‘ਅਟੈਕ’ ਦੀ ਟੀਮ ਨੇ ਦਿੱਲੀ ’ਚ ਕੀਤੀ ਫ਼ਿਲਮ ਦੀ ਗ੍ਰੈਂਡ ਪ੍ਰਮੋਸ਼ਨ

Monday, Mar 28, 2022 - 11:14 AM (IST)

‘ਅਟੈਕ’ ਦੀ ਟੀਮ ਨੇ ਦਿੱਲੀ ’ਚ ਕੀਤੀ ਫ਼ਿਲਮ ਦੀ ਗ੍ਰੈਂਡ ਪ੍ਰਮੋਸ਼ਨ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਸਟਾਰਰ ਐਕਸ਼ਨ ਐਂਟਰਟੇਨਰ ਫ਼ਿਲਮ ‘ਅਟੈਕ’ 1 ਅਪ੍ਰੈਲ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦਾ ਧਮਾਕੇਦਾਰ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ, ਜਦਕਿ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਸ਼ਨੀਵਾਰ ਨੂੰ ਜੌਨ ਅਬ੍ਰਾਹਮ, ਰਕੁਲ ਪ੍ਰੀਤ ਸਿੰਘ ਤੇ ਜੈਕਲੀਨ ਫਰਨਾਂਡੀਜ਼ ਰਾਸ਼ਟਰੀ ਰਾਜਧਾਨੀ ਦਿੱਲੀ ਪੁੱਜੇ।

ਇਹ ਖ਼ਬਰ ਵੀ ਪੜ੍ਹੋ : ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ

ਪ੍ਰਮੋਸ਼ਨ ਦੇ ਨਾਲ ਹੀ ਫ਼ਿਲਮ ਦਾ ਇਕ ਨਵਾਂ ਗੀਤ ‘ਮੈਂ ਨਈਂ ਟੁੱਟਣਾ’ ਵੀ ਰਿਲੀਜ਼ ਕੀਤਾ ਗਿਆ। ਤਾਕਤ ਤੇ ਕਦੇ ਹਾਰ ਨਾ ਮੰਨਣ ਦੇ ਜਨੂੰਨ ਨਾਲ ਭਰੇ ਇਸ ਗੀਤ ਨੂੰ ਵਿਸ਼ਾਲ ਮਿਸ਼ਰਾ, ਸਾਸ਼ਵਤ ਸਚਦੇਵ ਤੇ ਫੀਟ ਨੇ ਗਾਇਆ ਹੈ।

ਕੁਮਾਰ ਤੇ ਟਿਸੋਕੀ ਵਲੋਂ ਲਿਖਿਆ ਇਹ ਗੀਤ ਪਹਿਲਾਂ ਤੋਂ ਹੀ ਸੁਪਰਹਿੱਟ ਹੈ। ਜੌਨ ਅਬ੍ਰਾਹਮ ਦੱਸਦੇ ਹਨ, ‘ਅਟੈਕ’ ਉਸ ਤਰ੍ਹਾਂ ਦੀ ਕਹਾਣੀ ਹੈ, ਜਿਸ ਨੂੰ ਅਸੀਂ ਸਮਝਦੇ ਹਾਂ ਤੇ ਰਿਲੇਟ ਕਰਦੇ ਹਾਂ।’

ਉਨ੍ਹਾਂ ਅੱਗੇ ਕਿਹਾ, ‘ਇਸ ’ਚ ਵਧੀਆ ਐਕਸ਼ਨ ਸੀਨਜ਼ ਹਨ। ਫ਼ਿਲਮ ’ਚ ਬਹੁਤ ਸਾਰੇ ਸਰਪ੍ਰਾਈਜ਼ ਵੀ ਲੋਕਾਂ ਨੂੰ ਦੇਖਣ ਨੂੰ ਮਿਲਣਗੇ, ਜਿਨ੍ਹਾਂ ਦਾ ਖ਼ੁਲਾਸਾ ਕਰਨਾ ਅਜੇ ਠੀਕ ਨਹੀਂ ਹੋਵੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News