕਾਰਨ ਵਰਤੇ?’’

ਅੱਗੇ ਪ੍ਰੋਮੋ ’ਚ ਆਇਸ਼ਾ ਖ਼ਾਨ ਗੁੱਸੇ ’ਚ ਆ ਜਾਂਦੀ ਹੈ ਤੇ ਮੁਨੱਵਰ ਫਾਰੂਕੀ ਨੂੰ ਚੁੱਪ ਰਹਿਣ ਲਈ ਕਹਿੰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ, ‘‘ਤੁਸੀਂ ਹੁਣ ਨਾ ਬੋਲੋ ਨਹੀਂ ਤਾਂ ਹੋਰ ਗੱਲਾਂ ਸਾਹਮਣੇ ਆ ਜਾਣਗੀਆਂ। ਹੁਣ ਮੈਂ ਇਸ ਸ਼ੋਅ ’ਚ ਸਾਰੇ ਚੀਥੜੇ ਉਡਾ ਕੇ ਜਾਵਾਂਗੀ।’’ ਇਸ ਤੋਂ ਬਾਅਦ ਮੁਨੱਵਰ ਬਿੱਗ ਬੌਸ ਨੂੰ ਕਹਿੰਦੇ ਹਨ ਕਿ ਅਸੀਂ ਗੱਲ ਕਰਨੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਹੋ ਰਿਹਾ ਹੈ।

ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ‘‘ਮੁਨੱਵਰ ਫਾਰੂਕੀ ਦਾ ਰੰਗ ਉੱਡ ਗਿਆ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਆਇਸ਼ਾ ਤੱਥ ਪੇਸ਼ ਕਰ ਰਹੀ ਹੈ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਆਇਸ਼ਾ ਖ਼ਾਨ ਹੁਣ ਖੁੱਲ੍ਹੀਆਂ ਧਮਕੀਆਂ ਦੇ ਰਹੀ ਹੈ, ਮੁਨੱਵਰ ਫਾਰੂਕੀ ਨੂੰ। ਉਸ ਕੋਲ ਅਜੇ ਵੀ ਬਹੁਤ ਕੁਝ ਦੱਸਣ ਲਈ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News