ਰੂਬੀਨਾ ਦਿਲੈਕ ਦਾ ਨੰਬਰ ਲੀਕ ਕਰਨ ਤੋਂ ਬਾਅਦ ਇੰਸਟਾਗ੍ਰਾਮ ਹੈਕ ਕਰਨ ਦੀ ਕੋਸ਼ਿਸ਼

Thursday, Apr 29, 2021 - 05:22 PM (IST)

ਰੂਬੀਨਾ ਦਿਲੈਕ ਦਾ ਨੰਬਰ ਲੀਕ ਕਰਨ ਤੋਂ ਬਾਅਦ ਇੰਸਟਾਗ੍ਰਾਮ ਹੈਕ ਕਰਨ ਦੀ ਕੋਸ਼ਿਸ਼

ਮੁੰਬਈ: ‘ਬਿਗ ਬੌਸ 14’ ਦੀ ਜੇਤੂ ਅਤੇ ਟੀ.ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੂਬੀਨਾ ਦਿਲੈਕ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਆਏ ਦਿਨ ਚਰਚਾ ’ਚ ਬਣੀ ਰਹਿੰਦੀ ਹੈ। ਆਪਣੇ ਦਿਲਕਸ਼ ਅੰਦਾਜ਼ ਨੂੰ ਲੈ ਕੇ ਰੂਬੀਨਾ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ ਪਰ ਇਨੀਂ ਦਿਨੀਂ ਰੂਬੀਨਾ ਦਿਲੈਕ ਕਾਫ਼ੀ ਪਰੇੇਸ਼ਾਨ ਚੱਲ ਰਹੀ ਹੈ ਅਤੇ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਰਾਹੀਂ ਦਿੱਤੀ ਹੈ। ਅਦਾਕਾਰਾ ਨੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਆਪਣੀ ਪਰੇਸ਼ਾਨੀ ਪ੍ਰਗਟਾਈ ਹੈ।

PunjabKesari
ਸਾਂਝੀ ਕੀਤੀ ਪੋਸਟ ’ਚ ਰੂਬੀਨਾ ਨੇ ਉਨ੍ਹਾਂ ਦਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ਖਸ ਨੂੰ ਫਟਕਾਰ ਲਗਾਈ ਹੈ। ਇਸ ਪੋਸਟ ’ਚ ਅਦਾਕਾਰਾ ਨੇ ਲਿਖਿਆ ਕਿ ‘ਕੋਈ ਮੇਰਾ ਇੰਸਟਾਗ੍ਰਾਮ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਲੋਕੇਸ਼ਨ ਹੈ ਦਿੱਲੀ। ਆਪਣੀ ਜ਼ਿੰਦਗੀ ਜਿਓ ਅਤੇ ਆਪਣੀ ਐਨਰਜੀ ਦੀ ਵਰਤੋਂ ਉਸ ਸੰਕਟ ਤੋਂ ਨਿਪਟਣ ’ਚ ਕਰੋ, ਜਿਸ ’ਚੋਂ ਪੂਰਾ ਦੇਸ਼ ਇਨੀਂ ਦਿਨੀਂ ਲੰਘ ਰਿਹਾ ਹੈ। ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਤੁਹਾਡੇ ਕੋਲ ਬਰਬਾਦ ਕਰਨ ਲਈ ਬਹੁਤ ਸਮਾਂ ਹੈ, ਕੀ ਬਰਬਾਦੀ ਹੈ’। 

PunjabKesari
ਸੋਸ਼ਲ ਮੀਡੀਆ ’ਤੇ ਰੂਬੀਨਾ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਸਿਤਾਰਿਆਂ ਨੇ ਕੁਮੈਂਟ ਕਰਦੇ ਹੋਏ ਰੂਬੀਨਾ ਦੇ ਪੋਸਟ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਦਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕਲਾਸ ਲਗਾਈ ਹੈ। ਰੂਬੀਨਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਪਰੇਸ਼ਾਨੀ ਨਾਲ ਕਾਫ਼ੀ ਪਰੇਸ਼ਾਨ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦਾ ਨੰਬਰ ਲੀਕ ਹੋ ਗਿਆ ਸੀ। ਇਕ ਵੈੱਬਸਾਈਟ ਨੇ ਅਦਾਕਾਰਾ ਦਾ ਨੰਬਰ ਆਪਣੀ ਸਾਈਟ ’ਤੇ ਸਾਂਝਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਤੀ ਅਨੁਭਵ ਸ਼ੁਕਲਾ ਅਤੇ ਦੋਸਤਾਂ ਦੇ ਨਾਲ ਮਿਲ ਕੇ ਇਸ ਵੈੱਬਸਾਈਟ ਨੂੰ ਬੰਦ ਕਰਵਾ ਦਿੱਤਾ ਸੀ। 

PunjabKesari


author

Aarti dhillon

Content Editor

Related News