ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ

Wednesday, Sep 06, 2023 - 12:18 PM (IST)

ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਇਨ੍ਹੀਂ ਦਿਨੀਂ ਆਪਣੇ ਮੈਲਬੌਰਨ ਸ਼ੋਅ ਨੂੰ ਲੈ ਕੇ ਚਰਚਾ ’ਚ ਹਨ। ਗੁਰਦਾਸ ਮਾਨ ਮਾਰਗੇਟ ਕੋਰਟ ਏਰੇਨਾ, ਮੈਲਬੌਰਨ ਵਿਖੇ 17 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਸਾਢੇ 6 ਵਜੇ ਪ੍ਰਫਾਰਮ ਕਰਨ ਜਾ ਰਹੇ ਹਨ।

ਦੱਸ ਦੇਈਏ ਕਿ ਇਸ ਏਰੇਨਾ ’ਚ ਪ੍ਰਫਾਰਮ ਕਰਨ ਵਾਲੇ ਗੁਰਦਾਸ ਮਾਨ ਪਹਿਲੇ ਪੰਜਾਬੀ ਗਾਇਕ ਹਨ। ਉਨ੍ਹਾਂ ਤੋਂ ਪਹਿਲਾਂ ਕਿਸੇ ਪੰਜਾਬੀ ਗਾਇਕ ਨੇ ਇਸ ਜਗ੍ਹਾ ਪ੍ਰਫਾਰਮ ਨਹੀਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਦਕਿ ਹੁਣ ਤਕ ਸ਼ੋਅ ਦੀਆਂ 5 ਹਜ਼ਾਰ ਤੋਂ ਵੱਧ ਟਿਕਟਾਂ ਵਿੱਕ ਚੁੱਕੀਆਂ ਹਨ। ਗੁਰਦਾਸ ਮਾਨ ਦਾ ਇਹ ਸ਼ੋਅ ਕ੍ਰਿਏਟਿਵ ਇਵੈਂਟਸ ਦੇ ਮੁਖੀ ਛਿੰਕੂ ਤੇ ਲਾਲੀ ਵਲੋਂ ਕਰਵਾਇਆ ਜਾ ਰਿਹਾ ਹੈ।

ਤੁਸੀਂ ਸ਼ੋਅ ਦੀਆਂ ਟਿਕਟਾਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਬੁੱਕ ਕਰ ਸਕਦੇ ਹੋ–
https://premier.ticketek.com.au/shows/show.aspx?sh=GURDAM23

PunjabKesari

ਗੁਰਦਾਸ ਮਾਨ ਦੇ ਇਸ ਟੂਰ ਦਾ ਨਾਂ ‘ਅੱਖੀਆਂ ਉਡੀਕਦੀਆਂ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ’ਚ ਵਿਕੀ ਸੀ, ਜੋ ਗੁਰਜੀਵਨ ਸਿੱਧੂ ਨੇ ਖਰੀਦੀ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ’ਚ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News