ਹਾਰਰ ਕਾਮੇਡੀ ਫ਼ਿਲਮ ''ਅਤਿਥੀ ਭੂਤੋ ਭਵ'' ਦਾ ਟਰੇਲਰ ਰਿਲੀਜ਼

Saturday, Sep 17, 2022 - 12:25 PM (IST)

ਹਾਰਰ ਕਾਮੇਡੀ ਫ਼ਿਲਮ ''ਅਤਿਥੀ ਭੂਤੋ ਭਵ'' ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ) : ਓ. ਟੀ. ਟੀ. ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਨਿਰਮਾਤਾ ਹਰ ਦਿਨ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਨਵਾਂ ਪੇਸ਼ ਕਰਦੇ ਰਹਿੰਦੇ ਹਨ। ਹੁਣ ਫ਼ਿਲਮਾਂ ਵੀ ਸਿੱਧੀਆਂ ਓ. ਟੀ. ਟੀ. 'ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਸਿਲਸਿਲੇ 'ਚ ਹੁਣ ਇਕ ਹੋਰ ਫ਼ਿਲਮ ਓ. ਟੀ. ਟੀ. 'ਤੇ ਦਸਤਕ ਦੇਣ ਲਈ ਤਿਆਰ ਹੈ। ਜੀ ਹਾਂ, ਹਾਲ ਹੀ 'ਚ ਫ਼ਿਲਮ 'ਅਤਿਥੀ ਭੂਤੋ ਭਵ' ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ 'ਚ ਸਾਲ 1992 ਤੋਂ ਮਸ਼ਹੂਰ ਹੋਏ ਅਦਾਕਾਰ ਪ੍ਰਤੀਕ ਗਾਂਧੀ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।

ਦੱਸ ਦਈਏ ਕਿ ਇਹ ਹਾਰਰ ਕਾਮੇਡੀ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਹਾਰਦਿਕ ਗੱਜਰ ਨੇ ਕੀਤਾ ਹੈ। ਇਸ ਦੀ ਕਹਾਣੀ ਬਾਕੀ ਹਿੰਦੀ ਫ਼ਿਲਮਾਂ ਤੋਂ ਬਹੁਤ ਵੱਖਰੀ ਅਤੇ ਦਿਲਚਸਪ ਹੋਣ ਵਾਲੀ ਹੈ। ਪ੍ਰਤੀਕ ਫ਼ਿਲਮ 'ਚ ਸ਼੍ਰੀਕਾਂਤ ਸ਼ਿਰੋਡਕਰ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫ਼ਿਲਮ 'ਚ ਪ੍ਰਤੀਕ ਉਰਫ ਸ਼੍ਰੀਕਾਂਤ ਇੱਕ ਭੂਤ ਨਾਲ ਮਿਲਦਾ ਹੈ, ਜੋ ਦਾਅਵਾ ਕਰਦਾ ਹੈ ਕਿ ਉਹ ਪਿਛਲੇ ਜਨਮ 'ਚ ਸ਼੍ਰੀਕਾਂਤ ਦਾ ਪੋਤਾ ਸੀ। ਜੈਕੀ ਸ਼ਰਾਫ, ਸ਼ਰਮੀਨ ਸੇਗਲ ਅਤੇ ਦਿਵਿਨਾ ਠਾਕੁਰ ਵੀ ਪ੍ਰਤੀਕ ਗਾਂਧੀ ਨਾਲ ਫ਼ਿਲਮ 'ਚ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਇਥੇ ਵੇਖੋ ਫ਼ਿਲਮ ਦਾ ਟਰੇਲਰ -

ਫ਼ਿਲਮ ਬਾਰੇ ਗੱਲ ਕਰਦੇ ਹੋਏ ਅਭਿਨੇਤਾ ਜੈਕੀ ਸ਼ਰਾਫ ਨੇ ਕਿਹਾ, ''ਮੈਂ ਕਈ ਵੱਡੇ ਕਿਰਦਾਰ ਨਿਭਾਏ ਹਨ ਪਰ Atithi Bhooto Bhava 'ਚ ਮੱਖਣ ਸਿੰਘ ਦਾ ਕਿਰਦਾਰ ਵੱਖਰਾ ਹੈ। ਭੂਤ ਦਾ ਕਿਰਦਾਰ ਕਰਨਾ ਬਹੁਤ ਰੋਮਾਂਚਿਕ ਸੀ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਦਾ ਓਨਾ ਹੀ ਆਨੰਦ ਲੈਣਗੇ, ਜਿੰਨਾ ਅਸੀਂ ਇਸ ਨੂੰ ਬਣਾਉਣ ਦਾ ਆਨੰਦ ਲਿਆ ਹੈ।'' ਇਸ ਦੇ ਨਾਲ ਹੀ ਪ੍ਰਤੀਕ ਗਾਂਧੀ ਨੇ ਕਿਹਾ ਕਿ "ਅਤਿਥੀ ਭੂਤੋ ਭਵ ਇਕ ਮਨੋਰੰਜਕ ਫ਼ਿਲਮ ਹੈ ਅਤੇ ਭਾਵਨਾਵਾਂ ਨਾਲ ਭਰਪੂਰ ਹੈ। ਮੇਰਾ ਝੁਕਾਅ ਸਕ੍ਰਿਪਟ ਵੱਲ ਸੀ, ਕਿਉਂਕਿ ਇਸ ਦੀ ਕਹਾਣੀ ਵੱਖਰੀ ਸੀ। ਅਤਿਥੀ ਭੂਤੋ ਭਵ ਇੱਕ ਹਲਕੀ-ਫੁਲਕੀ ਰੋਮਾਂਟਿਕ ਸੰਗੀਤਕ ਫ਼ਿਲਮ ਹੈ, ਜੋ ਦਰਸ਼ਕਾਂ ਨਾਲ ਜੁੜ ਜਾਵੇਗੀ ਅਤੇ ਉਨ੍ਹਾਂ ਨੂੰ ਦੁਬਾਰਾ ਪਿਆਰ 'ਚ ਵਿਸ਼ਵਾਸ ਦਿਵਾਏਗੀ।''

ਫ਼ਿਲਮ ਦੇ ਨਿਰਦੇਸ਼ਕ ਹਾਰਦਿਕ ਗੱਜਰ ਨੇ ਕਿਹਾ, "ਅਤਿਥੀ ਭੂਤੋ ਭਵ ਸੱਚਮੁੱਚ ਮੇਰੇ ਦਿਲ ਦੇ ਕਰੀਬ ਹੈ ਪਰ ਇਸ ਦੇ ਨਾਲ ਹੀ ਇਹ ਇੱਕ ਮਹੱਤਵਪੂਰਨ ਫ਼ਿਲਮ ਹੈ। ਅਜਿਹੇ ਸਮੇਂ 'ਚ ਜਦੋਂ ਤੁਹਾਡੇ ਵਿਚਾਰ ਪ੍ਰਗਟ ਕਰਨ ਲਈ ਅਣਗਿਣਤ ਪਲੇਟਫਾਰਮ ਹਨ, ਸਾਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੈ। ਬਿਆਨ ਕਰਨਾ ਔਖਾ ਹੋ ਰਿਹਾ ਹੈ। ਇਹ ਫ਼ਿਲਮ ਇਹ ਵੀ ਉਜਾਗਰ ਕਰਦੀ ਹੈ ਕਿ ਪਿਆਰ ਦੀ ਤਾਕਤ ਜ਼ਿੰਦਗੀ ਅਤੇ ਮੌਤ ਤੋਂ ਪਰੇ ਹੋ ਸਕਦੀ ਹੈ।" ਦੱਸ ਦਈਏ ਕਿ ਇਹ ਫ਼ਿਲਮ ਨੂੰ OTTਪਲੇਟਫਾਰਮ Zee5 'ਤੇ 23 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਂਝੀ ਜ਼ਰੂਰ ਕਰੋ।
 


author

sunita

Content Editor

Related News